KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਬੱਚਿਆਂ ਦੇ ਖਿਲਾਫ ਅਪਰਾਧਾਂ ਤੋਂ ਪਰਦਾ ਚੁੱਕਦੀ ਹੈ ਚੌਪਾਲ ਓਟੀਟੀ ਤੇ ਰਿਲੀਜ਼ ਹੋਈ ਕਰਤਾਰ ਚੀਮਾ ਦੀ ‘500 ਮੀਟਰ’ ਵੈੱਬ ਸੀਰੀਜ਼

ਬੱਚਿਆਂ ਦੇ ਖਿਲਾਫ ਅਪਰਾਧਾਂ ਤੋਂ ਪਰਦਾ ਚੁੱਕਦੀ ਹੈ ਚੌਪਾਲ ਓਟੀਟੀ ਤੇ ਰਿਲੀਜ਼ ਹੋਈ ਕਰਤਾਰ ਚੀਮਾ ਦੀ ‘500 ਮੀਟਰ’ ਵੈੱਬ ਸੀਰੀਜ਼


ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਸਮੇਂ ਸਮੇਂ ਤੋਂ ਅਸੀਂ ਬੱਚਿਆਂ ਨੂੰ ਅਗਵਾਹ ਕਰਨ ਤੇ ਫਿਰੌਤੀ ਦੀ ਮੰਗ ਕਰਨ ਅਤੇ ਕਈ ਵਾਰ ਉਨ੍ਹਾਂ ਦਾ ਕਤਲ ਕਰਨ ਜਿਹੇ ਘਿਨਾਉਣੇ ਅਪਰਾਧਾਂ ਬਾਰੇ ਸੁਣਦੇ ਆ ਰਹੇ ਹਾਂ । ਹਾਲ ਹੀ ਵਿੱਚ ਅਜਿਹੀ ਇੱਕ ਘਟਨਾ ਤੇ ਅਧਾਰਿਤ ਕਹਾਣੀ ਲੈ ਕੇ ਆਇਆ ਹੈ ਪੰਜਾਬ ਦਾ ਇੱਕੋ ਇੱਕ ਓ ਟੀ ਵੀ ਐਪ ਚੌਪਾਲ । 500 ਮੀਟਰ ਦੇ ਸਿਰਲੇਖ ਦੇ ਤਹਿਤ ਇਸ ਵੈੱਬ ਸੀਰੀਜ਼ ਵਿੱਚ ਕਰਤਾਰ ਚੀਮਾ ਇੰਸਪੈਕਟਰ ਸੇਖੋਂ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ ।

1500 ਮੀਟਰ ਵੈੱਬ ਸੀਰੀਜ਼ ਇੱਕ ਅੱਠ ਸਾਲ ਦੇ ਬੱਚੇ ਦੇ ਕਿਡਨੈਪਿੰਗ ਅਤੇ ਮਰਡਰ ਕੇਸ ਦੀ ਇਕ ਸੱਚੀ ਘਟਨਾ ਤੇ ਆਧਾਰਿਤ ਹੈ, ਜੋ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ । ਮਾਨਵ ਸ਼ਾਹ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਸ ਵੈੱਬ ਸੀਰੀਜ਼ ਨੂੰ ਗੁਰਪ੍ਰੀਤ ਭੁੱਲਰ ਨੇ ਲਿਖਿਆ ਹੈ।

ਕਰਤਾਰ ਚੀਮਾ ਦੇ ਨਾਲ ਨਾਲ ਰਾਹੁਲ ਜੰਗਰਾਲ, ਸੰਜੀਵ ਅੱਤਰੀ, ਮੋਹਨ ਕੰਬੋਜ, ਹਰਮਨ ਪਾਲ ਸਿੰਘ ਅਤੇ ਪਰਮਵੀਰ ਸਿੰਘ ਨੇ ਮੁੱਖ ਕਿਰਦਾਰ ਬਾਖੂਬੀ ਨਿਭਾਏ ਹਨ । ਅਜਿਹੇ ਸਮਾਜਿਕ ਮੁੱਦਿਆਂ ਤੇ ਰੋਸ਼ਨੀ ਪਾਉਂਦੀਆਂ ਫ਼ਿਲਮਾਂ ਤੇ ਵੈੱਬ ਸੀਰੀਜਾਂ ਜਿਵੇਂ ਮਜਾਜਣ ਆਰਕੈਸਟਰਾ, ਸ਼ਾਹੀ ਮਾਜਰਾ, ਥਾਣਾ ਸਦਰ’ ਆਦਿ ਨੂੰ ਚੌਪਾਲ ਹਮੇਸ਼ਾ ਤੋਂ ਹੀ ਮਹੱਤਵ ਦਿੰਦਾ ਆ ਰਿਹਾ ਹੈ । ਕਿਉਂਕਿ ਅਜਿਹੇ ਸਿਨੇਮੇ ਨੂੰ ਉਤਸ਼ਾਹਿਤ ਕਰਨਾ ਬੇਹੱਦ ਜਰੂਰੀ ਹੈ ਅਤੇ ਦਰਸ਼ਕਾਂ ਨੂੰ ਵੀ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ।

ਚੌਪਾਲ ਓ ਟੀ ਟੀ ਦੇ ਚੀਫ ਕੰਟੈਂਟ ਅਫਸਰ ਨਿਤਿਨ ਗੁਪਤਾ ਦਾ ਕਹਿਣਾ ਹੈ ਕਿ ਕਿਸੇ ਵੀ ਪਲੇਟਫਾਰਮ ਲਇ ਕੰਟੇਂਟ ਹੀ ਪ੍ਰਧਾਨ ਹੁੰਦਾ ਹੈ ਅਤੇ ਚੌਪਾਲ ਓ ਟੀ ਟੀ ਮਨੋਰੰਜਨ ਦੇ ਨਾਲ ਨਾਲ ਸਮਾਜਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਣਾ ਆਪਣਾ ਜ਼ਿਮੇਵਾਰੀ ਸਮਝਦਾ ਹੈ। ਓਹਨਾ ਦਾ ਕਹਿਣਾ ਹੈ ਕਿ 500 ਮੀਟਰ ਵੈੱਬ ਸੀਰੀਜ਼ ਲੋਕਾਂ ਨੂੰ ਜਿਥੇ ਹਸਾਉਗੀ ਓਥੇ ਓਹਨਾ ਵਿਚ ਚੇਤਨਾ ਵੀ ਜਗਾਊਗੀ ਅਤੇ ਬੇਨਤੀ ਕੀਤੀ ਕਿ ਦਰਸ਼ਕ ਇਸਨੂੰ ਜ਼ਰੂਰ ਵੇਖਣ।

Leave a Reply