ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਸ: ਪ੍ਰਕਾਸ਼ ਸਿੰਘ ਬਾਦਲ ਤੋਂ ’ਫ਼ਖ਼ਰ ਏ ਕੌਮ’ ਐਵਾਰਡ ਵਾਪਸ ਲੈਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਅੱਜ ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਤੋਂ ’ਫ਼ਖ਼ਰ ਏ ਕੌਮ’ ਅਤੇ ’ਪੰਥ ਰਤਨ’ ਐਵਾਰਡ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਇਕ ਨਿਮਾਣੇ ਸਿੱਖ ਵਜੋਂ ਸਿੱਖ ਮਾਨਸਿਕਤਾ ਦੀ ਤਰਜਮਾਨੀ ਕਰਦਿਆਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਸਾਜ਼ਿਸ਼ ’ਚ ਮਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਉਣ ਨਾਲ ਸ: ਬਾਦਲ ਨੇ ਪੰਥ ਦਾ ਵਿਸ਼ਵਾਸ ਗਵਾ ਲਿਆ ਹੈ। ਉਨ੍ਹਾਂ ’ਤੇ ਭਰੋਸਾ ਕਰਨ ਵਾਲੇ ਲੋਕ ਅੱਜ ਜਨਤਕ ਤੌਰ ’ਤੇ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਲਿਹਾਜ਼ਾ ਸ: ਬਾਦਲ ’ਫ਼ਖ਼ਰ ਏ ਕੌਮ’ ਕਹਾਉਣ ਦਾ ਹੁਣ ਕੋਈ ਹੱਕ ਨਹੀਂ ਰੱਖਦਾ, ਉਨ੍ਹਾਂ ਨੂੰ ਇਹ ਸਨਮਾਨ ਤੁਰੰਤ ਵਾਪਸ ਕਰ ਦੇਣਾ ਚਾਹੀਦਾ ਹੈ। ਜੇਕਰ ਸ: ਬਾਦਲ ਸਨਮਾਨ ਵਾਪਸ ਨਹੀਂ ਕਰਦਾ ਹੈ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ: ਬਾਦਲ ਤੋਂ ਸਨਮਾਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ: ਬਾਦਲ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ 2011 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਸਨਮਾਨ ਦਿੱਤਾ ਗਿਆ ਸੀ। ਪਰ 2015 ਵਿਚ ਵਾਪਰੀਆਂ ਬੇਅਦਬੀਆਂ ਦੀਆਂ ਹਿਰਦੇਵੇਧਕ ਘਟਨਾਵਾਂ ਨਾਲ ਨਜਿੱਠਣ ’ਚ ਨਾਕਾਮੀ ਤੋਂ ਬਾਅਦ ਉਨ੍ਹਾਂ ਤੋਂ ਫ਼ਖਰ ਏ ਕੌਮ ਅਵਾਰਡ ਵਾਪਸ ਲੈਣ ਦੀ ਮੰਗ ਲਗਾਤਾਰ ਉੱਠਦੀ ਰਹੀ। ਜਦੋਂਕਿ ਹੁਣ ਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਬਰਗਾੜੀ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ’ਤੇ ਗੋਲੀ ਚਲਾਉਣ ਦੇ ਮਾਮਲੇ ਦੀ ਸਾਜ਼ਿਸ਼ ’ਚ ਮਦਦ ਦੇਣ ਦਾ ਗੰਭੀਰ ਦੋਸ਼ ਸਾਹਮਣੇ ਆਇਆ ਹੈ। ਜਿਸ ਵਿਚ ਤਤਕਾਲੀ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਗਰਦਾਨਿਆ ਗਿਆ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਵਿਧਾਨ ਸਭਾ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਬਹਿਸ ਦੌਰਾਨ ਬਾਈਕਾਟ ਕਰਨ ਵਾਲੇ ਬਾਦਲਾਂ ਨੇ ਇਕ ਦਹਾਕੇ ਦੇ ਰਾਜਭਾਗ ਦੌਰਾਨ ਜਾਣੇ ਅਨਜਾਣੇ ਵਿਚ ਕੀਤੀਆਂ ਭੁੱਲਾਂ ਦਾ ਜ਼ਿਕਰ ਕੀਤੇ ਬਿਨਾ ਪਸ਼ਚਾਤਾਪ ਕਰਨ ਦਾ ਰਾਹ ਵੀ ਚੁਣਿਆ, ਪਰ ਹੁਣ ਅਦਾਲਤ ਵਿਚ ਪੇਸ਼ ਕੀਤੇ ਗਏ ਚਲਾਨ ਨਾਲ ਸਾਫ਼ ਹੋ ਗਿਆ ਹੈ ਕਿ ਉਹ ਕਿਹੜੀਆਂ ਭੁੱਲਾਂ ਸਨ, ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਸ: ਬਾਦਲ ਕੌਮੀ ਸਨਮਾਨ ਦਾ ਹੱਕ ਗੁਆ ਚੁਕਾ ਹੈ। ਉਨ੍ਹਾਂ ਕਿਹਾ ਕਿ 12 ਅਕਤੂਬਰ 2015 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਹਿਰਦੇਵੇਧਕ ਘਟਨਾ ਹੋਈ। 14 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ’ਚ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤਾਂ ’ਤੇ ਪੁਲੀਸ ਵੱਲੋਂ ਚਲਾਈ ਗਈ ਗੋਲੀ ਨਾਲ 2 ਸਿੰਘ ਸ਼ਹੀਦ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਨਿਕਲੇ, ਜਿਸ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਲਈ ਸਿੱਖਾਂ ਦੀਆਂ ਵੱਕਾਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਦੀ ਦੁਰਵਰਤੋਂ ਕੀਤੀ ਗਈ। ਆਪਣੇ ਫ਼ੈਸਲੇ ਨੂੰ ਸਹੀ ਠਹਿਰਾਉਣ ਪ੍ਰਤੀ 90 ਲੱਖ ਤੋਂ ਵਧ ਦੀ ਇਸ਼ਤਿਹਾਰਬਾਜ਼ੀ ਕੀਤੀ ਗਈ, ਫਿਰ ਵੀ ਪੰਥਕ ਅਪਰਵਾਨਗੀ ਅਤੇ ਰੋਸ ਕਾਰਨ ਫ਼ੈਸਲਾ ਵਾਪਸ ਲੈਣਾ ਪਿਆ। ਉਨ੍ਹਾਂ ਪੰਥਕ ਸੰਸਥਾਵਾਂ ਨੂੰ ਬੇਈਮਾਨ ਲੀਡਰਸ਼ਿਪ ਦੀ ਢਾਲ ਨਾ ਬਣਨ ਦੀ ਵੀ ਅਪੀਲ ਕੀਤੀ ਹੈ।
शिरोमणि अकाली दल के संरक्षक और पांच बार मुख्यमंत्री रहे प्रकाश सिंह बादल से ‘फख्र ए कौम’ पुरस्कार वापस लेने की मांग जोर पकड़ रही है। आज भाजपा के सिख नेता और राष्ट्रीय अल्पसंख्यक आयोग के सलाहकार प्रोफेसर सरचंद सिंह ख्याला ने श्री अकाल तख्त साहिब के जत्थेदार ज्ञानी हरप्रीत सिंह से अपील की है कि प्रकाश सिंह बादल से ‘फख्र ए कौम’ और ‘पंथ रत्न’ पुरस्कारों को तत्काल वापस लिया जाए।
सरचंद सिंह ने जत्थेदार को लिखे पत्र में एक विनम्र सिख के रूप में सिख मानसिकता को व्यक्त किया और कहा कि श्री बादल कोटकपुरा गोलीकांड की साजिश में मदद करने के गंभीर आरोपों के उभरने के कारण पंथ का विश्वास खो चुके हैं। जिन लोगों ने उन पर भरोसा किया उन्हें आज सार्वजनिक अपमान का सामना करना पड़ रहा है। इसलिए बादल को अब ‘फख्र ए कौम’ कहलाने का कोई अधिकार नहीं है, उन्हें यह सम्मान तुरंत लौटा देना चाहिए। यदि श्री बादल सम्मान वापस नहीं करते हैं, तो जत्थेदार श्री अकाल तख्त साहिब श्री बादल से सम्मान वापस लेने की घोषणा करें।
प्रो. सरचंद सिंह ने कहा कि बादल को सिख धर्म के प्रचार-प्रसार के लिए 2011 में श्री अकाल तख्त साहिब की ओर से फख्र ए कौम और पंथ रत्न से सम्मानित किया गया था। लेकिन 2015 में हुई बेअदबी की दिल दहला देने वाली घटनाओं से निपटने में नाकाम रहने के बाद उनसे फख्र ए कौम अवॉर्ड वापस लेने की मांग उठती रही. वहीं अब फरीदकोट कोर्ट में डीजीपी एल के यादव के नेतृत्व में विशेष जांच दल (एसआईटी) द्वारा पेश चालान में बरगाड़ी बेअदबी के मामले में न्याय की मांग को लेकर कोटकपुरा में शांतिपूर्वक विरोध प्रदर्शन कर रहे सिख संगत पर गोली चलाने के मामले में प्रकाश सिंह बादल को साजिश में मदद देने का आरोप है। जिसमें तत्कालीन उप मुख्यमंत्री व अकाली दल के अध्यक्ष सुखबीर सिंह बादल और तत्कालीन डीजीपी सुमेध सैनी मास्टरमाइंड थे।
प्रो. सरचंद सिंह ने कहा कि विधान सभा में जस्टिस रंजीत सिंह आयोग की रिपोर्ट पर बहस के दौरान बहिष्कार करने वाले बादलों ने राज्य के एक दशक के सत्ता दौरान जाने-अनजाने में की गई भूलों का जिक्र किए बिना पश्चाताप का रास्ता चुना, लेकिन अब कोर्ट में पेश किए गए चालान में स्पष्ट किया है कि वह कौनसी भूल थीं, जिन्हें अब नजरअंदाज नहीं किया जा सकता है। इसलिए श्री बादल ने सिख कौम के सम्मान का अपना अधिकार खो दिया है। उन्होंने कहा कि 12 अक्टूबर 2015 को फरीदकोट के गांव बरगारी में श्री गुरु ग्रंथ साहिब जी के अपमान की हृदय विदारक घटना हुई थी। 14 तारीख को कोटकपुरा और बहबल कलां में न्याय की मांग कर रहे लोगों पर पुलिस की गोली से 2 सिंह शहीद हो गए और सैकड़ों घायल हो गए। बरगाड़ी मामले के आरोपी डेरा सच्चा सौदा के अनुयायी निकले। जिसमें सिखों के प्रतिष्ठित संगठनों, शिरोमणि कमेटी और श्री अकाल तख्त साहिब का डेरा प्रमुख राम को माफी दिलाने के लिए दुरुपयोग किया गया। उन फैसले को सही ठहराने के लिए 90 लाख से अधिक विज्ञापन दीए गए, लेकिन सांप्रदायिक अस्वीकृति और विरोध के कारण फैसला वापस लेना पड़ा। आखिर में उन्होंने सांप्रदायिक पंथक संगठनों से भी अपील की है कि वे अक्लिओ के बेईमान नेतृत्व की ढाल न बनें।