KESARI NEWS NETWORK:-
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਕਰੀਬ 36 ਦਿਨਾਂ ਤੋਂ ਬਾਅਦ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ।

ਕੇਂਦਰੀ ਮੰਤਰੀ ਨੇ ਬਿਆਨ ਦੇਂਦੇ ਹੋਏ ਕਿਹਾ ਕਿ, “ ਅੰਮ੍ਰਿਤਪਾਲ ਹੋਰ ਕਿੰਨੇ ਦਿਨ ਭੱਜਦਾ, ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਆਖਰਕਾਰ ਉਹ ਅੱਜ ਫੜਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਲੰਬਾ ਸਮਾਂ ਜਰੂਰ ਲੱਗਿਆ ਪਰ ਥੋੜ੍ਹਾ ਜਲਦੀ ਹੁੰਦਾ ਤਾਂ ਹੋਰ ਚੰਗਾ ਹੁੰਦਾ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ, “ਦਹਿਸ਼ਤ ਫੈਲਾਉਣ ਵਾਲਿਆਂ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।”
ਦੱਸਣਯੋਗ ਹੈ ਕਿ ਇਸ ਨੂੰ ਲੈ ਕੇ IG ਸੁਖਚੈਨ ਗਿੱਲ ਨੇ ਪ੍ਰੈਸ ਕਾਨਫਰੰਸ ਕਰ ਵੱਡੇ ਖੁਲਾਸੇ ਕੀਤੇ ਹਨ। ਸੁਖਚੈਨ ਗਿੱਲ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ, “ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ‘ਤੇ ਇੰਟੈੱਲੀਜੈਂਸ ਦਾ ਇਹ ਜੋਇੰਟ ਅਪਰੇਸ਼ਨ ਸੀ ਜਿਸਦੇ ਚੱਲਦੇ ਉਸਨੂੰ ਅੱਜ ਸਵੇਰੇ NSA ਤਹਿਤ 6:45 ਮਿੰਟ ‘ਤੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਅੱਗੇ ਅੱਗੇ ਜਾਣਕਾਰੀ ਦੇਂਦੇ ਹੋਏ IG ਸੁਖਚੈਨ ਗਿੱਲ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਸਰੰਡਰ ਨਹੀਂ ਕੀਤਾ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ। IG ਨੇ ਕਿਹਾ ਕਿ ਪੰਜਾਬ ਪੁਲਿਸ ਕੋਲ ਜਾਣਕਾਰੀ ਸੀ ਕਿ ਅੰਮ੍ਰਿਤਪਾਲ ਰੋਡੇ ਪਿੰਡ ‘ਚ ਹੈ ਇਸ ਕਰਕੇ ਘੇਰਾਬੰਦੀ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਅੰਮ੍ਰਿਤਪਾਲ ਨੂੰ ਬਠਿੰਡਾ ਤੋਂ ਅਸਮ ਦੀ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਕਰ ਦਿੱਤਾ ਗਿਆ ਹੈ।