ਕਪੂਰਥਲਾ, (ਕੇਸਰੀ ਨਿਊਜ਼ ਨੈੱਟਵਰਕ) : ਕੁਦਰਤੀ ਸੋਮਿਆਂ ਦੇ ਬੇਹਤਰੀਨ ਇਸਤਮਾਲ ਅਤੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਵਜੋਂ ਅੱਜ ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ 30 ਕਿਲੋਵਾਟ ਦੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਪਲਾਂਟ ਦਾ ਉਦਘਾਟਨ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਅਪਣੇ ਕਰ-ਕਮਲਾਂ ਨਾਲ ਕੀਤਾ।
ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਕਾਲਜ ਦੇ ਬਿਜਲੀ ਬਿੱਲ ਵਿੱਚ ਭਾਰੀ ਕਟੌਤੀ ਹੋਵੇਗੀ ਅਤੇ ਇਸ ਨਾਲ ਬੱਚਿਆਂ ਦੇ ਵਿੱਚ ਕੁਦਰਤੀ ਸੋਮਿਆਂ ਦੇ ਜਿਆਦਾ ਵਧੀਆ ਢੰਗ ਨਾਲ ਪ੍ਰਯੋਗ ਕਰਨ ਲਈ ਜਾਗਰੂਕਤਾ ਵਧੇਗੀ।ਉਹਨਾਂ ਵਿਿਦਆਰਥੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਬਿਜਲੀ ਦਾ ਪ੍ਰਯੋਗ ਸੂਝ-ਬੂਝ ਨਾਲ ਕਰਨ ਅਤੇ ਜਦੋਂ ਜਰੂਰਤ ਨਾਂ ਹੋਵੇ ਤਾਂ ਉਸ ਵਕਤ ਲਾਈਟ ਤੇ ਪੱਖੇ ਬੰਦ ਕਰ ਦਿੱਤੇ ਜਾਣ।
ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਪ੍ਰਬੰਧਕੀ ਕਮੇਟੀ ਨੂੰ ਇਹ ਭਰੋਸਾ ਦੁਆਇਆ ਕਿ ਕਾਲਜ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ।ਉਹਨਾਂ ਕਿਹਾ ਕਿ ਇਸ ਲਈ ਨੇਚਰ-ਈਕੋ ਕਲੱਬ ਦੇ ਵਲੰਟੀਅਰਾਂ ਦੀ ਮਦਦ ਵੀ ਲਈ ਜਾਵੇਗੀ।
ਇਸ ਮੌਕੇ ਸੋਲਰ-ਪਲਾਂਟ ਦੀ ਫੰਕਸ਼ਨਿੰਗ ਬਾਰੇ ਇੰਜੀਨਿਅਰ ਮਲਕੀਤ ਸਿੰਘ ਸੈਨੀ ਨੇ ਸਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਉਪ-ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਸ਼੍ਰੀ ਸ਼ਾਮ ਸੁੰਦਰ ਅੱਗਰਵਾਲ, ਸ਼੍ਰੀ ਐਮ ਆਰ ਕਾਲੀਆ, ਸ਼੍ਰੀ ਸੁਮੀਤ ਗੁਪਤਾ, ਪ੍ਰੋ ਜਸਵੰਤ ਕੌਰ, ਡਾ. ਕੁਲਵਿੰਦਰ ਕੌਰ, ਸਕੂਲ ਦੇ ਅਕਾਦਮਿਕ ਇੰਚਾਰਜ ਸ਼੍ਰੀ ਸੰਜੀਵ ਭੱਲਾ ਅਤੇ ਹੋਰ ਸੀਨਅਰ ਅਧਿਆਪਕ ਮੌਜੂਦ ਸਨ।