- ਭਾਜਪਾ ਆਗੂ ਪ੍ਰੋ. ਮੰਮਣਕੇ ਅਤੇ ਆਲਮਬੀਰ ਸੰਧੂ ਹੋਰਾਂ ਨੇ ਪ੍ਰੋ. ਖਿਆਲਾ ਨੂੰ ਸਨਮਾਨਿਤ ਕਰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ।
ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ) : ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਿੱਥੇ ਸਿਰਕੱਢ ਆਗੂਆਂ ਨੂੰ ਅਹਿਮ ਨਿਯੁਕਤੀਆਂ ਦਿੱਤੀਆਂ ਗਈਆਂ ਹਨ। ਉੱਥੇ ਭਾਜਪਾ ਨੇ ਤੀਖਣ ਬੁੱਧੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਸਿੱਖ ਬੁੱਧੀਜੀਵੀਆਂ ਨੂੰ ਵੀ ਨੁਮਾਇੰਦਗੀ ਦਿੱਤੀ ਹੈ, ਜਿਨ੍ਹਾਂ ਦਾ ਪੰਜਾਬ ਦੀ ਸਿਆਸੀ ਆਬੋ ਹਵਾ ਵਿਚ ਚੰਗਾ ਨਾਮ ਹੈ। ਅੱਜ ਜਦੋਂ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਹਾਈ ਕਮਾਨ ਦੀ ਸਲਾਹ ਨਾਲ ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਗਠਨ ਮੌਕੇ ਉੱਘੇ ਸਿੱਖ ਬੁੱਧੀਜੀਵੀ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਦੇ ਨਾਮ ਦੇ ਐਲਾਨ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਸਿਲ ਸਿਲਾ ਸ਼ੁਰੂ ਹੋ ਗਿਆ। ਭਾਜਪਾ ਆਗੂ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਆਲਮਬੀਰ ਸਿੰਘ ਸੰਧੂ ਅਤੇ ਅਰੁਣ ਸ਼ਰਮਾ ਹੋਰਾਂ ਨੇ ਪ੍ਰੋ. ਸਰਚਾਂਦ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ। ਇਸ ਮੌਕੇ ਪ੍ਰੋ. ਮੰਮਣਕੇ ਅਤੇ ਸ: ਸੰਧੂ ਨੇ ਕਿਹਾ ਕਿ ਪ੍ਰੋ. ਸਰਚਾਂਦ ਸਿੰਘ ਪੰਥ ਅਤੇ ਪੰਜਾਬ ਦੇ ਸਿਆਸੀ ਧਰਾਤਲ ਅਤੇ ਨਬਜ਼ ਤੋਂ ਚੰਗੀ ਤਰਾਂ ਵਾਕਫ਼ ਹਨ ਅਤੇ ਜ਼ਮੀਨ ਨਾਲ ਜੁੜੇ ਹੋਏ ਇਕ ਇਮਾਨਦਾਰ ਅਤੇ ਰੌਸ਼ਨ ਦਿਮਾਗ਼ ਆਗੂ ਹਨ। ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਯੋਗਤਾ ਸਦਕਾ ਪਾਰਟੀ ਨੇ ਸੂਬਾ ਕਾਰਜਕਾਰਨੀ ਦੀ ਵਕਾਰੀ ਕਮੇਟੀ ਵਿਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਨੇ ਉਨ੍ਹਾਂ ’ਤੇ ਭਰੋਸਾ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨਡਾ, ਭਾਜਪਾ ਸੰਸਦੀ ਕਮੇਟੀ ਅਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ, ਪੰਜਾਬ ਭਾਜਪਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਦਾ ਸੁਨੇਹਾ ਨੂੰ ਹਾਈ ਕਮਾਨ ਤੱਕ ਪਹੁੰਚਾਉਣ ਅਤੇ ਪਾਰਟੀ ਦੀ ਮਜਬੂਤੀ ਦੇ ਲਈ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੀ ਪਤਲੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੀ ਹੈ। ਹਾਲਾਂਕਿ ਹੋਰ ਵੀ ਸਿਆਸੀ ਪਾਰਟੀਆਂ ਦਾ ਦਾਅਵਾ ਹੈ ਕਿ ਉਹੀ ਪੰਜਾਬ ਨੂੰ ਮਜ਼ਬੂਤ ਕਰ ਸਕਦੇ ਹਨ। ਪਰ ਉਹ ਪੰਜਾਬ ਨੂੰ ਮਜ਼ਬੂਤ ਕਰਨ ਦੀ ਬਜਾਏ ਨਿਘਾਰ ਵਲ ਲੈ ਗਏ ਹਨ। ਜਿਸ ਦਾ ਖ਼ਮਿਆਜ਼ਾ ਅੱਜ ਹਰ ਪੰਜਾਬੀ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬੋ ਹਵਾ ਹਰ ਇਕ ਨੂੰ ਆਪਣੇ ਵੱਲ ਖਿੱਚਦੀ ਹੈ ਪਰ ਸਾਡੀ ਇਹ ਬਦਕਿਸਮਤੀ ਰਹੀ ਹੈ ਕਿ ਇਸ ਨੂੰ ਮਜ਼ਬੂਤ ਲੀਡਰਸ਼ਿਪ ਨਹੀਂ ਮਿਲ ਸਕੀ । ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਦਾ ਨਾਮ ਲਏ ਬਿਨਾ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਲੱਖਾਂ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ। ਜੇਕਰ ਨੌਜਵਾਨਾਂ ਦੀ ਪੰਜਾਬ ਛੱਡ ਕੇ ਵਿਦੇਸ਼ ਜਾਣ ਦੀ ਰਫ਼ਤਾਰ ਇਸੇ ਤਰਾਂ ਰਹੀ ਤਾਂ ਪੰਜਾਬ ਦੇ ਅਗਲੇ ਵਾਰਸ ਕੋਣ ਹੋਣਗੇ ? ਇਹ ਇਕ ਸਭ ਤੋਂ ਵੱਡਾ ਪ੍ਰਸ਼ਨ ਹੈ। ਪੰਜਾਬ ਨੂੰ ਸਾਂਭਣ ਵਾਲੀ ਜਿਹੜੀ ਅਗਲੀ ਪੀੜੀ ਹੈ, ਉਹ ਨਜ਼ਰ ਨਹੀਂ ਆ ਰਹੀ।
ਉਨ੍ਹਾਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਨੌਜਵਾਨਾਂ ਲਈ ਕੋਈ ਰੋਡਮੈਪ ਤਿਆਰ ਨਹੀਂ ਕਰ ਸਕੀਆਂ, ਉਹ ਪੰਜਾਬ ਦੀਆਂ ਹਿਤੈਸ਼ੀ ਪਾਰਟੀਆਂ ਕਿਵੇਂ ਹੋ ਸਕਦੀਆਂ ਹਨ? ਉਨ੍ਹਾਂ ਨੇ ਮੌਜੂਦਾ ਸਮੇਂ ਵਿਚ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਲਈ ਜ਼ਿੰਮੇਵਾਰ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਪੰਜਾਬ ਦੇ ਲੋਕਾਂ ਅਤੇ ਪੰਥਕ ਮਰਿਆਦਾਵਾਂ ਦਾ ਘਾਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਵਿਚ ਇਕ ਅਜਿਹੀ ਨਵੀਂ ਚੇਤਨਾ ਪੈਦਾ ਹੋ ਰਹੀ ਹੈ, ਜੋ ਪੰਜਾਬ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਸਿਰਫ਼ ਭਾਜਪਾ ਹੀ ਉਸ ਚੇਤਨਾ ਨੂੰ ਸਮਝ ਰਹੀ ਹੈ। ਅਤੇ ਇਸ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਮੌਕੇ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪੰਜਾਬ ਨੂੰ ਅੱਗੇ ਲਿਜਾਣ ਲਈ ਭਾਜਪਾ ਦਾ ਸਾਥ ਦੇਣ ਦਾ ਸੱਦਾ ਦਿੱਤਾ।
प्रो. सरचंद सिंह ख्याला पंजाब भाजपा की राज्य कार्यकारिणी के सदस्य बने।
भाजपा के राष्ट्रीय अध्यक्ष जेपी नड्डा, इकबाल सिंह लालपुरा और अश्विनी शर्मा को धन्यवाद दिया।
- भाजपा नेता प्रो. मनमनके व आलमबीर संधू ने प्रो. ख्याला का सम्मान करते हुए लड्डू खिलाकर उसका मुंह मीठा कराया।
अमृतसर, (केसरी न्यूज़ नैटवरक) – भारती जनता पार्टी आगामी लोकसभा चुनाव 2024 से पहले पंजाब में पार्टी को मजबूत करने के लिए जहां नामवर नेताओं को अहम नियुक्तियां दी गई हैं। वहीं, भाजपा ने अपनी तीक्ष्ण बुद्धि का परिचय देते हुए उन सिख बुद्धिजीवियों को भी प्रतिनिधित्व दिया है, जिनका पंजाब के राजनीतिक माहौल में अच्छा नाम है। आज जब भाजपा प्रदेश अध्यक्ष अश्विनी शर्मा ने हाईकमान की सलाह से पंजाब की राज्य कार्यकारिणी कमेटी का गठन किया, इस मौके पर जाने-माने सिख बुद्धिजीवी और राष्ट्रीय अल्पसंख्यक आयोग के सलाहकार प्रो. सरचंद सिंह के नाम की घोषणा होते ही उनके घर पर बधाई देने वालों का सिलसिला शुरू हो गया। भाजपा नेता प्रो. गुरविंदर सिंह मनमांके, आलमबीर सिंह संधू और अरुण शर्मा ने प्रो. सरचंद सिंह को नई जिम्मेदारी मिलने पर बधाई दी और लड्डू से मुंह मीठा कराया। इस अवसर पर प्रो. ममनके और श्री संधू ने कहा कि प्रो. सरचंद सिंह पंथ और पंजाब की राजनीतिक जमीन और नब्ज से अच्छी तरह वाकिफ हैं और एक ईमानदार और रोशन दिमाग नेता हैं। उनके अथक परिश्रम और काबिलियत के चलते पार्टी ने प्रदेश कार्यकारिणी में बड़ी जिम्मेदारी सौंपी है.
इस अवसर पर प्रो. सरचंद सिंह ने प्रधानमंत्री श्री नरेंद्र मोदी, केंद्रीय गृह मंत्री श्री अमित शाह, भाजपा के राष्ट्रीय अध्यक्ष श्री जेपी नाडा, भाजपा संसदीय समिति और केंद्रीय चुनाव समिति के सदस्य और राष्ट्रीय अल्पसंख्यक आयोग के अध्यक्ष श्री इकबालसिंह लालपुरा और पंजाब भाजपा अध्यक्ष अश्विनी शर्मा से उन पर भरोसा करने पर आभार जताया है। उन्होंने पार्टी को भरोसा दिलाया कि वह उनकी उम्मीदों पर खरा उतरेंगे और निकट भविष्य में आलाकमान तक लोगों का संदेश पहुंचाने और पार्टी को मजबूत करने में अपना योगदान देंगे।
इस अवसर पर प्रो. सरचंद सिंह ने कहा कि वर्तमान में भाजपा ही एक ऐसी पार्टी है जो पंजाब की कमजोर आर्थिक स्थिति को मजबूत करने की क्षमता रखती है। हालांकि, अन्य राजनीतिक दलों का दावा है कि वे ही पंजाब को मजबूत कर सकते हैं। लेकिन उन्होंने पंजाब को मजबूत करने के बजाय पतन की ओर अग्रसर किया है। इसका खामियाजा आज हर पंजाबी भुगत रहा है। उन्होंने कहा कि पंजाब की हवा सबको आकर्षित करती है लेकिन हमारा दुर्भाग्य रहा है कि पंजाब को मजबूत नेतृत्व नहीं मिल सका। उन्होंने किसी राजनीतिक दल का नाम लिए बगैर कहा कि आज पंजाब का युवा नशे की गिरफ्त में आ रहा है।
लाखों युवा देश छोड़कर विदेशों में पलायन कर रहे हैं। नौजवानों के पंजाब छोड़कर विदेश जाने की रफ्तार यही रही तो पंजाब का अगला वारिस कौन होगा? यह सबसे बड़े सवालों में से एक है। पंजाब को बचाने वाली अगली पीढ़ी नजर नहीं आ रही है। उन्होंने कहा कि जो राजनीतिक दल पंजाब के नौजवानों के लिए रोडमैप नहीं बना सके, वे पंजाब के हितैषी दल कैसे हो सकते हैं? उन्होंने वर्तमान समय में सिख पंथ के सामने आ रही समस्याओं के लिए जिम्मेदार कुछ राजनीतिक दलों के नेताओं की ओर इशारा करते हुए कहा कि उन्होंने अपनी राजनीतिक सीट बचाने के लिए पंजाब के लोगों और पंथ की मर्यादा का अपमान किया है। उन्होंने कहा कि इस समय पंजाब में एक नई चेतना उभर रही है, जो पंजाब के भविष्य को लेकर चिंतित है और उस चेतना को सिर्फ बीजेपी ही समझ रही है. और इसे लागू करने के लिए तैयार हैं। इस मौके पर उन्होंने पंजाब को आगे ले जाने के लिए सभी पंजाबियों को भाजपा का साथ देने का न्यौता दिया।