ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਪ੍ਰਿਥਵੀ ਵੈਲਫੇਅਰ ਸੋਸਾਇਟੀ ਵਲੋਂ ਅੱਜ ਡੇਰਾ ਸਚਖੰਡ ਬੱਲਾਂ ਵਿਖੇ 108 ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਤ੍ਰਿਵੇਣੀ ( ਪੀਪੱਲ , ਬੋਹੜ ਅਤੇ ਪਿਲਕਣ ) ਲਗਾਈ ਗਈ । ਇਹ ਤ੍ਰਿਵੇਣੀ ਖ਼ਾਸ ਤੌਰ ਤੇ ਹੁਸ਼ਿਆਰਪੁਰ ਸ਼ਹਿਰ ਤੋਂ ਭੇਂਟ ਕੀਤੀ ਗਈ । ਇਸ ਨੂੰ ਸ਼੍ਰੀ ਤੇਜਾ ਰਾਮ ਗੰਗੜ ਜੀ ਪਿਛਲੇ 16 ਵਰ੍ਹਿਆਂ ਤੋਂ ਪਾਲ ਰਹੇ ਸਨ । ਉਨ੍ਹਾਂ ਦੀ ਦਿੱਲੀ ਇਛਾ ਸੀ ਕਿ ਇਹ ਸੱਚਖਡ ਬਲਾਂ ਵਿਖੇ ਲਗਾਈ ਜਾਵੇ।

ਉਨ੍ਹਾਂ ਨੇ ਇਸ ਨੂੰ ਆਪਣੀ ਸਵਰਗਵਾਸੀ ਮਾਤਾ ਜੀ ਅਮਰ ਕੌਰ ਜੀ ਅਤੇ ਸਵਰਗਵਾਸੀ ਪਿਤਾ ਰਾਮ ਚੰਦ ਜੀ ਨੂੰ ਸ਼ਰਧਾਂਜਲੀ ਵੱਜੋਂ ਭੇਂਟ ਕੀਤਾ । ਤੇਜਾ ਰਾਮ ਗੰਗੜ ( ਜੱਦੀ ਪਿੰਡ ਡੁਮੇਲੀ ) ਜੀ ਦੇ ਮਾਤਾ ਜੀ ਨੇ ਸੱਚਖੰਡ ਬੱਲਾਂ ਤੋਂ ਹੀ ” ਨਾਮਦਾਨ ” ਲਿਆ ਸੀ । ਇਹ ਵੀ ਜ਼ਿਕਰਯੋਗ ਹੈ ਕਿ ਗਾਜੀਪੁਰ ਪਿੰਡ ( ਆਦਮਪੁਰ ) ਦੇ ਬਲਵਿੰਦਰ ਪਾਲ ਸਿੰਘ ਬੁੱਗਾ ਦੇ ਪਿਤਾ ਜੀ , ਧਰਮ ਸਿੰਘ ਜੀ , ਵੀ ਕੁੱਝ ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਬਲਵਿੰਦਰ ਪਾਲ ਸਿੰਘ ਦੀ ਵੀ ਇਛਾ ਸੀ ਕਿ ਪਿਤਾ ਜੀ ਦੀ ਯਾਦ ਵਿੱਚ ਡੇਰਾ ਸਚਖੰਡ ਬੱਲਾਂ ਵਿਖੇ ਬੂਟਾ ਲਗਾਇਆ ਜਾਏ।
ਉਨ੍ਹਾਂ ਇਸ ਦਾ ਜ਼ਿਕਰ ਹਰਿੰਦਰ ਸਿੰਘ ( ਪ੍ਰਧਾਨ: ਪ੍ਰਿਥਵੀ ਵੈਲਫੇਅਰ ਸੁਸਾਇਟੀ ) ਨਾਲ ਕੀਤਾ । ਉਨ੍ਹਾਂ ਨੇ ਗੰਗੜ ਅਤੇ ਬੁੱਗਾ ਦੀ ਇੱਛਾ ਸਾਂਝੇ ਤੌਰ ਤੇ ਦੋਹਾਂ ਦੇ ਸਹਿਯੋਗ ਨਾਲ ਅਤੇ ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਸਦਕਾ ਪੂਰੀ ਕੀਤੀ । ਤਿ੍ਰਵਣੀ ਨੂੰ ਹੁਸ਼ਿਆਰਪੁਰ ਤੋਂ ਡੇਰਾ ਸਚਖੰਡ ਬੱਲਾਂ ਲਿਉਣ ਦਾ ਸਾਰਾ ਇੰਤਜਾਮ ਬਲਵਿੰਦਰ ਸਿੰਘ ਨੇ ਕੀਤਾ । ਅੱਜ ਤੇਜਾ ਰਾਮ ਗੰਗੜ ਜੀ ਅਤੇ ਬਲਵਿੰਦਰ ਸਿੰਘ, ਦੋਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਨ੍ਹਾਂ ਨੇ ਆਪਣੇ ਆਪਣੇ ਸਵਰਗਵਾਸੀ ਮਾਪਿਆਂ ਨੂੰ ਵਾਤਾਵਰਣ ਨੂੰ ਸਪਰਪਿਤ ਕਰਦਿਆਂ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਤੇ ਹਰਿੰਦਰ ਸਿੰਘ ਨੇ ਸੰਤ ਨਿਰੰਜਨ ਦਾਸ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਕਰਕਮਲਾਂ ਨਾਲ ਤਿ੍ਵੇਣੀ ਨੂੰ ਲਗਾਉਣ ਲਈ ਸਥਾਨ ਨਿਰਧਾਰਤ ਕੀਤਾ । ਹਰਿੰਦਰ ਸਿੰਘ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਭਨਾਂ ਨੂੰ ਆਪਣੇ ਆਪਣੇ ਦਿਨ ਤਿਉਹਾਰ ਵਾਤਾਵਰਣ ਨੂੰ ਸਪਰਪਿਤ ਕਰਦਿਆਂ ਮਨਾਉਣੇ ਚਾਹੀਦੇ ਹਨ ।