ਚੰਡੀਗੜ੍ਹ, (ਕੇਸਰੀ ਨਿਊਜ਼ ਨੈੱਟਵਰਕ) : ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਕਸਰ ਆਪਣੇ ਵੱਲੋ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਹਾਲ ਹੀ ‘ਚ ਹੁਣ ਖਬਰ ਆਈ ਹੈ ਕਿ ਭਾਜਪਾ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੇ ਗੁਰਪਤਵੰਤ ਸਿੰਘ ਪੰਨੂ ਦੀਆਂ ਘਟੀਆ ਹਰਕਤਾਂ ‘ਤੇ ਵੱਡਾ ਐਲਾਨ ਕੀਤਾ ਹੈ। ਉਹਨਾਂ ਐਲਾਨ ਕਰਦੇ ਹੋਏ ਕਿਹਾ ਕਿ, “ਜੋ ਕੋਈ ਪੰਨੂ ਦਾ ਮੂੰਹ ਕਾਲਾ ਕਰਕੇ ਥੱਪੜ ਮਾਰੇਗਾ, ਮੈਂ ਉਸ ਨੂੰ 1 ਲੱਖ ਡਾਲਰ ਦਾ ਇਨਾਮ ਦੇਵਾਂਗਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਖਾਲਿਸਤਾਨੀ ਪੰਨੂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ ਅਤੇ ਉਹਨਾਂ ਨੂੰ ਦੇਸ਼ ਵਿਰੋਧੀ ਗਲਤ ਕੰਮ ਕਰਵਾ ਰਹੇ ਹਨ, ਜਿਸ ਨਾਲ ਬਹੁਤ ਸਾਰੀਆਂ ਜਾਨਾਂ ਤਬਾਹ ਹੋ ਰਹੀਆਂ ਹਨ… ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਤਬਾਹ ਨਹੀਂ ਹੋਣ ਦੇਵਾਂਗੇ। ਭਾਜਪਾ ਆਗੂ ਨੇ ਪੰਨੂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਕ ਪੰਨੂ ਵੱਲੋ ਅਸਾਮ ਦੇ ਕਈ ਪੱਤਰਕਾਰਾਂ ਨੂੰ ਰਿਕਾਰਡ ਕਰਕੇ ਇੱਕ ਸੰਦੇਸ਼ ਭੇਜਿਆ ਗਿਆ ਸੀ। ਇਸ ਰਿਕਾਰਡ ਕੀਤੇ ਸੰਦੇਸ਼ ‘ਚ ਰਾਹੀਂ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੁੱਤੀ ਸੁੱਟਣ ਵਾਲੇ ਨੂੰ 1 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਮੋਦੀ ਅਸਾਮ ਦੇ ਲੋਕਾਂ ਅਤੇ ਪੰਜਾਬ ਵਿਚ ਖਾਲਿਸਤਾਨ ਪੱਖੀ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ ‘ਤੇ ਨਾਲ ਹੀ ਕਿਹਾ ਸੀ ਕਿ PM ਮੋਦੀ 14 ਅਪ੍ਰੈਲ ਨੂੰ ਗੁਹਾਟੀ ‘ਚ ਆਯੋਜਿਤ ਇੱਕ ਸਮਾਰੋਹ ਲਈ ਪਹੁੰਚ ਰਹੇ ਹਨ। ਇਸ ਦੌਰਾਨ ਪੰਨੂ ਨੇ ਸੰਦੇਸ਼ ‘ਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਮੂੰਹ ‘ਤੇ ਜੁੱਤੀ ਸੁੱਟਣ ਵਾਲੇ ਨੂੰ ਇਕ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ।