KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਕੇ.ਐਮ.ਵੀ. ਵਿਖੇ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ- 2023 ਦਾ ਸਫਲ ਆਯੋਜਨ
KMV Successful organization of Annual Athletic Meet Trailblazer- 2023 at

ਕੇ.ਐਮ.ਵੀ. ਵਿਖੇ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ- 2023 ਦਾ ਸਫਲ ਆਯੋਜਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਸਾਲਾਨਾ ਅਥਲੈਟਿਕ ਮੀਟ ਟਰੇਲਬਲੇਜ਼ਰ-2023 ਦਾ ਸਫਲ ਆਯੋਜਨ ਕਰਵਾਇਆ ਗਿਆ। ਵਿਦਿਆਲਾ ਦੇ ਸਪੋਰਟਸ ਗਰਾਊਂਡ ਵਿਖੇ ਆਯੋਜਿਤ ਹੋਏ ਇਸ ਪ੍ਰੋਗਰਾਮ ਦੇ ਉਦਘਾਟਨ ਦੌਰਾਨ ਸ੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ।

ਝੰਡੇ ਦੀ ਰਸਮ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਦੇ ਵਿੱਚ ਵਾਲੀਬਾਲ, ਹੈਂਡਬਾਲ, ਫੁੱਟਬਾਲ, ਖੋ-ਖੋ, ਅਥਲੈਟਿਕਸ ਆਦਿ ਖੇਡਾਂ ਰਾਹੀਂ ਵਿਦਿਆਲਾ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਣ-ਸਨਮਾਨ ਵਧਾਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਦੁਆਰਾ ਮਾਰਚ ਪਾਸਟ ਦੀ ਅਗਵਾਈ ਕਰਦੇ ਹੋਏ ਕਦਮ ਨਾਲ ਕਦਮ ਮਿਲਾ ਕੇ ਅਨੁਸ਼ਾਸਨ, ਟੀਮ ਭਾਵਨਾ ਅਤੇ ਪ੍ਰਤੀਬੱਧਤਾ ਨੂੰ ਬਾਖੂਬੀ ਪ੍ਰਦਰਸ਼ਿਤ ਕੀਤਾ। ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਮੈਡਮ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਉਨ੍ਹਾਂ ਦੀ ਇਸ ਪ੍ਰੋਗਰਾਮ ਵਿੱਚ ਮੌਜੂਦਗੀ ਨੂੰ ਵਿਦਿਆਰਥਣਾਂ ਲਈ ਉਤਸ਼ਾਹਜਨਕ ਅਤੇ ਪ੍ਰੇਰਨਾਦਾਇਕ ਦੱਸਿਆ ਉਥੇ ਨਾਲ ਹੀ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ, ਮੈਦਾਨ ਵਿੱਚ ਖੇਡਾਂ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਟੀਮ ਭਾਵਨਾ ਦੇ ਨਾਲ ਕੇ.ਐਮ.ਵੀ. ਦੇ ਗੌਰਵ ਨੂੰ ਸਦਾ ਬਰਕਰਾਰ ਰੱਖਣ ਵਾਲੀਆਂ ਖਿਡਾਰਨਾਂ ਦੀਆਂ ਵੱਖ-ਵੱਖ ਉਪਲੱਬਧੀਆਂ ਤੇ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ।

ਮੁੱਖ ਮਹਿਮਾਨ ਸ੍ਰੀ ਚੰਦਰਮੋਹਨ ਜੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਖੇਲਾਂ ਹਰੇਕ ਇਨਸਾਨ ਦੇ ਜੀਵਨ ਵਿਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਕਿਉਂਕਿ  ਇਹ ਜਿੱਥੇ ਕਿਸੇ ਵੀ ਇਨਸਾਨ ਨੂੰ ਆਪਣੀਆਂ ਸਮਰੱਥਾਵਾਂ ਦਾ ਸਹੀ ਇਸਤੇਮਾਲ ਕਰਦੇ ਹੋਏ ਜੀਵਨ ਵਿਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਹਨ ਉੱਥੇ ਨਾਲ ਹੀ ਪੂਰੇ ਆਤਮਵਿਸ਼ਵਾਸ ਦੇ ਨਾਲ ਬਾਕਮਾਲ ਕਾਰਗੁਜ਼ਾਰੀ ਦੇ ਲਈ ਵੀ ਸਹਾਇਕ ਸਾਬਿਤ ਹੁੰਦੀਆਂ ਹਨ। ਉਨ੍ਹਾਂ ਨੇ ਖੇਲ ਜਗਤ ਵਿਚ ਆਪਣਾ ਲੋਹਾ ਮੰਨਵਾ ਚੁੱਕੀਆਂ ਮਹਿਲਾ ਖਿਡਾਰਨਾਂ  ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਭ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਹੈ ਕਿ ਅਣਥੱਕ ਯਤਨ, ਸੰਕਲਪ, ਮਿਹਨਤ ਅਤੇ ਬੁਲੰਦ ਹੌਂਸਲੇ ਦੇ ਨਾਲ ਮੁਸ਼ਕਿਲਾਂ ਨੂੰ ਨਜਿੱਠਦੇ ਹੋਏ ਸਫਲਤਾ ਦੇ ਮਾਰਗ ਵੱਲ ਨਿਰੰਤਰ ਵਧਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਆਪਣੀਆਂ ਹੋਣਹਾਰ ਖਿਡਾਰਨਾਂ ਨੂੰ ਖੇਡਾਂ ਦੇ ਜਗਤ ਵਿਚ ਨਿਰੰਤਰ  ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣ ਵਿੱਚ ਆਪਣਾ ਸਹਿਯੋਗ ਦੇਣ ਦੇ ਲਈ ਸਦਾ ਤਿਆਰ ਹੈ।

ADV

ਇਸ ਅਥਲੈਟਿਕ ਮੀਟ ਦੇ ਵਿਚ 100, 200 ਅਤੇ 400 ਮੀਟਰ ਦੀ ਦੌੜ  ਦੇ ਨਾਲ-ਨਾਲ ਸਪੂਨ ਰੇਸ, ਟੱਗ ਆਫ਼ ਵਾਰ, ਮਿਊਜ਼ੀਕਲ ਚੇਅਰ, ਸ਼ਾਰਟਪੁੱਟ, ਲੌਂਗ ਜੰਪ, ਸੈਕ ਰੇਸ, ਨੀਡਲ ਐਂਡ ਥਰੈਡ ਰੇਸ, ਰੀਲੇਅ ਰੇਸ, ਟਰਿਪਲ ਜੰਪ ਆਦਿ ਦਾ ਆਯੋਜਨ ਕਰਵਾਇਆ ਗਿਆ ਜਿਸ ਵਿਚ ਖਿਡਾਰੀਆਂ ਦੇ ਨਾਲ-ਨਾਲ ਨਾਨ ਪਲੇਅਰਜ਼ ਅਤੇ ਅਧਿਆਪਕਾਂ ਨੇ ਵੀ ਵਧ-ਚਡ਼੍ਹ ਕੇ ਭਾਗ ਲਿਆ। ਪ੍ਰੋਗਰਾਮ  ਦੇ ਸਮਾਪਤੀ ਸਮਾਰੋਹ ਵਿਚ ਮੈਡਮ ਪ੍ਰਿੰਸੀਪਲ  ਦੁਆਰਾ ਵੱਖ-ਵੱਖ ਮੁਕਾਬਲਿਆਂ ਵਿੱਚੋਂ ਜੇਤੂ ਰਹੀਆਂ ਖਿਡਾਰਨਾਂ ਨੂੰ ਇਨਾਮ ਤਕਸੀਮ ਕਰਨ ਦੇ ਨਾਲ-ਨਾਲ  ਕੋਚ ਸਾਹਿਬਾਨਾਂ ਨੂੰ ਵੀ ਸਨਮਾਨ ਪ੍ਰਦਾਨ ਕੀਤੇ ਗਏ। ਇਸ ਅਥਲੈਟਿਕ ਮੀਟ ਦੇ ਅੰਤਰਗਤ ਹੋਏ ਵਿਭਿੰਨ ਮੁਕਾਬਲਿਆਂ ਦੇ ਨਤੀਜਿਆਂ ਵਿਚ 100 ਮੀਟਰ ਦੌੜ ਨਾਨ ਪਲੇਅਰਜ਼ ਸ਼੍ਰੇਣੀ ਵਿਚੋਂ ਦਿਵਿਆ,ਵਿਸ਼ਾਖਾ ਅਤੇ ਹਰਸ਼ਿਤਾ  ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ਜਦਕਿ ਇਸ ਹੀ ਦੌੜ ਦੀ ਪਲੇਅਰਜ਼ ਸ਼੍ਰੇਣੀ ਵਿੱਚ ਜਸਪ੍ਰੀਤ ਪਹਿਲੇ, ਸ਼ੈਲਪ੍ਰੀਤ ਦੂਸਰੇ ਅਤੇ ਨਿਸ਼ਾ ਤੀਸਰੇ ਸਥਾਨ ‘ਤੇ ਰਹੀਆਂ।

ਨਾਨ ਪਲੇਅਰਜ਼ ਸ਼੍ਰੇਣੀ ਵਿਚ ਥ੍ਰੀ ਲੈੱਗ ਰੇਸ ਵਿੱਚੋਂ ਹਰਸ਼ਿਤਾ ਅਤੇ ਸ਼ਾਇਨੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅਦਿਤੀ ਅਤੇ ਕਲਪਨਾ ਦੂਸਰੇ ਸਥਾਨ ‘ਤੇ ਰਹੀਆਂ  ਜਦਕਿ ਤੀਸਰਾ ਸਥਾਨ ਵਿਨਾਕਸ਼ੀ ਅਤੇ ਸ਼ਵੇਤਾ ਦੇ ਨਾਮ ਹੋਇਆ। 200 ਮੀਟਰ ਪਲੇਅਰਜ਼ ਸ਼੍ਰੇਣੀ ਵਿੱਚ ਪਹਿਲਾ ਸਥਾਨ ਜਸਪ੍ਰੀਤ ਨੂੰ ਪ੍ਰਾਪਤ ਹੋਇਆ। ਦੂਸਰੇ ਸਥਾਨ ਦੀ ਹੱਕਦਾਰ ਮਨਪ੍ਰੀਤ ਬਣੀ ਅਤੇ ਤੀਸਰਾ ਸਥਾਨ ਦੇਵਾਂਸ਼ੀ ਨੂੰ ਪ੍ਰਾਪਤ ਹੋਇਆ। ਲੌਂਗ ਜੰਪ ਮੁਕਾਬਲੇ ਦੀ ਨਾਨ ਪਲੇਅਰ ਸ਼੍ਰੇਣੀ ਵਿੱਚ ਮਨਪ੍ਰੀਤ ਕੌਰ ਪਹਿਲੇ, ਮਨਪ੍ਰੀਤ ਕੌਰ ਦੂਸਰੇ ਅਤੇ ਨਿਸ਼ਾ ਤੀਸਰੇ ਸਥਾਨ ‘ਤੇ ਰਹੀਆਂ। ਇਸ ਤੋਂ ਇਲਾਵਾ ਨਾਨ ਪਲੇਅਰਜ਼ ਦੇ ਲਈ ਸੈਕ ਰੇਸ ਦੇ ਵਿਚ ਪਹਿਲਾ ਸਥਾਨ ਸਾਇਰਾ ਨੇ, ਦੂਸਰਾ ਸਥਾਨ ਅਦਿਤੀ ਅਤੇ ਤੀਸਰਾ ਸਥਾਨ ਕ੍ਰਿਤਿਕਾ ਨੇ ਹਾਸਿਲ ਕੀਤਾ। ਸ਼ਾਟਪੁੱਟ  ਪਲੇਅਰਜ਼ ਸ਼੍ਰੇਣੀ ਵਿੱਚ ਪਹਿਲਾ ਸਥਾਨ ਗੁਰਜੀਤ, ਦੂਸਰਾ ਸਥਾਨ ਇਸ਼ਿਕਾ ਅਤੇ ਤੀਸਰਾ ਸਥਾਨ ਮੰਜੂ ਨੇ ਪ੍ਰਾਪਤ ਕੀਤਾ।

ਰਿਲੇਅ ਰੇਸ ਪਲੇਅਰਜ਼ ਦੀ ਸ਼੍ਰੇਣੀ ਵਿਚ ਸ਼ੈਲਪ੍ਰੀਤ, ਮਨਪ੍ਰੀਤ, ਰੇਖਾ ਅਤੇ  ਮਨਪ੍ਰੀਤ ਪਹਿਲੇ ਸਥਾਨ ਤੇ ਰਹੀਆਂ। ਨਿਸ਼ਾ,ਕੋਮਲ, ਸਹਿਜ ਅਤੇ ਰਾਣੀ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਮਨਪ੍ਰੀਤ, ਮਹਿਕ ਖੁਸ਼ਪ੍ਰੀਤ ਅਤੇ ਹਰਪ੍ਰੀਤ ਤੀਸਰੇ ਸਥਾਨ ਦੀਆਂ ਹੱਕਦਾਰ ਬਣੀਆਂ। ਮਹਿਲਾ ਅਧਿਆਪਕਾਂ ਦੇ ਲਈ ਆਯੋਜਿਤ 50 ਮੀਟਰ ਦੌੜ ਦੇ ਮੁਕਾਬਲੇ ਵਿਚ ਮੈਡਮ ਦਿਲਰਾਜਨ  ਨੇ ਪਹਿਲਾ,ਸ਼ਿਵਾਨੀ ਨਈਅਰ ਨੇ ਦੂਸਰਾ ਅਤੇ ਮੈਡਮ ਪ੍ਰਿੰਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ। 400 ਮੀਟਰ ਦੌੜ ਪਲੇਅਰਜ਼ ਦੀ ਸ਼੍ਰੇਣੀ ਵਿੱਚ ਜਸਪ੍ਰੀਤ ਪਹਿਲੇ, ਮਨਪ੍ਰੀਤ ਕੌਰ ਦੂਸਰੇ ਅਤੇ ਸੰਜਨਾ ਤੀਸਰੇ ਸਥਾਨ ਤੇ ਰਹੀ। 400 ਮੀਟਰ ਨਾਨ ਪਲੇਅਰ ਸ਼੍ਰੇਣੀ ਵਿੱਚੋਂ ਕ੍ਰਿਤਿਕਾ, ਹਰਸ਼ਿਤਾ ਅਤੇ ਪ੍ਰੀਯਾ ਨੇ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਸਪੂਨ ਰੇਸ ਨਾਨ ਪਲੇਅਰਜ਼ ਸ਼੍ਰੇਣੀ ਵਿੱਚੋਂ ਸਾਇਰਾ ਪਹਿਲੇ,ਰਮਾ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ।

ਸ਼ੋਟ ਪੁਟ ਮੁਕਾਬਲੇ ਦੀ 9 ਪਿਲਰਸ ਸ਼੍ਰੇਣੀ ਵਿੱਚੋਂ ਪਹਿਲਾ ਸਥਾਨ ਦਿਵਯਾਂਸ਼ੀ, ਦੂਸਰਾ ਸਥਾਨ ਜਸਮੀਤ ਨੂੰ ਅਤੇ ਤੀਸਰਾ ਸਥਾਨ ਮਨਮੀਤ ਨੂੰ ਪ੍ਰਾਪਤ ਹੋਇਆ।ਟਰਿਪਲ ਜੰਪ ਪਲੇਅਰਜ਼ ਸ਼੍ਰੇਣੀ ਵਿਚੋਂ ਸ਼ੈਲਪ੍ਰੀਤ ਪਹਿਲੇ ਅਮਨਦੀਪ ਕੌਰ ਦੂਸਰੇ ਅਤੇ ਅਰਸ਼ਦੀਪ ਕੌਰ ਤੀਸਰੇ ਸਥਾਨ ‘ਤੇ ਰਹੀ। ਇਸ ਆਯੋਜਨ ਦੇ ਵਿੱਚੋਂ ਨਾਨ ਪਲੇਅਰਜ਼ ਸ਼੍ਰੇਣੀ ਵਿੱਚੋਂ ਬੈਸਟ ਅਥਲੀਟ ਸਾਇਰਾ ਨੂੰ ਚੁਣਿਆ ਗਿਆ ਅਤੇ ਪਲੇਅਰਜ਼ ਸ਼੍ਰੇਣੀ ਵਿੱਚੋਂ ਬੈਸਟ ਅਥਲੀਟ ਦਾ ਐਵਾਰਡ ਮਨਪ੍ਰੀਤ ਨੂੰ ਪ੍ਰਾਪਤ ਹੋਇਆ। ਮੈਡਮ ਪ੍ਰਿੰਸੀਪਲ ਨੇ ਸਨਮਾਨ ਹਾਸਿਲ ਕਰਨ ਵਾਲੀਆਂ ਸਮੂਹ ਵਿਜੇਤਾ ਵਿਦਿਆਰਥਣਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਦੇ ਲਈ ਡਾ. ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਸਮੂਹ ਸਟਾਫ ਮੈਂਬਰਾਂ ਦੁਆਰਾ ਕੀਤੇ ਗਏ ਯਤਨਾਂ ਨਾਲ-ਨਾਲ ਐਨ.ਸੀ.ਸੀ. ਕੈਡਿਟਸ ਦੁਆਰਾ ਕੀਤੇ ਗਏ ਸ਼ਲਾਘਾਯੋਗ ਪ੍ਰਦਰਸ਼ਨ ਦੀ ਵੀ ਪ੍ਰਸੰਸਾ ਕੀਤੀ।

Leave a Reply