KESARI VIRASAT

ਕੇਸਰੀ ਵਿਰਾਸਤ

Latest news
21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ... ਸ਼ਰਮਾਅ ਗਿਆ ਸ਼ੈਤਾਨ! ਈਡੀ ਦਾ ਇਲਜ਼ਾਮ - ਕੇਜਰੀਵਾਲ ਜਾਣਬੁੱਝ ਕੇ ਅੰਬ, ਮਠਿਆਈਆਂ ਖਾ ਰਿਹਾ ਹੈ ਤਾਂ ਜੋ ਬਲੱਡ ਸ਼ੂਗਰ ਵਧੇ ਅ... ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ 97 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ: ਸ਼ਿਲਪਾ ਸ਼ੈੱਟੀ ਦਾ ਫਲੈਟ ਅਟੈਚ; ਰਾਜ ਕੁੰਦਰ... ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਵਿੱਚ 29 ਨਕਸਲੀ ਮਾਰੇ: 27-27 ਲੱਖ ਰੁਪਏ ਦੇ ਇਨਾਮ ਵਾਲੇ ਦੋ ਮਾਰੇ ਗਏ, 3 ਸਿਪਾਹੀ ਜ਼ਖ਼ਮ... ਹੇਮਾ ਮਾਲਿਨੀ 'ਤੇ ਕੀਤੀ ਵਿਵਾਦਿਤ ਟਿੱਪਣੀ : ਰਣਦੀਪ ਸੁਰਜੇਵਾਲਾ ਦੀ ਚੋਣ ਮੁਹਿੰਮ 'ਤੇ ਪਾਬੰਦੀ ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ 
You are currently viewing ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਮੋਬਾਇਲ ਟਾਵਰਾ ਦੀਆ ਤਾਰਾ ਚੋਰੀ ਕਰਨ ਵਾਲਾ 01 ਦੋਸ਼ੀ ਗ੍ਰਿਫਤਾਰ।
The police of Lambra police station of district Jalandhar rural arrested 01 accused of stealing the mobile tower.

ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਮੋਬਾਇਲ ਟਾਵਰਾ ਦੀਆ ਤਾਰਾ ਚੋਰੀ ਕਰਨ ਵਾਲਾ 01 ਦੋਸ਼ੀ ਗ੍ਰਿਫਤਾਰ।

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਚੌਰੀ ਦੀਆ ਵਾਰਦਾਤਾ ਕਰਨ ਵਾਲੇ ਵਿਅਕਤੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ ਮੋਬਾਇਲ ਟਾਵਰਾ ਦੀਆ ਤਾਰਾ ਚੋਰੀ ਕਰਨ ਵਾਲਾ 01 ਦੋਸ਼ੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ:- ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨੂੰ ਸਮਰਥਨ ਦੇਣ ਜਾਂ ਵਿਰੋਧ ਕਰਨ ਦਾ ਫੈਸਲਾ, HSGPC ਮੈਂਬਰ ਵੀ ਪਹੁੰਚੇ

adv

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਭੈੜੇ ਪੁਰਸ਼ਾ ਦੀ ਤਲਾਸ਼ ਸਬੰਧੀ ASI ਸ਼ਿੰਗਾਰਾ ਸਿੰਘ ਦੀ ਟੀਮ ਤਿਆਰ ਕਰਕੇ ਇਲਾਕਾ ਥਾਣਾ ਵਿਚ ਭੇਜਿਆ ਗਿਆ ਸੀ ਤਾ ਜਦੋਂ ASI ਸਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਅੱਡਾ ਲਾਂਬੜਾ ਮੌਜੂਦ ਸੀ ਤਾਂ ਉਸ ਪਾਸ ਅਕਾਸ਼ਦੀਪ ਅਸੁਰ ਪੁੱਤਰ ਰਾਮ ਲਾਲ ਵਾਸੀ ਪਿੰਡ ਮੱਧ ਥਾਣਾ ਸਦਰ ਨਕੋਦਰ ਨੇ ਇਤਲਾਹ ਦਿੱਤੀ ਕਿ ਉਹ ਆਰ.ਐਸ ਸਕਿਊਰਟੀ ਬਤੋਰ ਏਰੀਆ ਸੁਪਰਵਾਈਜਰ ਦਾ ਕੰਮ ਕਰਦਾ ਹੈ ਉਸ ਕੋਲ AIRTEL ਅਤੇ IDEA/Vodafone ਲਾਂਬੜਾ ਏਰੀਆ ਦੇ ਟਾਵਰਾ ਦੀ ਜਿੰਮੇਵਾਰੀ ਹੈ ਮਿਤੀ 26.03.2023 ਨੂੰ ਉਹ ਪਿੰਡ ਤਾਜਪੁਰ ਵਿਖੇ ਲੱਗੇ AIRTEL ਦੇ ਟਾਵਰ ਨੂੰ ਚੈੱਕ ਕਰਨ ਗਿਆ ਤਾਂ ਦੋ ਤਾਰਾ ਪਾਵਰ ਕੇਵਲ ਕ੍ਰੀਬ 04/04 ਮੀਟਰ ਕੱਟੀਆ ਹੋਈਆ ਸੀ। ਜਿਸਨੂੰ ਕੋਈ ਨਾ-ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।

ADV

ਇਸ ਤੋਂ ਪਹਿਲਾ ਮਿਤੀ 18.03.2023 ਨੂੰ ਪਿੰਡ ਹੁਸੈਨਪੁਰ ਵਿਖੇ AIRTEL ਦੇ ਟਾਵਰ ਅਤੇ ਮਿਤੀ 23.03.2023 ਨੂੰ ਪਿੰਡ ਗਾਖਲਾ ਵਿਖੇ ਲੱਗੇ ਟਾਵਰ ਤੋ ਕੇਵਲ ਤਾਰਾ ਚੋਰੀ ਹੋਈਆ ਸਨ।ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ASI ਸਿੰਗਾਰਾ ਸਿੰਘ ਵੱਲੋਂ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਤਾ ਦੋਰਾਨੇ ਤਲਾਸ਼ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕੋਟ ਹਿਰਦੇ ਰਾਮ ਥਾਣਾ ਕੱਥੂ ਨੰਗਲ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਮੋਬਾਇਲ ਟਾਵਰ ਦੀ 08 ਮੀਟਰ ਕੇਵਲ ਤਾਰ, ਇੱਕ ਕਟਰ, 2 ਲੋਹਾ ਕੱਟਣ ਵਾਲੇ ਬਲੇਡ, ਇੱਕ ਪੇਚਕਸ ਅਤੇ ਇੱਕ ਮੋਟਰ ਸਾਇਕਲ ਨੰਬਰ PB02-AX-8285 ਮਾਰਕਾ ਪੈਸ਼ਨ ਪਲੱਸ ਰੰਗ ਲਾਲ ਬ੍ਰਾਮਦ ਹੋਇਆ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰ 18 ਮਿਤੀ 26.03.2023 ਅ/ਧ-454/380 IPC ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ। ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. ਮੋਬਾਇਲ ਟਾਵਰ ਦੀ 08 ਮੀਟਰ ਕੇਵਲ ਤਾਰ,

2. 01 ਕਟਰ

3. 2 ਲੋਹਾ ਕੱਟਣ ਵਾਲੇ ਬਲੇਡ

4. 01 ਪੇਚਕੱਸ

5. 01 ਮੋਟਰ ਸਾਇਕਲ ਨੰਬਰ PB02-AX-8285 ਮਾਰਕਾ ਪੈਸ਼ਨ ਪਲੱਸ ਰੰਗ ਲਾਲ

Leave a Reply