ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) – ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਐਨਵਾਇਰਮੈਂਟ ਕਲੱਬ ਵੱਲੋਂ ਡੀਬੀਟੀ ਸਟਾਰ ਸਕੀਮ ਦੇ ਅੰਤਰਗਤ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਆਰਗੇਨਿਕ ਹੋਲੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਈਕੋ ਫ੍ਰੈਂਡਲੀ, ਹਰਬਲ ਅਤੇ ਸਕਿਨ ਸੇਫ ਰੰਗਾਂ ਦੇ ਇਸਤੇਮਾਲ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਤੇ ਈਕੋ ਫ੍ਰੈਂਡਲੀ ਰੰਗੋਲੀ ਅਤੇ ਫਾਇਰਲੈਸ ਕੁਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਸਾਰੀਆਂ ਸਟਰੀਮਜ਼ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਇਸ ਵਿੱਚ ਹਿੱਸਾ ਲਿਆ।
ਵਿਦਿਆਰਥਣਾਂ ਨੇ ਈਕੋ-ਫਰੈਂਡਲੀ ਮੈਟੀਰੀਅਲ ਜਿਵੇਂ ਦਾਲਾਂ, ਚਾਵਲ, ਆਟਾ, ਪੱਤੇ ਅਤੇ ਫੂਲਾਂ ਨਾਲ ਖੂਬਸੂਰਤ ਰੰਗੋਲੀ ਤਿਆਰ ਕੀਤੀ। ਵਿਦਿਆਰਥਣਾਂ ਨੇ ਇਮਿਊਨਿਟੀ ਵਧਾਉਣ ਵਾਲੀ ਵਸਤੂਆਂ ਨਾਲ ਰੰਗ-ਬਿਰੰਗੀ ਡਿਸ਼ ਤਿਆਰ ਕੀਤੀ। ਇਸ ਵਿੱਚ ਕੁਦਰਤੀ ਹਰਬਸ, ਸਿਟਰਸ ਫਰੂਟ, ਬ੍ਰਾਕਲੀ, ਬੈਲ ਪੇਪਰ, ਅਦਰਕ, ਲੱਸਣ, ਹਲਦੀ ਆਦਿ ਸ਼ਾਮਿਲ ਸਨ। ਵਿਦਿਆਰਥਣਾਂ ਨੇ ਚੰਦਨ, ਚੁਕੰਦਰ, ਹਲਦੀ, ਪਾਲਕ, ਹਿਬਿਸਕਸ, ਗੇਂਦਾ, ਚਾਵਲ, ਆਟਾ ਅਤੇ ਵੇਸਣ ਨਾਲ ਆਰਗੇਨਿਕ ਰੰਗ ਵੀ ਤਿਆਰ ਕੀਤਾ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਕੈਮਿਕਲ ਰੰਗਾਂ ਦਾ ਇਸਤੇਮਾਲ ਨਾ ਕਰਨ ਅਤੇ ਆਰਗੇਨਿਕ ਰੰਗਾਂ ਨਾਲ ਹੋਲੀ ਖੇਡਣ ਲਈ ਪ੍ਰੇਰਿਤ ਕੀਤਾ। ਜੁਲਾੱਜੀ ਵਿਭਾਗ ਮੁਖੀ ਅਤੇ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਵਿਦਿਆਰਥਣਾਂ ਨੂੰ ਕੈਮੀਕਲ ਰੰਗਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ। ਕਲੱਬ ਦੀ ਇੰਚਾਰਜ ਡਾ. ਸਾਕਸ਼ੀ ਵਰਮਾ ਨੇ ਦੱਸਿਆ ਕਿ ਕੈਮੀਕਲ ਰੰਗਾਂ ਨਾਲ ਸਾਡੀ ਸਕਿਨ ਨੂੰ ਨੁਕਸਾਨ ਪੁੱਜ ਸਕਦਾ ਹੈ।
ਪ੍ਰਤੀਯੋਗਤਾਵਾਂ ਵਿੱਚ ਜੱਜਾਂ ਦੀ ਭੂਮਿਕਾ ਡਾ. ਨੀਲਮ ਸ਼ਰਮਾ, ਡਾ. ਸ਼ਵੇਤਾ ਚੌਹਾਨ, ਸ਼੍ਰੀਮਤੀ ਦੀਪਸ਼ਿਖਾ ਅਤੇ ਡਾ. ਨੀਤਿਕਾ ਕਪੂਰ ਨੇ ਨਿਭਾਈ। ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਈ-ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਕਲੱਬ ਦੇ ਆਫਿਸ ਬਿਅਰਰ ਯਾਸ਼ਿਕਾ ਅਰੋੜਾ, ਟਵਿੰਕਲ ਅੱਗਰਵਾਲ ਅਤੇ ਅਕਾਂਕਸ਼ਾ ਨੇ ਕਾਰਡ ਅਤੇ ਬੈਜ ਬਣਾਏ। ਇਵੈਂਟ ਕਨਵੀਨਰ ਸ਼੍ਰੀ ਰਵੀ, ਡਾ. ਜਤਿੰਦਰ, ਸ਼੍ਰੀ ਸੁਮਿਤ, ਸ਼੍ਰੀ ਸੁਸ਼ੀਲ, ਸ਼੍ਰੀਮਤੀ ਰਮਨਦੀਪ, ਸੁਸ਼੍ਰੀ ਹਰਪ੍ਰੀਤ, ਡਾ. ਸਿੰਮੀ ਅਤੇ ਡਾ. ਸ਼ੁਚੀ ਵੀ ਮੌਜੂਦ ਸਨ।