KESARI VIRASAT

ਕੇਸਰੀ ਵਿਰਾਸਤ

Latest news
ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ  ਪੰਜਾਬ 'ਚ ਭਾਜਪਾ ਦੇ 3 ਉਮੀਦਵਾਰਾਂ ਦਾ ਐਲਾਨ: ਸਾਬਕਾ ਅਕਾਲੀ ਮੰਤਰੀ ਦੀ IAS ਨੂੰਹ ਨੂੰ ਬਠਿੰਡਾ ਤੋਂ ਟਿਕਟ; ਕੇਂਦਰੀ ਮੰਤ... ਪਾਕਿਸਤਾਨ 'ਚ ਸਿੱਖ ਨੂੰ ਨੰਗਾ ਕਰਕੇ ਕੁੱਟਿਆ, ਵੀਡੀਓ ਹੋਈ ਵਾਇਰਲ; ਭਾਜਪਾ ਨੇਤਾ ਨੇ ਕਿਹਾ- ਕੱਟੜਪੰਥੀ ਸੰਗਠਨ TLP ਜ਼ਿੰਮ... ਭਾਜਪਾ ਦਾ ਚੋਣ ਮਨੋਰਥ ਪੱਤਰ ਕਿਸਾਨਾਂ ਦੇ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹੈ: ਚੁੱਘ ਪੰਜਾਬ 'ਚ ਮਰੀਜ਼ ਨਾਲ ਬੈੱਡ 'ਤੇ ਪਈ ਰਹੀ ਲਾਸ਼: ਬਜ਼ੁਰਗ ਵਿਅਕਤੀ ਗੰਭੀਰ ਹਾਲਤ 'ਚ ਦਾਖਲ; ਮੌਤ ਤੋਂ ਬਾਅਦ ਵੀ ਕੋਈ ਸਿਹਤ ... ਆਪ ਦਾ ਨਾਅਰਾ ਬਦਲਾਅ ਸੀ ਜਾਂ ਬਦਲਾ? : ਸਰਕਾਰੀ ਇਮਾਰਤਾਂ ਦੀਆਂ ਕੰਧਾਂ 'ਤੇ ਲਿਖ ਕੇ ਵੇਚਿਆ ਜਾ ਰਿਹਾ ਚਿੱਟਾ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਨੂੰ ਮੁੜ ਪੈਰਾਂ 'ਤੇ ਖੜ੍ਹਾ ਕੀਤਾ ਜਾਵੇਗਾ- ਤਰਨਜੀਤ ਸਿੰਘ ਸੰਧੂ ਸਮੁੰਦਰੀ. ਇਸ ਖੁਫ਼ੀਆ ਰਿਪੋਰਟ ਕਾਰਨ ਮੋਦੀ ਨੂੰ 14 ਮਹੀਨੇ ਬਾਅਦ ਵਾਪਸ ਲੈਣੇ ਪਏ ਤਿੰਨ ਖੇਤੀ ਕਾਨੂੰਨ:'ਫੌਜ 'ਚ ਨਾਰਾਜ਼ਗੀ, ਦੰਗੇ ਦੀ... ਭਾਜਪਾ ਵਿੱਚ ਸ਼ਾਮਲ ਹੋਣ ਵਾਲੀ ਮਹਿਲਾ ਆਈਏਐਸ ਅਧਿਕਾਰੀ ਦੇ ਅਸਤੀਫ਼ੇ ਨੂੰ ਲੈ ਕੇ ਵਿਵਾਦ: ਕੇਂਦਰੀ ਮੰਤਰੀ ਨੇ ਕਿਹਾ- ਕੱਲ੍... ਦਿੱਲੀ ਦੇ ਦਲਿਤ ਸਮਾਜ ਨਾਲ ਸੰਬੰਧਿਤ ਮੰਤਰੀ ਰਾਜਕੁਮਾਰ ਆਨੰਦ ਦਾ ਅਸਤੀਫਾ: 'ਆਪ' ਵੀ ਛੱਡੀ, ਲਗਾਏ ਵੱਡੇ ਇਲਜ਼ਾਮ
You are currently viewing ਕੇ.ਐਮ.ਵੀ. ਦੇ 500 ਤੋਂ ਵੀ ਵੱਧ ਮਾਡਲਜ਼ ਅਤੇ ਡਿਜ਼ਾਈਨਰਜ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੰਚ ਤੇ ਆਪਣੀ ਪ੍ਰਤਿਭਾ ਨੂੰ ਕੀਤਾ ਬਾਖੂਬੀ ਪੇਸ਼

ਕੇ.ਐਮ.ਵੀ. ਦੇ 500 ਤੋਂ ਵੀ ਵੱਧ ਮਾਡਲਜ਼ ਅਤੇ ਡਿਜ਼ਾਈਨਰਜ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੰਚ ਤੇ ਆਪਣੀ ਪ੍ਰਤਿਭਾ ਨੂੰ ਕੀਤਾ ਬਾਖੂਬੀ ਪੇਸ਼

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) – ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਬੇਹੱਦ ਪ੍ਰਸਿੱਧ ਅਤੇ ਸਦਾ ਉਡੀਕਿਆ ਜਾਣ ਵਾਲਾ ਬਹੁਰੰਗੀ ਫੈਸ਼ਨ ਫੀਏਸਟਾ ਸੁਕ੍ਰਿਤੀ-23 ਸਫਲਤਾਪੂਰਵਕ ਆਯੋਜਿਤ ਕਰਵਾਇਆ ਗਿਆ। ਮਹਿਲਾ ਸਸ਼ਕਤੀਕਰਨ ਦੀ ਨੁਮਾਇੰਦਗੀ ਕਰਦੇ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਇਨਿੰਗ ਦੁਆਰਾ ਆਯੋਜਿਤ ਇਸ ਸ਼ੋਅ ਵਿੱਚ ਸਿਰਜਣਾਤਮਕਤਾ, ਸੁੰਦਰਤਾ ਅਤੇ ਦਿਲ ਖਿੱਚਵੇਂ ਰੰਗਾਂ ਦਾ ਸੁਮੇਲ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਵੱਖ-ਵੱਖ ਪਹਿਰਾਵਿਆਂ ਰਾਹੀਂ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ :- ਨੌਜਵਾਨਾਂ ਨੂੰ 24 ਘੰਟਿਆਂ ‘ਚ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਅਜਿਹਾ ਨਹੀਂ ਹੋਇਆ ਤਾਂ ਅਗਲੇ ਪ੍ਰੋਗਰਾਮ ਦਾ ਐਲਾਨ ਹੋਵੇਗਾ

adv

ਪ੍ਰੋਗਰਾਮ ਦੇ ਵਿਚ ਸ੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਦੇ ਨਾਲ- ਨਾਲ ਕੇ.ਐੱਮ.ਵੀ. ਮੈਨੇਜਿੰਗ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਸੁਸ਼ਮਾ ਚਾਵਲਾ, ਜਰਨਲ ਸੈਕਟਰੀ ਸ੍ਰੀ ਅਲੋਕ ਸੋਧੀਂ ਤੋਂ ਇਲਾਵਾ ਕਮੇਟੀ ਮੈਂਬਰ ਸ਼੍ਰੀਮਤੀ ਨੀਰਜਾ ਚੰਦਰ ਮੋਹਨ, ਡਾ. ਕਮਲ ਗੁਪਤਾ, ਡਾ. ਸਤਪਾਲ ਗੁਪਤਾ,  ਸ੍ਰੀਮਤੀ ਅਨੁਰਾਧਾ ਸੋਧੀਂ, ਸ੍ਰੀ ਵਾਈ ਕੇ ਸੂਦ ਦੇ ਨਾਲ-ਨਾਲ ਮੇਜਰ ਜਨਰਲ ਜੀ.ਜੀ. ਦਿਵੇਦੀ, ਸ੍ਰੀਮਤੀ ਪ੍ਰੋਮਿਲਾ ਨੇ ਹੋਰਨਾਂ ਮਾਣਯੋਗ ਮਹਿਮਾਨਾਂ ਦੇ ਨਾਲ ਇਸ ਪ੍ਰੋਗਰਾਮ ਵਿਚ ਹਾਜ਼ਰੀ ਲਗਵਾਈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸੁਆਗਤ ਕਰਦਿਆਂ ਮਾਡਲਜ਼ ਅਤੇ ਡਿਜ਼ਾਇਨਰਜ਼ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਆਯੋਜਿਤ ਹੋਣ ਵਾਲਾ ਇਹ ਸਾਲਾਨਾ ਫ਼ੈਸ਼ਨ ਸ਼ੋਅ ਸੁਕ੍ਰਿਤੀ ਸਮੁੱਚੇ ਉੱਤਰ ਭਾਰਤ ਵਿਚ ਆਪਣੀ ਸ਼ਾਨਦਾਰ ਪੇਸ਼ਕਾਰੀ ਅਤੇ ਉੱਤਮਤਾ ਦੇ ਲਈ ਪਛਾਣਿਆ ਜਾਂਦਾ ਹੈ ਜੋ ਉਭਰਦੇ ਹੋਏ ਡਿਜ਼ਾਇਨਰਜ਼ ਅਤੇ ਮਾਡਲਜ਼ ਨੂੰ ਆਪਣੀ ਰਚਨਾਤਮਕਤਾ ਅਤੇ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਲਈ ਇਕ ਮੰਚ ਪ੍ਰਦਾਨ ਕਰਦਾ ਹੈ।

 

ਸ੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਇਸ ਮੌਕੇ ਸੰਬੋਧਿਤ ਹੁੰਦਿਆਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਮੰਚ ਤਾਂ ਪ੍ਰਦਾਨ ਕਰਦੇ ਹੀ ਹਨ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਤਸ਼ਾਹ ਪ੍ਰਦਾਨ ਕਰਦੇ ਹੋਏ ਉਹਨਾਂ ਦੇ ਆਤਮ ਵਿਸ਼ਵਾਸ਼ ਵਿੱਚ ਵੀ ਭਰਪੂਰ ਵਾਧਾ ਕਰਦੇ ਹਨ। ਉਨ੍ਹਾਂ ਕੰਨਿਆ ਮਹਾਂਵਿਦਿਆਲਾ ਦੁਆਰਾ ਵਿਦਿਆਰਥਣਾਂ ਨੂੰ ਉਹਨਾਂ ਦੇ ਸਬੰਧਤ ਖੇਤਰਾਂ ਦੀ ਵਿਸਤਾਰ ਸਹਿਤ ਜਾਣਕਾਰੀ ਮੁਹਈਆ ਕਰਵਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਦੇ ਲਈ ਸਦਾ ਸਹਾਇਕ ਸਾਬਿਤ ਹੁੰਦੇ ਹਨ।

ਪ੍ਰੋਗਰਾਮ ਦੇ ਵਿੱਚ ਕੁੱਲ 07 ਰਾਊਂਡਸ ਔਰੀਗੈਮੀ ਫਾਰ ਦੀ ਰੈੱਡ ਕਾਰਪੈਟ, ਪਿੱਚਵਾਈ ਕਲਾ ਇਨ ਕੰਟੈਪੋਰੇਰੀ ਸਟਾਈਲਸ, ਰੰਗ ਰੰਗੀਲੋ ਸੱਸੇ ਸਵੈਗ, ਇੰਪਾਵਰਡ ਫਾਰ ਦੀ ਈਵਨਿੰਗ, ਮੈਗਨਮ ਓਪਸ, ਕਵੀਨ ਐਕੁਆਮਰੀਨ, ਲਗਰੇ ਤਿਨਤੂਰਾ ਆਦਿ ਵਿੱਚ 500 ਤੋਂ ਵੀ ਵੱਧ ਮਾਡਲਾਂ ਅਤੇ ਡਿਜ਼ਾਈਨਰਾਂ ਨੇ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਕੀਤੀ। ਵੱਖੋ-ਵੱਖਰੇ ਪਹਿਰਾਵੇ ਵਿੱਚ ਸਜੀਆਂ ਮਾਡਲਾਂ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ। ਆਤਮ- ਵਿਸ਼ਵਾਸ ਨਾਲ ਲਬਰੇਜ਼ ਇਨ੍ਹਾਂ ਮਾਡਰਲਾਂ ਨੇ ਆਫਿਸ ਵੀਅਰ, ਇੰਡੋ ਵੈਸਟਰਨ ਸਟਾਈਲ, ਰਵਾਇਤੀ ਪਹਿਰਾਵੇ, ਕੈਜੂਅਲ ਵੀਅਰ, ਐਗਜ਼ੀਕਿਊਟਿਵ ਵੀਅਰ, ਸਕਰਟਸ, ਬਰਾਈਡਲ ਵੀਅਰ ਆਦਿ ਪਹਿਰਾਵਿਆਂ ਨੂੰ ਪੇਸ਼ ਕਰਦਿਆਂ ਜੱਜਾਂ ਅਤੇ ਦਰਸ਼ਕਾਂ ਦੀ ਖ਼ੂਬ ਵਾਹਵਾਹੀ ਖੱਟੀ।

ADV

ਪ੍ਰੋਗਰਾਮ ਵਿੱਚ ਸ੍ਰੀਮਤੀ ਰੀਮਾ, ਲੇਬਲ ਪੁਨੀਤ ਅਰੋੜਾ ਅਤੇ ਸ੍ਰੀਮਤੀ ਤਾਨੀਆ ਮਿਸ਼ਰਾ, ਫੈਸ਼ਨ ਡਿਜ਼ਾਈਨਰ ਅਤੇ ਕਰੀਏਟਿਵ ਡਾਇਰੈਕਟਰ, ਨਾਈਟ ਡਵੈਲਰਜ਼, ਨਵੀਂ ਦਿੱਲੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਸ੍ਰੀ ਪੱਲਵ ਬੋਸ, ਐਂਕਰ, ਨਵੀਂ ਦਿੱਲੀ ਨੇ ਪ੍ਰੋਗਰਾਮ ਦਾ ਸੰਚਾਲਨ ਬਾਕਮਾਲ ਢੰਗ ਨਾਲ ਕੀਤਾ। ਇਸ ਤੋਂ ਇਲਾਵਾ ਇਸ ਮੌਕੇ ਤੇ ਇਸ ਪ੍ਰੋਗਰਾਮ ਨੂੰ ਸਫਲਤਾ ਦੀਆਂ ਨਵੀਆਂ ਸਿਖ਼ਰਾਂ ਵੱਲ ਲੈ ਕੇ ਜਾਣ ਲਈ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਵਾਲੇ ਪਤਵੰਤਿਆਂ ਸ੍ਰੀ ਸੁਖਦੇਵ ਸਿੰਘ, ਸ੍ਰੀ ਰਮਨ ਜੈਨ, ਸ੍ਰੀ ਮਨੋਹਰ ਸਿੰਘ, ਸ੍ਰੀ ਅਜੇ ਕੁਮਾਰ, ਸ੍ਰੀਮਤੀ ਸੀਮਾ ਸੋਨੀ, ਸ੍ਰੀ ਅਮਰਜੀਤ ਸਾਹੀ, ਸ੍ਰੀ ਸੁਰਿੰਦਰ ਰਹਿਸੀ, ਸ੍ਰੀ ਅਜੇ ਕੌਸ਼ਲ, ਸ੍ਰੀਮਤੀ ਅਮਨਦੀਪ ਅਤੇ ਸ੍ਰੀ ਸੁਖਜੀਤ ਸਿੰਘ ਦੇ ਨਾਲ ਨਾਲ ਸ੍ਰੀ ਰਮਨ ਨੇਗੀ ਨੂੰ ਸਨਮਾਨਿਤ ਵੀ ਕੀਤਾ ਗਿਆ। ਮੈਡਮ ਪ੍ਰਿੰਸੀਪਲ ਨੇ ਪ੍ਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਆਯੋਜਤ ਮੰਡਲ ਨੂੰ ਮੁਬਾਰਕਬਾਦ ਦਿੱਤੀ।

Leave a Reply