ਨਵੀਂ ਦਿੱਲੀ, (ਕੇਸਰੀ ਨਿਊਜ਼ ਨੈੱਟਵਰਕ) : ਦਿੱਲੀ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਸੱਤ ਨਵੇਂ ਸੂਬਾ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਦਿੱਲੀ ‘ਆਪ’ ਦੇ ਜਿਨ੍ਹਾਂ ਵਿਧਾਇਕਾਂ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ‘ਚ ਦਲੀਪ ਪਾਂਡੇ, ਜਰਨੈਲ ਸਿੰਘ, ਗੁਲਾਬ ਸਿੰਘ, ਜਤਿੰਦਰ ਤੋਮਰ, ਰਿਤੂਰਾਜ ਝਾਅ, ਰਾਜੇਸ਼ ਗੁਪਤਾ ਅਤੇ ਕੁਲਦੀਪ ਕੁਮਾਰ ਦੇ ਨਾਂਅ ਸ਼ਾਮਲ ਹਨ।