Kesari news network: ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਮਿਲੀ ਹਾਰ ਤੋਂ ਬਾਅਦ ਭਾਜਪਾ ਹਾਈਕਮਾਂਡ ਸੂਬੇ ‘ਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਹਾਈਕਮਾਂਡ ਵੱਲੋਂ ਪਾਰਟੀ ਪ੍ਰਧਾਨ ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਲਈ ਦਿੱਲੀ ‘ਚ ਮੀਟਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਬਰ ਇਹ ਵੀ ਮਿਲੀ ਹੈ ਕਿ ਭਾਜਪਾ ਨੇਤਾ ਸੁਨੀਲ ਜਾਖੜ ਦਾ ਨਾਂ ਸਿਖਰ ‘ਤੇ ਹੈ। ਜਦ ਕਿ ਸੀਨੀਅਰ ਸਿੱਖ ਆਗੂ ਹਰਜੀਤ ਗਰੇਵਾਲ ਵੀ ਨਵੇਂ ਸੂਬਾ ਪ੍ਰਧਾਨ ਲਈ ਮੋਹਰੀ ਕਤਾਰ ਵਿੱਚ ਹਨ। ਦੂਜੇ ਪਾਸੇ ਤਾਜ਼ਾ ਸੂਚਨਾ ਅਨੁਸਾਰ ਮੌਜੂਦਾ ਭਾਜਪਾ ਪ੍ਧਾਨ ਅਸ਼ਵਨੀ ਸ਼ਰਮਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਜਿਸ ਨਾਲ ਨਵੇਂ ਪ੍ਧਾਨ ਦੀ ਨਿਯੁਕਤੀ ਦਾ ਰਾਹ ਪੱਧਰਾ ਹੋ ਗਿਆ ਹੈ।
ਹੁਣ ਦੇਖਣਾ ਇਹ ਹੈ ਕਿ ਇਹ ਵੱਡੀ ਜ਼ਿੰਮੇਵਾਰੀ ਕਿਸ ਆਗੂ ਨੂੰ ਸੌਂਪੀ ਜਾਂਦੀ ਹੈ।