KESARI VIRASAT

ਕੇਸਰੀ ਵਿਰਾਸਤ

Latest news
ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ... ਪੰਜਾਬ ਵਿੱਚ ਸੇਵਾਮੁਕਤ ਐਸਐਸਪੀ ਹੋ ਸਕਦੇ ਭਾਜਪਾ ਵਿੱਚ ਸ਼ਾਮਲ: ਜਲੰਧਰ-ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ... ਕੇਜਰੀਵਾਲ ਨੂੰ ਡਾਕਟਰ ਦੀ ਸਲਾਹ ਲੈਣ ਦੀ ਇਜਾਜ਼ਤ ਨਹੀਂ ਮਿਲੀ: ਅਦਾਲਤ ਦੇ ਨਿਰਦੇਸ਼ - ਏਮਜ਼ ਮੈਡੀਕਲ ਬੋਰਡ ਬਣਾਵੇ, ਇਨਸੁਲ... ਸਾਬਕਾ ਕਾਂਗਰਸ ਐਮਪੀ ਮਹਿੰਦਰ ਕੇਪੀ ਦੀ ਅਕਾਲੀ ਦਲ 'ਚ ਜਾਣ ਦੀ ਤਿਆਰੀ: ਘਰ ਪਹੁੰਚਣਗੇ ਸੁਖਬੀਰ ਬਾਦਲ; ਜਲੰਧਰ ਤੋਂ ਹੋਣਗੇ ... ਹਰਿਆਣਾ 'ਚ 5 ਸਾਲ ਦੀ ਬੱਚੀ ਦਾ ਕਤਲ: ਮਾਂ ਨੇ ਬੁਰੀ ਤਰ੍ਹਾਂ ਕੁੱਟਿਆ, ਖਾਣਾ ਮੰਗਣ 'ਤੇ ਪ੍ਰੇਮੀ ਨੇ ਕੀਤਾ ਬਲਾਤਕਾਰ; ਸਿਗ... ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ...
You are currently viewing ਪੰਜਾਬ ਦੀ ਅਬਾਬਤ ਕੌਰ ਦੇ ਪਰਿਵਾਰ ਦੀ PM ਮੋਦੀ ਨੇ ਕੀਤੀ ਤਾਰੀਫ਼
PM Modi is a global leader and thinker whose decisions the world follows

ਪੰਜਾਬ ਦੀ ਅਬਾਬਤ ਕੌਰ ਦੇ ਪਰਿਵਾਰ ਦੀ PM ਮੋਦੀ ਨੇ ਕੀਤੀ ਤਾਰੀਫ਼

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਦੇ 99ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਸਾਲ ਮਨ ਕੀ ਬਾਤ ਪ੍ਰੋਗਰਾਮ ਦਾ ਇਹ ਤੀਜਾ ਐਪੀਸੋਡ ਸੀ। ਇਸ ਪ੍ਰੋਗਰਾਮ ਰਾਹੀਂ PM ਮੋਦੀ ਨੇ ਅੰਮ੍ਰਿਤਸਰ ‘ਚ ਰਹਿਣ ਵਾਲੇ ਇੱਕ ਪਰਿਵਾਰ ਨਾਲ ਲਾਈਵ ਗੱਲਬਾਤ ਕੀਤੀ। ਦੱਸ ਦਈਏ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਬੀਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਪ੍ਰੀਤ ਕੌਰ ਦੀ ਇੱਕ ਬੇਟੀ ਹੋਈ ਸੀ, ਜਿਸਦਾ ਨਾਂ ਅਬਾਬਤ ਕੌਰ ਰੱਖਿਆ ਗਿਆ।

ਅਬਾਬਤ ਸਿਰਫ 39 ਦਿਨਾਂ ਦੀ ਸੀ ਜਦੋਂ ਉਹ ਇਸ ਸੰਸਾਰ ਨੂੰ ਛੱਡ ਗਈ। ਬੱਚੇ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਸੰਧੂ ਅਤੇ ਉਸ ਦੀ ਮਾਂ ਸੁਪ੍ਰੀਤ ਕੌਰ ਨੇ ਅਬਵਾਤ ਦੇ ਅੰਗ ਦਾਨ ਕਰਨ ਦਾ ਪ੍ਰੇਰਨਾਦਾਇਕ ਫੈਸਲਾ ਲਿਆ। ਇਸ ਫੈਸਲੇ ਤੋਂ ਬਾਅਦ ਅਬਾਬਤ ਦੀ ਕਿਡਨੀ ਪਟਿਆਲਾ ਦੇ 15 ਸਾਲਾ ਨੌਜਵਾਨ ਨੂੰ ਟਰਾਂਸਪਲਾਂਟ ਕੀਤੀ ਗਈ ਸੀ।

 

ਪੀ.ਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਅੰਗਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡਾ ਇਕ ਫੈਸਲਾ ਕਈ ਲੋਕਾਂ ਦੀ ਜਾਨ ਬਚਾ ਸਕਦਾ ਹੈ। ਇਸ ਦੇ ਨਾਲ ਹੀ ਪੀ.ਐਮ. ਮੋਦੀ ਨੇ ਭਾਰਤ ਵਿੱਚ ਟਰਾਂਸਪਲਾਂਟ ਲਈ ਡੋਮੀਸਾਈਲ ਸ਼ਰਤ ਵੀ ਖਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਸੂਬੇ ਵਿੱਚ ਜਾ ਕੇ ਬਿਨਾਂ ਕਿਸੇ ਝਿਜਕ ਦੇ ਟਰਾਂਸਪਲਾਂਟ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਅੱਜ ਦੇਸ਼ ਵਿੱਚ ਅੰਗਦਾਨ ਪ੍ਰਤੀ ਜਾਗਰੂਕਤਾ ਵੀ ਵੱਧ ਰਹੀ ਹੈ। ਸਾਲ 2013 ਵਿੱਚ ਸਾਡੇ ਦੇਸ਼ ਵਿੱਚ ਅੰਗਦਾਨ ਦੇ 5 ਹਜ਼ਾਰ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਸਨ। ਪਰ ਸਾਲ 2022 ਵਿੱਚ ਇਹ ਗਿਣਤੀ 15 ਹਜ਼ਾਰ ਤੋਂ ਵੱਧ ਹੋ ਗਈ ਹੈ। ਜਿਨ੍ਹਾਂ ਲੋਕਾਂ ਨੇ ਅੰਗ ਦਾਨ ਕੀਤੇ, ਉਨ੍ਹਾਂ ਦੇ ਪਰਿਵਾਰਾਂ ਨੇ ਸੱਚਮੁੱਚ ਬਹੁਤ ਹੀ ਪੁੰਨ ਦਾ ਕੰਮ ਕੀਤਾ ਹੈ।

Leave a Reply