ਪਟਿਆਲਾ, (ਕੇਸਰੀ ਨਿਊਜ਼ ਨੈੱਟਵਰਕ) : ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ‘ਚ ਕੁੜੀਆਂ ਦੇ ਕਾਲਜਾਂ ਲਈ ਬੈਟਰੀ ਤੇ ਚੱਲਣ ਵਾਲੀਆਂ ਬੱਸਾਂ ਚਲਾਈਆਂ ਜਾਣਗੀਆਂ। ਜਿਨਾ ਰਾਹੀਂ ਵਿਦਿਆਰਥਣਾਂ ਬਸ ਅੱਡੇ ਤੋਂ ਕਾਲਜ ਆ ਤੇ ਜਾ ਸਕਣਗੀਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਚ ਪੜ੍ਹਦਿਆਂ ਵੱਖ ਵੱਖ ਗਤੀਵਿਧੀਆਂ ਚ ਬਹੁਤ ਇਨਾਮ ਜਿੱਤੇ ਪਰ ਸਾਲ ਬਾਅਦ ਪਿਤਾ ਜੀ ਨੇ ਸਿਰਫ ਪੜਾਈ ਕਰਨ ਲਈ ਕਿਹਾ ਤਾਂ ਲੁਕ ਛਿਪ ਕੇ ਮੁਕਾਬਿਲਆਂ ਚ ਹਿੱਸਾ ਲੈਂਦੇ ਰਹੇ। ਬਾਰ੍ਹਵੀਂ ਚ ਪੜ ਰਿਹਾ ਸੀ ਤਾਂ ਲੋਕਾਂ ਨੇ ਸੁਪਰ ਸਟਾਰ ਬਣਾ ਦਿੱਤਾ ਤੇ ਬਾਪੂ ਜੀ ਨੇ ਵੀ ਮਨਜੂਰੀ ਦੇ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਮਾਪੇ, ਬੱਚਿਆਂ ਨੂੰ ਆਪਣਾ ਭਵਿੱਖ ਸੰਵਾਰਨ ਦਾ ਮੌਕਾ ਦੇਣ। ਉਹਨਾਂ ਕਿਹਾ ਕਿ ਪਹਿਲਾ ਹਰ ਨਵੀਂ ਚੀਜ ਦਾ ਵਿਰੌਧ ਹੁੰਦਾ ਹੈ, ਇਸ ਲਈ ਬੱਚੇ ਨਵਾਂ ਤੇ ਵੱਖਰਾ ਕਰਕੇ ਆਪਣੇ ਵੱਖਰੀ ਪਛਾਣ ਬਣਾਉਣ। ਮਾਪਿਆਂ ਤੋਂ ਬਾਅਦ ਅਧਿਆਪਕਾ ਦਾ ਅਹਿਮ ਯੋਗਦਾਨ ਹੁੰਦਾ ਹੈ, ਬੱਚਿਆਂ ਤੇ ਬੋਝ ਪਾਉਣ ਦੀ ਬਜਾਏ ਇਸਦੇ ਗੁਣਾ ਦੀ ਪਛਾਣ ਕਰਕੇ ਹੋਰ ਨਿਖਾਰ ਲਿਆਉਣਾ ਚਾਹੀਦਾ।
ਅੱਜ ਬੱਚਿਆਂ ਲਈ ਸਭ ਤੋਂ ਅਹਿਮ ਉੱਚ ਸਿੱਖਿਆ, ਸਿੱਖਿਆ ਮੁਤਾਬਕ ਡਿਗਰੀ ਤੇ ਡਿਗਰੀ ਮੁਤਾਬਕ ਨੌਕਰੀ ਹੈ ਤੇ ਪੰਜਾਬ ਸਰਕਾਰ ਦਾ ਮਕਸਦ ਵੀ ਇਹੀ ਹੈ। ਸਿੱਖਿਆ ਦੇ ਸਿਸਟਮ ਵਿਚ ਬਹੁਤ ਬਦਲਾਅ ਕਰਨ ਦੀ ਲੋੜ ਹੈ ਤੇ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਜਦ ਕਲਾਕਾਰ ਸੀ ਬਹੁਤ ਕਮਾਈ ਸੀ ਪਰ ਸਿਆਸੀ ਸੁਧਾਰ ਲਈ ਸਿਆਸਤ ਵਿਚ ਆਇਆ, ਪਹਿਲਾਂ ਵਿਰੋਧ ਹੋਇਆ ਤੇ ਮਜ਼ਾਕ ਵੀ ਕਿਤੇ ਪਰ ਸਿੱਧੀ ਨੀਤ ਨਾਲ ਚੱਲਿਆ ਤੇ ਲੋਕਾਂ ਨੇ ਜਤਾਇਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੁੜੀਆਂ ਚ ਆਤਮ ਵਿਸ਼ਵਾਸ ਹੋਣਾ ਜਰੂਰੀ ਹੈ। ਮੁੱਖ ਮੰਤਰੀ ਸਰਕਾਰੀ ਕਾਲਜ ਲੜਕੀਆਂ, 1 ਕਰੋੜ ਆਡੀਟੋਰੀਅਮ ਲਈ, ਜਨ੍ਰੇਟਰ ਤੇ ਹੋਰ ਮੰਗ ਪੂਰੀਆਂ ਕਰਨ ਦਾ ਐਲਾਨ ਕੀਤਾ।