ਜਲੰਧਰ ( ਕੇਸਰੀ ਨਿਊਜ਼ ਨੈੱਟਵਰਕ) – ਭਾਰਤ ਭੂਮੀ ਹਜਾਰਾਂ ਸਾਲ ਤੋਂ ਆਪਣੇ ਮਾਨਵਤਾਵਾਦੀ ਵਿਚਾਰ ਅਤੇ ਸਲੀਕਿਆਂ ਲਈ ਜਾਣੀ ਜਾਂਦੀ ਹੈ। ਖੋਜਾਂ ਦੱਸਦੀਆਂ ਹਨ ਕਿ ਕਦੀ ਸਪਤ ਸਿੰਧੂ ਕਦੀ ਪੰਚਨਦ ਕਦੀ ਮਦਰ ਦੇਸ਼ ਕਦੀ ਭਾਰਤ ਭੂਮੀ ਕਦੀ ਹਿੰਦੋਸਤਾਨ ਅਤੇ ਇੰਡੀਆ ਆਦਿ ਨਾਵਾਂ ਨਾਲ ਜਾਣੀ ਜਾਂਦੀ ਰਹੀ ਇਹ ਧਰਤੀ ਸੰਸਾਰ ਦੀ ਸਭ ਤੋਂ ਪੁਰਾਣੀ ਵਿਕਸਿਤ ਸਭਿਅਤਾ ਹੈ।
“ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ”, ਦੇ ਫਾਰਮੂਲੇ ਅਨੁਸਾਰ ਸਦੀਵ ਕਾਲ ਤੋਂ ਕੁਦਰਤ ਨਾਲ ਇੱਕਮਿੱਕ ਅਤੇ ਜੀਓ ਔਰ ਜੀਨੇ ਦੋ ਦੇ ਸਰਵੋਤਮ ਵਿਚਾਰ ਨਾਲ ਭਰਪੂਰ ਇਸ ਧਰਤੀ ਉੱਪਰ ਹੀ ਮਾਨਵਤਾ ਨਾਲ ਭਰਪੂਰ ਮਾਨਵ ਅਖਵਾਉਣ ਦੇ ਯੋਗ ਮਨੁੱਖ ਉਪਲਬਧ ਰਿਹਾ ਹੈ। ਸਦੀਆਂ ਤੋਂ ਆਪਣੀ ਚੰਗਿਆਈ ਅਤੇ ਸਰਬਪੱਖੀ ਵਿਕਾਸ ਕਾਰਨ ਧਰਤੀ ਦੇ ਹੋਰ ਖੇਤਰਾਂ ਦੇ ਵਸਨੀਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ। ਜਿੱਥੇ ਇਸ ਪਾਵਨ ਧਰਤੀ ਦੇ ਦਰਸ਼ਨ ਦੀਦਾਰ ਦੀ ਚਾਹ ਲੈਕੇ ਖਿੱਚੇ ਆਉਣ ਵਾਲੇ ਸੈਲਾਨੀਆਂ ਦੀ ਕਮੀ ਨਹੀਂ ਉੱਥੇ ਵਿਦੇਸ਼ੀ ਧਾੜਵੀ, ਹਮਲਾਵਰ ਲੁਟੇਰਿਆਂ ਨੇ ਆਪਣੀਆਂ ਹਿੰਸਕ ਸਰਗਰਮੀਆਂ ਨਾਲ ਇਸ ਨੂੰ ਸਦੀਆਂ ਤੱਕ ਲਹੂ ਲੁਹਾਣ ਵੀ ਕੀਤਾ ਹੈ।
ਕਈ ਵਾਰ ਤਾਂ ਅਜਿਹਾ ਦੌਰ ਵੀ ਆਇਆ ਕਿ ਆਪਸੀ ਰੰਜਿਸ਼ ਕਾਰਨ ਸਾਡੇ ਹੀ ਕੁਝ ਜੈਚੰਦ ਵਿਦੇਸ਼ੀ ਧਾੜਵੀਆਂ ਨੂੰ ਸੱਦਾ ਦੇਣ ਤੋਂ ਪਰਹੇਜ ਨਹੀਂ ਕਰਦੇ ਰਹੇ। ਵਿਦੇਸ਼ੀ ਹਥਿਆਰਾਂ ਦੇ ਨਾਲ ਨਾਲ ਵਿਦੇਸ਼ੀ ਵਿਚਾਰਾਂ ਨੂੰ ਭਾਰਤੀਆਂ ਦੀ ਮਾਨਸਿਕਤਾ ਉੱਪਰ ਲੱਦਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਹ ਵਿਦੇਸ਼ੀ ਵਿਚਾਰਧਾਰਾ ਦੇ ਹੱਥਠੋਕੇ ਅਜੋਕੇ ਜੈਚੰਦ ਕਿਸ ਤਰ੍ਹਾਂ ਅੱਜ ਵੀ ਆਜਾਦ ਭਾਰਤ ਦੇ ਸਿਸਟਮ ਉੱਪਰ ਕਾਬਜ ਹਨ, ਇਸੇ ਦਾ ਖੁਲਾਸਾ ਖੱਬੇ-ਉਦਾਰਵਾਦੀ ਈਕੋਸਿਸਟਮ | ਸਰਕਾਰ ਉਨ੍ਹਾਂ ਦੀ ਪਰ ਸਿਸਟਮ ਤਾਂ ਸਾਡਾ ਹੈ। ਵਿੱਚ ਬਾਖੂਬੀ ਕੀਤਾ ਗਿਆ ਹੈ।
ਰਿਪੋਰਟ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ।
Credit:@Satya_Tiwari