ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਜਲੰਧਰ ਦੇ 66 ਫੀਟ ਰੋਡ ‘ਤੇ ਸਥਿਤ ਜਲੰਧਰ ਹਾਈਟਸ ਦੀ 11ਵੀਂ ਮੰਜ਼ਿਲ ਤੋਂ ਇਕ ਨੌਜਵਾਨ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੁਦਕੁਸ਼ੀ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 34 ਸਾਲਾ ਜ਼ੋਰਾਵਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ। ਫਲੈਟ ਨੰਬਰ 1104 ਵਿੱਚ ਰਹਿ ਰਹੀ ਆਪਣੀ ਪਤਨੀ ਨੂੰ ਲੈਣ ਆਇਆ ਸੀ। ਖੁਦਕੁਸ਼ੀ ਕਰਨ ਵਾਲਾ ਨੌਜਵਾਨ ਅਮਰੀਕਾ ਦਾ ਨਾਗਰਿਕ ਸੀ। ਜਿਸ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
जालंधर, (केसरी न्यूज़ नेटवर्क) : खबर मिली है कि जालंधर में 66 फीट रोड पर स्थित जालंधर हाईट्स की 11वीं मंजिल से कूदकर एक युवक ने छलांग लगाकर आत्महत्या कर ली। आत्महत्या का कारण घरेलू विवाद बताया जा रहा है। मिली जानकारी अनुसार मृतक की पहचान 34 वर्षीय जोरावर सिंह पुत्र बलविंदर सिंह के रूप में हुई है। फ्लैट नंबर 1104 में रह रही अपनी पत्नी को लेने के लिए आया था। जिस युवक ने आत्महत्या की है वह अमेरिका का सिटीजन था। जिसकी 3 माह पहले ही शादी हुई थी। वहीं घटना की सूचना मिलते ही मौके पर पहुंची पुलिस ने शव को कब्जे में लेकर जांच शुरू कर दी है।