ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਸੰਸਥਾ, ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਿਖੇ ਹੋਲੀ ਦਾ ਤਿਉਹਾਰ ਪੂਰੀ ਖੁਸ਼ੀ, ਚਾਅ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਆਪਸੀ ਪਿਆਰ ਅਤੇ ਸਾਂਝ ਦੇ ਪ੍ਰਤੀਕ ਵਿਭਿੰਨ ਹੋਲੀ ਦੇ ਰੰਗਾ ‘ਚ ਸਰਾਬੋਰ ਵਿਦਿਆਲਾ ਦੇ ਪਿ੍ਰੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਕ ਦੂਸਰੇ ਨੂੰ ਰੰਗ ਲਗਾ ਕੇ ਅਤੇ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ। ਹੋਲੀ ਤੇ ਅਧਾਰਿਤ ਵੱਖ-ਵੱਖ ਗੀਤਾਂ ਨੇ ਜਿੱਥੇ ਮਹੌਲ ਨੂੰ ਸੁਰਮਈ ਬਣਾਇਆ ਉੱਥੇ ਨਾਲ ਹੀ ਖੁਸ਼ੀਆਂ ਨੂੰ ਦੁੱਗਣਾ- ਚੌਗੁਣਾ ਕਰਨ ਲਈ ਮਿਠਆਈਆਂ ਵੀ ਵੰਡੀਆਂ ਗਈਆਂ।
ਇਸਦੇ ਨਾਲ ਕਾਲਜ ਦੁਆਰਾ ਨੌਜਵਾਨ ਪੀੜ੍ਹੀ ਨੂੰ ਇਕੋਫ੍ਰੈਂਡਲੀ ਹੋਲੀ ਮਣਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸਮੂਹ ਕੇ.ਐਮ.ਵੀ. ਪਰਿਵਾਰ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਤਿਉਹਾਰ ਅਜੋਕੀ ਜ਼ਿੰਦਗੀ ਦੀ ਮਸਰੂਫ਼ੀਅਤ ਵਿਚ ਖੁਸ਼ੀਆਂ ਅਤੇ ਆਪਸੀ ਸਾਂਝ ਵਾਲਾ ਰੰਗ ਭਰਨ ਦਾ ਕੰਮ ਕਰਦੇ ਹਨ। ਆਪਸੀ ਮੇਲ-ਜੋਲ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਇਹ ਤਿਉਹਾਰ ਇੱਕ ਵਾਰ ਇਕੱਠੇ ਹੋ ਕੇ ਵਿਕਾਸ ਦੀਆਂ ਰਾਹਾਂ ਤੇ ਚਲਦੇ ਹੋਏ ਸਫਲਤਾ ਦੀਆਂ ਨਵੀਆਂ ਸਿਖਰਾਂ ਨੂੰ ਛੂਹੰਣ ਦਾ ਸਭ ਨੂੰ ਸੰਦੇਸ਼ ਦਿੰਦਾ ਹੈ।