KESARI VIRASAT

Latest news
ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ...
You are currently viewing Punjab Alert-ਨਵਾਂ ਸ਼ਹਿਰ ਨੇੜੇ ਬਰੇਜ਼ਾ ਸਵਾਰ 4 ਲੁਟੇਰਿਆਂ ਵਲੋਂ ਦਿਨ ਦਿਹਾੜੇ ਬਸ ਲੁੱਟਣ ਦੀ ਵਾਰਦਾਤ

Punjab Alert-ਨਵਾਂ ਸ਼ਹਿਰ ਨੇੜੇ ਬਰੇਜ਼ਾ ਸਵਾਰ 4 ਲੁਟੇਰਿਆਂ ਵਲੋਂ ਦਿਨ ਦਿਹਾੜੇ ਬਸ ਲੁੱਟਣ ਦੀ ਵਾਰਦਾਤ


ਕੇਸਰੀ ਨਿਊਜ਼ ਨੈੱਟਵਰਕ ਨੂੰ ਹਾਸਲ ਜਾਣਕਾਰੀ ਅਨੁਸਾਰ  ਪੰਜਾਬ ਦੇ ਨਵਾਂਸ਼ਹਿਰ ਲਾਗੇ ਲੁੱਟ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ। ਜਿਸ ਢੰਗ ਨਾਲ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਣ ਲੱਗੀਆਂ ਹਨ, ਇਸ ਤਰਾਂ ਦਾ ਮਹੌਲ ਕਦੀ ਕਦਾਈਂ ਯੂਪੀ ਜਾਂ ਬਿਹਾਰ ਵਰਗੇ ਸੂਬਿਆਂ ਵਿਚ ਤਾਂ ਦੇਖਣ ਨੂੰ ਮਿਲ ਜਾਂਦਾ ਸੀ, ਪਰ ਪੰਜਾਬ ਵਰਗੇ ਸੂਬੇ ਦੇ ਬਹਾਦਰ ਲੋਕਾਂ ਨੂੰ ਇਸ ਤਰਾਂ ਦੇ ਨਮੋਸ਼ੀਜਨਕ ਹਾਲਾਤ ਦਾ ਕਦੀ ਸਾਹਮਣਾ ਨਹੀਂ ਕਰਨਾ ਪਿਆ ਸੀ। ਹੁਣ ਤਾਂ ਇੰਜ ਜਾਪਣ ਲੱਗਾ ਹੈ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ-ਭੈਅ ਨਹੀਂ ਰਿਹਾ।

ਇਸ ਦੀ ਤਾਜ਼ਾ ਉਦਾਹਰਨ ਨਵਾਂ ਸ਼ਹਿਰ ਨੇੜੇ ਸ਼ਾਮ ਸਮੇਂ ਇਕ ਨਿੱਜੀ ਬੱਸ ਨੂੰ ਲੁੱਟਣ ਤੋਂ ਮਿਲਦੀ ਹੈ। ਨਵਾਂ ਸ਼ਹਿਰ ਨੇੜੇ ਸ਼ਾਮ ਨੂੰ ਚਾਰ ਲੁਟੇਰਿਆਂ ਵੱਲੋਂ ਇਕ ਸਵਾਰੀਆਂ ਨਾਲ ਭਰੀ ਬੱਸ ਨੂੰ ਘੇਰ ਕੇ ਲੁੱਟ ਲਿਆ ਗਿਆ। ਲੁਟੇਰਿਆਂ ਨੇ ਬੱਸ ਦੇ ਕੰਡਕਟਰ ਪਾਸੋਂ ਕਰੀਬ ਸਤਾਰਾਂ ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਲਈ ਅਤੇ ਫਰਾਰ ਹੋ ਗਏ।

ਹਾਸਲ ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਹੁਸ਼ਿਆਰਪੁਰ ਤੋਂ ਯੂਪੀ ਦੇ ਜ਼ਿਲ੍ਹਾ ਬਦਾਯੂੰ ਨੂੰ ਜਾ ਰਹੀ ਸੀ । ਜਦ ਬਸ ਟੋਲ ਪਲਾਜ਼ਾ ਬਛਵਾ ਨਜ਼ਦੀਕ ਪੁੱਜੀ ਤਾਂ ਉਥੇ ਇੱਕ ਕਾਰ ਵਿਚ ਸਵਾਰ ਕੁਝ ਵਿਅਕਤੀਆਂ ਵਲੋਂ ਬੱਸ ਨੂੰ ਘੇਰ ਕੇ ਰੋਕ ਲਿਆ। ਬਸ ਨੂੰ ਡਰਾਈਵਰ ਮਾਜਿਦ ਅਹਿਮਦ ਚਲਾ ਰਿਹਾ ਸੀ ਅਤੇ ਕੰਡਕਟਰ ਖਾਲਿਦ ਅਹਿਮਦ ਬਸ ਅੰਦਰ ਮੌਜੂਦ ਸੀ। ਇੱਕ ਬਰੀਜ਼ਾ ਕਾਰ ਵਿਚ ਸਵਾਰ ਕੁੱਝ‌ ਵਿਅਕਤੀਆਂ ਵੱਲੋਂ ਬੱਸ ਨੂੰ ਘੇਰ ਲਿਆ ਅਤੇ ਬੱਸ ਕੰਡਕਟਰ ਖਾਲਿਦ ਅਹਿਮਦ ਪਾਸੋਂ ਲੱਗਭੱਗ 17000 ਰੁਪਏ ਦੀ ਲੁੱਟ ਖ਼ੋਹ ਕਰਕੇ ਫ਼ਰਾਰ ਹੋ ਗਏ।

Leave a Reply