Health tips, (ਕੇਸਰੀ ਨਿਊਜ਼ ਨੈੱਟਵਰਕ) – ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਪ੍ਰਭਾਵਿਤ ਹਨ। ਇਸ ਬਿਮਾਰੀ ‘ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਜੇਕਰ ਇਸ ਬਿਮਾਰੀ ਵਿੱਚ ਸਹੀ ਤਰੀਕੇ ਨਾਲ ਪਰਹੇਜ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਕਈ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਅੱਜ ਦੇ ਸਮੇਂ ਇਹ ਬਿਮਾਰੀ ਵੱਧਣੀ ਸ਼ੁਰੂ ਹੋ ਗਈ ਹੈ। ਹੁਣ ਨੌਜਵਾਨਾਂ ਤੋਂ ਲੈ ਕੇ ਬੱਚਿਆਂ ਤੱਕ ਨੂੰ ਇਹ ਸ਼ੂਗਰ ਦੀ ਬਿਮਾਰੀ ਹੋ ਰਹੀ ਹੈ। ਬਹੁਤ ਵਾਰ ਲੋਕ ਇਸ ਨੂੰ ਹਲਕੇ ਵਿੱਚ ਲੈ ਲੈਂਦੇ ਹਨ ਕਿ ਸਾਨੂੰ ਕੁੱਝ ਨਹੀਂ ਹੁੰਦਾ। ਪਰ ਤੁਹਾਨੂੰ ਦੱਸ ਦਈਏ ਕਿ ਇਹ ਇੰਨੀ ਖਤਰਨਾਕ ਬਿਮਾਰੀ ਹੈ ਕਿ ਇੱਕ ਵਾਰ ਹੋਣ ‘ਤੇ ਪਿੱਛਾ ਨਹੀਂ ਛੱਡਦੀ। ਤੁਸੀਂ ਆਪਣੀ ਸ਼ੂਗਰ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਮਰੂਦ ਦਾ ਸੇਵਨ ਕਰ ਸਕਦੇ ਹੋ।
ਦੱਸ ਦਈਏ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ‘ਚ ਮਿੱਠੇ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਇਸ ਕਾਰਨ ਅਮਰੂਦ ਨੂੰ ਸ਼ੂਗਰ ਮਰੀਜ਼ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ‘ਚ ਇੰਸੁਲਿਨ ਦੀ ਮਾਤਰਾ ਵੀ ਕੰਟਰੋਲ ਹੁੰਦੀ ਹੈ। ਅਮਰੂਦ ‘ਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਅਮਰੂਦ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਅਮਰੂਦ ਹੀ ਨਹੀਂ, ਸ਼ੂਗਰ ਦੇ ਮਰੀਜ਼ ਇਸ ਦੇ ਪੱਤਿਆਂ ਤੋਂ ਬਣੀ ਚਾਹ ਦਾ ਵੀ ਸੇਵਨ ਕਰ ਸਕਦੇ ਹਨ। ਇਸ ਤੋਂ ਬਣੀ ਚਾਹ ਪੀਣ ਨਾਲ ਇੰਸੁਲਿਨ ਲੈਵਲ ਕੰਟਰੋਲ ਰਹਿੰਦਾ ਹੈ।