KESARI VIRASAT

Latest news
ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ... ਮੋਦੀ ਦਾ ਪ੍ਰੋਗਰਾਮ ਰੱਦ ਹੋਣਾ ਬਣਿਆ ਪਹਲਗਾਮ ਅੱਤਵਾਦੀ ਘਟਨਾ ਦਾ ਆਧਾਰ: ਵਾਰਦਾਤ ਲਈ ਪਾਬੰਦੀਸ਼ੁਦਾ ਚੀਨੀ ਮੋਬਾਈਲ ਫੋਨ ਦੀ ... ਭਾਰਤ ਨੇ ਚਨਾਬ ਨਦੀ ਦਾ ਪਾਣੀ ਰੋਕਿਆ: ਜੇਹਲਮ ਨੂੰ ਰੋਕਣ ਦੀ ਯੋਜਨਾ; ਹਵਾਈ ਸੈਨਾ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲ... ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਨੂੰ ਲੈ ਕੇ ਹੁਣ ਬਿਲਾਵਲ ਭੁੱਟੋ ਦਾ ਵੱਡਾ ਕਬੂਲਨਾਮਾ
You are currently viewing ਖੁਦ ਨੂੰ ਕੁਆਰੀ ਦੱਸ ਮੁੰਡੇ ਨਾਲ ਬਣਾਏ ਸਬੰਧ, ਪੈਸੇ ਠੱਗ ਕੇ ਪਤੀ ਨੂੰ ਜੇਲ੍ਹ ਚੋਂ ਛੁਡਵਾਇਆ, ਸਚਾਈ ਸਾਹਮਣੇ ਆਈ ਤਾਂ ਪ੍ਰੇਮੀ ਨੇ ਪਤੀ ਸਾਹਮਣੇ ਹੀ ਕਰ ਦਿੱਤਾ ਕਾਂਡ
Declaring herself a virgin, had a relationship with a boy, cheated her husband out of jail, when the truth came out, the lover committed the crime in front of her husband.

ਖੁਦ ਨੂੰ ਕੁਆਰੀ ਦੱਸ ਮੁੰਡੇ ਨਾਲ ਬਣਾਏ ਸਬੰਧ, ਪੈਸੇ ਠੱਗ ਕੇ ਪਤੀ ਨੂੰ ਜੇਲ੍ਹ ਚੋਂ ਛੁਡਵਾਇਆ, ਸਚਾਈ ਸਾਹਮਣੇ ਆਈ ਤਾਂ ਪ੍ਰੇਮੀ ਨੇ ਪਤੀ ਸਾਹਮਣੇ ਹੀ ਕਰ ਦਿੱਤਾ ਕਾਂਡ


ਲੁਧਿਆਣਾ, (ਕੇਸਰੀ ਨਿਊਜ਼ ਨੈੱਟਵਰਕ) : ਖੁਦ ਨੂੰ ਕੁਆਰੀ ਦੱਸ ਕੇ ਨੌਜਵਾਨ ਨਾਲ ਸਬੰਧ ਬਣਾ ਲਏ। ਉਸ ਕੋਲੋਂ ਇਕ ਲੱਖ ਰੁਪਏ ਵੀ ਲੈ ਕੇ ਜੇਲ੍ਹ ਵਿਚ ਬੰਦ ਪਤੀ ਨੂੰ ਛੁਡਵਾ ਲਿਆ। ਸਚਾਈ ਜਾਣ ਪ੍ਰੇਮੀ ਨੇ ਚਾਕੂ ਮਾਰ ਕੇ ਪ੍ਰਮਿਕਾ ਦੀ ਹੱਤਿਆ ਕਰ ਦਿੱਤੀ। ਕੁੜੀ ਦੇ ਪਤੀ ਅਵਤਾਰ ਸਿੰਘ ਦੀ ਸ਼ਿਕਾਇਤ ਉਤੇ ਜਤਿੰਦਰ ਸਿੰਘ ਖਿਲਾਫ ਪੁਲਿਸ ਨੇ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਦੇ ਮੁਤਾਬਿਕ ਸਰਬਜੀਤ ਕੌਰ ਦਾ ਵਿਆਹ ਇੱਕ ਸਾਲ ਪਹਿਲਾ ਅਵਤਾਰ ਸਿੰਘ ਨਾਲ ਹੋਇਆ ਸੀ। ਅਵਤਾਰ ਸਿੰਘ ਉਤੇ ਇੱਕ ਪਰਚਾ ਦਰਜ ਹੋਣ ਕਾਰਨ ਉਹ ਜੇਲ੍ਹ ਵਿਚ ਬੰਦ ਸੀ। ਉਪਰੰਤ ਸਰਬਜੀਤ ਕੌਰ ਛੋਟੀ ਮੁੰਡਿਆਂ ਇਲਾਕੇ ‘ਚ ਕਿਰਾਏ ਉਤੇ ਰਹਿਣ ਲੱਗ ਗਈ। ਇਸ ਦੌਰਾਨ ਉਸ ਦੀ ਦੋਸਤੀ ਜਤਿੰਦਰ ਸਿੰਘ ਨਾਲ ਹੋ ਗਈ।

adv

ਸਰਬਜੀਤ ਕੌਰ ਅਤੇ ਜਤਿੰਦਰ ਸਿੰਘ ਵਿਚਾਲੇ ਸੰਬੰਧ ਬਣ ਗਏ। ਸਰਬਜੀਤ ਨੇ ਜਤਿੰਦਰ ਨੂੰ ਆਪਣੇ ਵਿਆਹ ਬਾਰੇ ਨਹੀਂ ਦੱਸਿਆ ਸੀ। ਕੁਝ ਸਮੇਂ ਪਹਿਲਾਂ ਸਰਬਜੀਤ ਨੇ ਜਤਿੰਦਰ ਨੂੰ ਦੱਸਿਆ ਕਿ ਉਸ ਦਾ ਭਰਾ ਜੇਲ੍ਹ ਵਿਚ ਬੰਦ ਹੈ, ਜਿਸਨੂੰ ਛਡਾਉਣ ਲਈ ਇੱਕ ਲੱਖ ਰੁਪਏ ਦੀ ਸਖਤ ਜ਼ਰੂਰਤ ਹੈ। ਜਤਿੰਦਰ ਕੀਰਤਨ ਕਰਨ ਦਾ ਕੰਮ ਕਰਦਾ ਸੀ ਜਿਸਨੂੰ ਛੱਡ ਉਸ ਨੇ ਫੈਕਟਰੀ ਚ ਕੰਮ ਕੀਤਾ ਅਤੇ ਇੱਕ ਲੱਖ ਰੁਪਏ ਇਕੱਠੇ ਕਰ ਕੇ ਸਰਬਜੀਤ ਨੂੰ ਦੇ ਦਿੱਤੇ।

ADV

ਜਿਸ ਤੋਂ ਬਾਅਦ ਸਰਬਜੀਤ ਨੇ ਆਪਣੇ ਪਤੀ ਅਵਤਾਰ ਨੂੰ ਜੇਲ੍ਹ ਤੋਂ ਛੁਡਾ ਲਿਆ ਤੇ ਜਤਿੰਦਰ ਨਾਲ ਮਿਲਣਾ-ਗਿਲਣਾ ਘੱਟ ਕਰ ਦਿੱਤਾ। ਜਤਿੰਦਰ ਨੂੰ ਸੱਚਾਈ ਦਾ ਪਤਾ ਲੱਗਾ। ਸਰਬਜੀਤ ‘ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ। ਮੁਲਜ਼ਮ ਜਤਿੰਦਰ ਨੇ ਸਰਬਜੀਤ ਨੂੰ ਪਤੀ ਅਵਤਾਰ ਨਾਲ ਪਾਰਕ ‘ਚ ਸਮਝੌਤੇ ਲਈ ਬੁਲਾਇਆ। ਸਰਬਜੀਤ ਨੇ ਕਬੂਲ ਕੀਤਾ ਕਿ ਪਤੀ ਨੂੰ ਛਡਾਉਣ ਲਈ ਉਸ ਨੇ ਜਤਿੰਦਰ ਨਾਲ ਧੋਖਾ ਕੀਤਾ। ਮੁਲਜ਼ਮ ਜਤਿੰਦਰ ਨੇ ਚਾਕੂ ਨਾਲ ਸਰਬਜੀਤ ‘ਤੇ ਕਈ ਵਾਰ ਕਰਦਿਆਂ ਉਸ ਨੂੰ ਪਤੀ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਆਪਣੇ ਪਿੰਡ ਢੀਂਡਸਾ ਵਾਸੀ ਜਤਿੰਦਰ ਸਿੰਘ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

Leave a Reply