ਜਿਹੜੇ ਲੋਕ ਖੋਖਲੀ ਅਣਖ ਖਾਤਰ ਆਪਣੀਆਂ ਹੀ ਜਾਈਆਂ ਧੀਆਂ ਦਾ ਕਤਲ ਕਰ ਰਹੇ ਹਨ ਉਹਨਾਂ ਵਾਰੇ ਜਦੋਂ ਸੋਚਦਾਂ ਮੈਨੂੰ ਖ਼ਲੀਲ ਜਿਬਰਾਨ ਜੀ ਦੀ ਆਹ ਕਵਿਤਾ ਦਾ ਖਿਆਲ ਆਇਆ । ਕਾਸ਼ ਸਾਡੇ ਲੋਕ ਰੂੜੀਵਾਦੀ ਸੋਚ ਨੂੰ ਤਿਆਗ ਕੇ ਇਸ ਕਵਿਤਾ ਨੂੰ ਸਮਝਣ ।
ਤੁਹਾਡੇ ਬੱਚੇ ਸਿਰਫ ਤੁਹਾਡੇ ਬੱਚੇ ਨਹੀਂ ਹਨ। ਬੇਸ਼ਕ ਉਹ ਤੁਹਾਡੇ ਦੁਆਰਾ ਜਨਮ ਲੈਂਦੇ ਹਨ ਪਰ ਉਹ ਤੁਹਾਡੇ ਵਿੱਚੋਂ ਜਨਮ ਨਹੀਂ ਲੈਂਦੇ । ਉਹ ਉਸ ਜ਼ਿੰਦਗੀ ਦੇ ਧੀ ਪੁੱਤਰ ਹਨ ਜੋ ਆਵਦੇ ਆਪ ਨੂੰ ਪੁਕਾਰ ਰਹੀ ਹੈ । ਤੁਸੀਂ ਉਹਨਾਂ ਨੂੰ ਆਪਣਾ ਪਿਆਰ ਦੇ ਸਕਦੇ ਹੋ ਪਰ ਆਪਣੇ ਵਿਚਾਰ ਨਹੀਂ ਥੋਪ ਸਕਦੇ ਕਿਉਂਕੇ ਉਹਨਾਂ ਕੋਲ ਆਪਣੀ ਖੁਦ ਦੀ ਸੋਚ ਹੈ । ਤੁਸੀਂ ਉਹਨਾਂ ਦੇ ਜਿਸਮ ਤੇ ਪਹਿਰਾ ਦੇ ਸਕਦੇ ਹੋ, ਸੋਚ ਤੇ ਨਹੀਂ । ਉਹਨਾਂ ਦੀ ਸੋਚ ਭਵਿੱਖ ਦੇ ਗਰਭ ਚ ਹੈ, ਜਿੱਥੇ ਤੁਸੀਂ ਕਦੇ ਵੀ ਨਹੀਂ ਜਾ ਸਕਦੇ, ਸੁਪਨੇ ਚ ਵੀ ਨਹੀਂ । ਤੁਸੀਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਬੇਸ਼ਕ ਕਰ ਸਕਦੇ ਹੋ ਪਰ ਉਹਨਾਂ ਨੂੰ ਆਪਣੇ ਵਰਗੇ ਬਣਾਉਣ ਬਾਰੇ ਕਦੇ ਨਾਂ ਸੋਚਿਓ ।
ਕਿਉਂਕਿ ਜਿੰਦਗੀ ਕਦੇ ਵੀ ਪਿਛੋਕੜ ਵੱਲ ਨਹੀਂ ਮੁੜਦੀ, ਉਹ ਕਦੇ ਵੀ ਅਤੀਤ ਨਾਲ ਯੁੱਧ ਨਹੀਂ ਕਰਦੀ ।
ਤੁਸੀਂ ਇੱਕ ‘ਕਮਾਨ’ ਦੀ ਤਰਾਂ ਹੋ, ਜਿਸ ਵਿੱਚੋਂ ਬੱਚੇ ਜਿਉਂਦੇ ਜਾਗਦੇ ‘ਤੀਰ’ ਵਾਂਗ ਅੱਗੇ ਧੱਕੇ ਗਏ ਆ । ‘ਵਕਤ’ ਇੱਕ ‘ਧਨੁਸ਼ਧਾਰੀ’ ਵਰਗਾ ਹੈ ਜੋ ਅਨੰਤ ਅਥਾਹ ਨਿਰੰਕਾਰ ਵਿੱਚ ਰਸਤਾ ਖੋਜਦਾ ਹੈ । ਉਹ ਤੁਹਾਨੂੰ ਆਪਣੇ ਬਲ ਨਾਲ ਖਿੱਚਕੇ ਮੋੜਦਾ ਹੈ ਤਾਂਕਿ ਉਸਦੇ ਤੀਰ ਸਿੱਧੇ ਤੇ ਬਹੁਤ ਦੂਰ ਤੱਕ ਜਾਣ ।
ਇਸ ਕਰਕੇ ਧਨੁਸ਼ਧਾਰੀ ਵਕਤ ਦੇ ਹੱਥ ਚ ਕਮਾਨ ਬਣਕੇ ਖੁਸ਼ੀ ਖੁਸ਼ੀ ਮੁੜੋ ਕਿਉਂਕੇ ਜੇ ਉਸਨੂੰ ਤੇਜ ਤਰਾਰ ਤੀਰ ਪਸੰਦ ਹਨ ਤਾਂ ਸਥਿਰ ਕਮਾਨ ਵੀ ਉਸਨੂੰ ਬਹੁਤ ਖੁਸ਼ੀ ਦਿੰਦੇ ਹਨ ।
ਨੀਤਸ਼ੇ ਕਹਿੰਦਾ ਹੈ ਕਿ ਜਿਹੜਾ ਸੱਪ ਆਪਣੀ ਖੱਲ (ਕੰਝਂ) ਲਾ ਕੇ ਨਹੀ ਸੁੱਟ ਸਕਦਾ ਉਸਨੂੰ ਮਰਨਾ ਪੈਂਦਾ ਹੈ, ਇਸੇ ਤਰ੍ਹਾਂ ਜਿਹੜੇ ਮਨ ਨੂੰ ਆਪਣੇ ਵਿਚਾਰ ਬਦਲਣ ਤੋਂ ਰੋਕਿਆ ਜਾਂਦਾ ਹੈ ਉਹ ਮਨ ਮਰ ਜਾਂਦਾ ਹੈ, ਕੰਮ ਕਰਨਾ ਬੰਦ ਕਰ ਦਿੰਦਾ ਹੈ
MS Grewal