ਕੇਸਰੀ ਨਿਊਜ਼ ਨੈੱਟਵਰਕ : ਪੰਜਾਬ ਦੇ ਪ੍ਰਸ਼ਾਸਕ ਵਲੋਂ ਡੀ ਲਿਮੀਟੇਸ਼ਨ ਬੋਰਡ ਦੀਆਂ ਸਿਫਾਰਸ਼ਾਂ ਅਨੁਸਾਰ ਨਗਰ ਨਿਗਮ ਚੋਣ ਲਈ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਵੀਂ ਵਾਰਡਬੰਦੀ ਅਨੁਸਾਰ ਜਲੰਧਰ ਨਿਗਮ ਦੀ ਹੱਦ ਅੰਦਰ ਵਾਰਡਾਂ ਦੀ ਗਿਣਤੀ ਵਧਾ ਕੇ 80 ਤੋਂ, 85 ਕਰ ਦਿੱਤੀ ਹੈ। ਇਸਦੇ ਨਾਲ ਹੀ ਵਾਰਡਾਂ ਦੇ ਖੇਤਰ ਵਿੱਚ ਵੀ ਕਾਫ਼ੀ ਵਾਧਾ ਹੋ ਗਿਆ ਹੈ ਜਿਸ ਨਾਲ ਕਈ ਰਿਵਾਇਤੀ ਪਾਰਟੀਆਂ ਦੇ ਆਗੂਆਂ ਅਤੇ ਟਿਕਟਾਂ ਦੇ ਚਾਹਵਾਨਾਂ ਨੂੰ ਵੱਡਾ ਝਟਕਾ ਲੱਗਾ ਹੈ।
ਵਾਰਡਬੰਦੀ ਵਿੱਚ ਹੁਣ ਵਾਰਡ ਨੰਬਰ 1-2 ਨੂੰ ਮਿਲਾ ਕੇ ਮਹਿਲਾ ਰਿਜਰਵ ਕਰ ਦਿੱਤਾ ਗਿਆ ਹੈ ਜਦ ਕਿ 3-4 ਨੰਬਰ ਵਾਰਡਾਂ ਦੇ ਰੇਰੂ ਅਤੇ ਆਸਪਾਸ ਦੇ ਖੇਤਰ ਜਨਰਲ ਵਾਰਡ ਨੰਬਰ 2 ਦਾ ਹਿੱਸਾ ਹੋਣਗੇ। ਸੱਤਾਧਾਰੀ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਮੁੱਖ ਰੱਖ ਕੇ ਰਿਵਾਇਤੀ ਪਾਰਟੀਆਂ ਤੋਂ ਘੁਸਪੈਠ ਕਰਨ ਵਾਲੇ ਕਈ ਆਗੂ ਸਬੰਧਤ ਵਾਰਡਾਂ ਦਾ ਸਟੇਟਸ ਬਦਲ ਜਾਣ ਕਾਰਨ ਦੁਬਿਧਾ ਵਿੱਚ ਫਸੇ ਨਜ਼ਰ ਆ ਰਹੇ ਹਨ।
ਦੇਖੋ ਪੂਰਾ ਨੋਟੀਫਿਕੇਸ਼ਨ: