KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਕੇ.ਐਮ.ਵੀ ਕਾਲਜੀਏਟ ਸਕੂਲ ਵਿਖੇ ਸਟੂਡੈਂਟ ਕੌਂਸਲ 2023-24 ਲਈ ਇੰਨਵੈਸਟੀਚਰ ਸੈਰੇਮਨੀ 

ਕੇ.ਐਮ.ਵੀ ਕਾਲਜੀਏਟ ਸਕੂਲ ਵਿਖੇ ਸਟੂਡੈਂਟ ਕੌਂਸਲ 2023-24 ਲਈ ਇੰਨਵੈਸਟੀਚਰ ਸੈਰੇਮਨੀ 

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੋਮਲਪ੍ਰੀਤ ਕੌਰ ਹੈੱਡ ਗਰਲ ਬਣੀ, ਸਮੂਹ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਸਹੁੰ ਚੁੱਕੀ

 

 

ਕੇਸਰੀ ਨਿਊਜ਼ ਨੈੱਟਵਰਕ-ਕੇ.ਐਮ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵੱਲੋਂ ਵਿਦਿਆਰਥਣਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਵਿਕਸਤ ਕਰਨ ਅਤੇ ਕਾਲਜੀਏਟ ਸਕੂਲ ਦੀਆਂ ਯੋਗ ਨੌਜਵਾਨ ਪ੍ਰਤਿਭਾਵਾਂ ਨੂੰ ਜ਼ਿੰਮੇਵਾਰੀਆਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਟੂਡੈਂਟ ਕੌਂਸਲ 2023-24 ਲਈ ਇੰਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਸਟੂਡੈਂਟ ਵੈਲਫੇਅਰ  ਵਿਭਾਗ ਵੱਲੋਂ ਵਿਸ਼ੇਸ਼ ਤੌਰ ’ਤੇ ਕਰਵਾਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਪਣੇ ਸੰਬੋਧਨ ਦੌਰਾਨ ਸਾਰੇ ਮੈਂਬਰਾਂ ਨੂੰ ਅਜਿਹੇ ਸਨਮਾਨਿਤ ਅਤੇ ਜ਼ਿੰਮੇਵਾਰ ਅਹੁਦੇ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਵਚਨਬੱਧ ਅਤੇ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੌਂਸਲ ਮੈਂਬਰਾਂ ਨੂੰ ਇਮਾਨਦਾਰ ਅਤੇ ਨਿਰਸਵਾਰਥ ਰਹਿੰਦੇ ਹੋਏ ਅਸਲ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਨਵੀਂ ਚੁਣੀ ਗਈ ਸਭਾ ਉਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਦੀ ਸਹੀ ਤਰਜਮਾਨੀ ਕਰੇਗੀ ਜਿਨ੍ਹਾਂ ਲਈ ਸੰਸਥਾ ਹਮੇਸ਼ਾ ਖੜ੍ਹੀ ਰਹੀ ਹੈ। ਇਸ ਸਮਾਰੋਹ ਵਿੱਚ ਵਿਦਿਆਰਥਣਾਂ ਦੀ ਚੋਣ ਪ੍ਰਤੀਬੱਧਤਾ, ਆਤਮਵਿਸ਼ਵਾਸ ਅਤੇ ਯੋਗਤਾ ਦੇ ਗੁਣਾਂ ਦੇ ਆਧਾਰ ’ਤੇ ਕੀਤੀ ਗਈ। ਇਸ ਦੌਰਾਨ ਕੋਮਲਪ੍ਰੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਤਨਵੀਰ ਕੌਰ ਅਤੇ ਗੁਰਕਿਰਨ ਜੁਆਇੰਟ ਹੈੱਡ ਗਰਲ ਬਣੀਆਂ ਜਦੋਂਕਿ ਵਿਧਿਤਾ ਸ਼ਰਮਾ, ਹਰਰੂਪ ਕੌਰ ਅਤੇ ਹਰਮਨਪ੍ਰੀਤ ਕੌਰ ਮੁਲਤਾਨੀ ਨੂੰ ਐਸੋਸੀਏਟ ਹੈੱਡ ਗਰਲਜ਼ ਲਈ ਚੁਣਿਆ ਗਿਆ। ਵਾਈਸ ਹੈੱਡ ਗਰਲਜ਼ ਲਈ ਅਦਿਤੀ ਸਹੋਤਰਾ, ਗਗਨਦੀਪ ਕੌਰ ਅਤੇ ਜੈਸਮੀਨ ਕੌਰ ਦੀ ਚੋਣ ਕੀਤੀ ਗਈ। ਹਿਮਾਂਸ਼ੀ ਪ੍ਰਭਾਕਰ, ਤਰਨਪ੍ਰੀਤ, ਰੀਆ ਸ਼ਰਮਾ, ਸ਼ਾਲਿਨੀ ਅਤੇ ਵਾਨੀ ਵਰਮਾ ਨੂੰ ਪ੍ਰੀਫੈਕਟ ਚੁਣਿਆ ਗਿਆ। ਸਮੂਹ ਅਹੁਦੇਦਾਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਜਿਸ ਰਾਹੀਂ ਮੈਂਬਰਾਂ ਨੇ ਸੰਸਥਾ ਦੀਆਂ ਨੀਤੀਆਂ ਨੂੰ ਬਰਕਰਾਰ ਰੱਖਣ ਦਾ ਵਾਅਦਾ ਕੀਤਾ। ਮੈਡਮ ਪ੍ਰਿੰਸੀਪਲ ਨੇ ਡਾ. ਮਧੂਮੀਤ, ਡੀਨ, ਸਟੂਡੈਂਟ ਵੈਲਫੇਅਰ , ਸ੍ਰੀਮਤੀ ਵੀਨਾ ਦੀਪਕ, ਕੋਆਰਡੀਨੇਟਰ, ਸ੍ਰੀਮਤੀ ਆਨੰਦ ਪ੍ਰਭਾ, ਇੰਚਾਰਜ ਅਤੇ ਕੇ.ਐਮ.ਵੀ.  ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਕੀਤੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।

Leave a Reply