KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਮਿਹਨਤ ਸਦਕਾ ਸੈਂਕੜੇ ਪਰਿਵਾਰ ‘ਆਪ’ ‘ਚ ਹੋਏ ਸ਼ਾਮਲ

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਦੀ ਮਿਹਨਤ ਸਦਕਾ ਸੈਂਕੜੇ ਪਰਿਵਾਰ ‘ਆਪ’ ‘ਚ ਹੋਏ ਸ਼ਾਮਲ


 

*ਜਲੰਧਰ, 17 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) – ਆਮ ਆਦਮੀ ਪਾਰਟੀ ਜਲੰਧਰ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ ਦੀ ਲਗਾਤਾਰ ਕੀਤੀ ਜਾ ਰਹੀ ਮਿਹਨਤ ਨੂੰ ਉਦੋਂ ਫਲ ਲੱਗਾ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਹੋਈ ਰੈਲੀ ਦੌਰਾਨ ਸੈਂਕੜੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਆਮ ਆਦਮੀ ਪਾਰਟੀ ਹਲਕਾ ਜਲੰਧਰ ਉੱਤਰੀ ਦੇ ਮੁਹੱਲਾ ਅਮਰ ਨਗਰ ਦੇ ਸੈਂਕੜੇ ਪਰਿਵਾਰਾਂ ਨੇ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਜਲੰਧਰ ਵਿਖੇ ਹੋਣ ਵਾਲੇ ਉਪ ਚੋਣ ਵਿਚ ਸੁਸ਼ੀਲ ਕੁਮਾਰ ਰਿੰਕੂ ਦਾ ਡਟ ਕੇ ਸਮਰਥਨ ਕਰਾਂਗਾ ਅਤੇ ਭਾਰੀ ਵੋਟਾਂ ਨਾਲ ਜਿਤਾਵਾਂਗੇ। 

ਹਲਕਾ ਇੰਚਾਰਜ ਦਿਨੇਸ਼ ਢੱਲ ਵੱਲੋਂ ਕਰਵਾਈ ਇਕ ਰੈਲੀ ਵਿਚ ਸ਼ਾਮਲ ਹੋਏ ਸੈਂਕੜੇ ਪਰਿਵਾਰਾਂ ਦਾ ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ ਨੇ ਇਨ੍ਹਾਂ ਸੈਂਕੜੇ ਸਮਰਥਕਾਂ ਦਾ ‘ਆਪ’ ਪਰਿਵਾਰ ‘ਚ ਸਵਾਗਤ ਕਰਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਝਟਕੇ ਦੇ ਰਹੇ ਹਨ। ਰਿੰਕੂ ਦੇ ਸਮਰਥਨ ਵਿੱਚ ਸੈਂਕੜੇ ਲੋਕ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜੋ ਲਗਾਤਾਰ ਸਿਲਸਿਲਾ ਜਾਰੀ ਹੈ।

ਹਰਚੰਦ ਬਰਸਟ ਨੇ ਸਮੂਹ ਨਵੇਂ ਮੈਂਬਰਾਂ ਨੂੰ ਜ਼ਮੀਨੀ ਪੱਧਰ ‘ਤੇ ਕੰਮ ਕਰਨ ਅਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਆਪਣੇ ਇਲਾਕੇ ਦੇ ਆਮ ਲੋਕਾਂ ਤੱਕ ਲੈ ਕੇ ਜਾਣ ਦੀ ਅਪੀਲ ਕੀਤੀ। ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਲੋਕ ਅਤੇ ਪੰਜਾਬ ਪੱਖੀ ਆਗੂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਹਰ ਭਾਈਚਾਰੇ ਅਤੇ ਖੇਤਰ ਦੇ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਯਕੀਨਨ ਵੱਡੀ ਜਿੱਤ ਦਰਜ ਕਰਨਗੇ।

 

ਇਸ ਮੌਕੇ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਰਜਨੀਸ਼ ਕੁਮਾਰ ਦਹੀਆ, ਆਮ ਆਦਮੀ ਪਾਰਟੀ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਰਿੰਕੂ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਆਤਮ ਪ੍ਰਕਾਸ਼ ਬੱਬਲੂ ਹਾਜ਼ਰ ਸਨ।

Leave a Reply