ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) – ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਕ੍ਰਿਕਟਰ ਕੋਮਲਪ੍ਰੀਤ ਕੌਰ ਨੇ ਕਾਲਜ ਦਾ ਮਾਣ ਵਧਾਇਆ ਹੈ। ਕੋਮਲਪ੍ਰੀਤ ਨੇ ਬੀਸੀਸੀਆਈ ਪੱਧਰ ਦੇ ਕੈਂਪ ਵਿੱਚ ਹਿੱਸਾ ਲਿਆ ਜਿਸਦਾ ਆਯੋਜਨ ਭਾਰਤ ਦੀ ਟਾੱਪ ਮਹਿਲਾ ਕਿ੍ਰਕਟਰਾਂ ਲਈ ਕੀਤਾ ਜਾਂਦਾ ਹੈ।
ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕੋਮਲਪ੍ਰੀਤ ਅਤੇ ਕੋਚ ਸ਼੍ਰੀ ਆਸ਼ੂਤੋਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੈਂਪ ਦੇ ਦੌਰਾਨ ਕੋਮਲਪ੍ਰੀਤ ਕੌਰ ਇੰਡੀਆ ਦੇ ਹੈੱਡ ਕੋਚ ਸ਼੍ਰੀ ਰਾਹੁਲ ਦ੍ਰਵਿੜ ਨਾਲ ਵੀ ਇੰਟਰਐਕਸ਼ਨ ਕਰੇਗੀ ਜੋ ਕਿ ਸਨਮਾਨ ਦਾ ਪਲ ਹੋਵੇਗਾ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਿਹਾ ਕਿ ਕੋਮਲਪ੍ਰੀਤ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਾਲਜ ਦਾ ਮਾਣ ਵਧਾ ਚੁੱਕੀ ਹੈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਸਪੋਰਟਸ ਵਿਭਾਗ ਦੇ ਫੈਕਲਟੀ ਮੈਂਬਰਾਂ ਡਾ. ਨਵਨੀਤ ਢੱਡਾ, ਸ਼੍ਰੀਮਤੀ ਰਮਨਦੀਪ ਕੌਰ ਅਤੇ ਸੁਸ਼੍ਰੀ ਪ੍ਰਗਤੀ ਨੂੰ ਵਧਾਈ ਦਿੱਤੀ।