ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਜਲੰਧਰ ਦੇ ਟਰਾਂਸਪੋਰਟ ਨਗਰ ‘ਚ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਨੋਜ ਯਾਦਵ ਵਜੋਂ ਹੋਈ ਹੈ। ਟਰਾਂਸਪੋਰਟ ਨਗਰ ‘ਚ ਮਨੋਜ ਯਾਦਵ ਦੇ ਚਾਚੇ ਦੀ ਕਿਸੇ ਨਾਲ ਲੜਾਈ ਹੋ ਗਈ ਸੀ। ਮਨੋਜ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ। ਮੌਕੇ ‘ਤੇ ਉਸ ਨੇ ਦੇਖਿਆ ਕਿ ਚਾਚੇ ਨੂੰ ਕੁਝ ਲੋਕ ਕੁੱਟ ਰਹੇ ਸਨ। ਜਦੋਂ ਮਨੋਜ ਉਸ ਨੂੰ ਛੁਡਾਉਣ ਲਈ ਗਿਆ ਤਾਂ ਉਸ ਦੀ ਕੁੱਟਮਾਰ ਕਰ ਰਹੇ ਲੋਕਾਂ ਨੇ ਉਸ ਦੇ ਪੇਟ ‘ਚ ਚਾਕੂ ਮਾਰ ਦਿੱਤਾ। ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

A youth was stabbed to death in Jalandhar, the police joined in the investigation