ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) – ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀਜੀ ਕਾਮਰਸ ਐਂਡ ਮੈਨੇਜਮੇਂਟ ਵਿਭਾਗ ਵੱਲੋਂ ਆਈ.ਸੀ.ਐਸ.ਐਸ.ਆਰ. ਵੱਲੋਂ ਪ੍ਰਾਯੋਜਿਤ ਨੈਸ਼ਨਲ ਸੈਮੀਨਾਰ ਦਾ ਆਯੋਜਨ 25 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਸੇਮਿਨਾਰ ਦਾ ਵਿਸ਼ਾ ‘ਸਥਾਈ ਨਿਵੇਸ਼ ਵਿਵਹਾਰ ਨੂੰ ਪ੍ਰੋਤਸਾਹਿਤ ਕਰਨਾ’ ਹੈ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੱਸਿਆ ਕਿ ਲਗਾਤਾਰ ਵੱਧ ਰਹੇ ਵਾਤਾਵਰਣ ਦੇ ਮੁੱਦਿਆਂ ਕਾਰਣ ਹੁਣ ਧਿਆਨ ਸਿਰਫ ਆਰਥਿਕ ਉੱਨਤੀ ਵੱਲ ਹੀ ਨਾ ਹੋ ਕੇ ਗ੍ਰੀਨ ਆਰਥਿਕ ਉੱਨਤੀ ਵੱਲ ਵੱਧ ਰਿਹਾ ਹੈ।
ਇਸ ਸੈਮੀਨਾਰ ਦਾ ਉਦੇਸ਼ ਨਿਵੇਸ਼ਕਾਂ ਦੇ ਸਥਾਈ ਨਿਵੇਸ਼ ਵਿਵਹਾਰ ਦੇ ਸਕਾਰਾਤਮਕ ਪ੍ਰਭਾਵ ਤੇ ਚਰਚਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦੇ ਗੈਸਟ ਆਫ ਆਨਰ ਪ੍ਰੋ. ਬਲਵਿੰਦਰ ਸਿੰਘ, ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼, ਜੀਐਨਡੀਯੂ, ਅੰਮ੍ਰਿਤਸਰ, ਕੀਨੋਟ ਸਪੀਕਰ ਪ੍ਰੋ. ਰਿਸ਼ੀ ਰਾਜ ਸ਼ਰਮਾ, ਡਿਪਾਰਟਮੈਂਟ ਆਫ ਬਿਜਨੇਸ ਮੈਨੇਜਮੇਂਟ, ਜੀਐਨਡੀਯੂ ਰੀਜਨਲ ਕੈਂਪਸ, ਗੁਰਦਾਸਪੁਰ ਹੋਣਗੇ। ਸਮਾਪਨ ਭਾਸ਼ਣ ਪ੍ਰੋ. ਤੇਜਿੰਦਰ ਸ਼ਰਮਾ, ਕੋਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਤੋਂ ਡਾ. ਅਭੇ ਜੈਨ, ਚੰਡੀਗੜ੍ਹ ਤੋਂ ਡਾ. ਰੂਪਿੰਦਰ ਬੀਰ ਕੋਰ, ਪਟਿਆਲਾ ਤੋਂ ਡਾ. ਸੰਦੀਪ ਸਿੰਘ, ਲੁਧਿਆਣਾ ਤੋਂ ਡਾ. ਪੂਜਾ ਮਹਿਤਾ ਵੀ ਸੈਮੀਨਾਰ ਵਿੱਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਣਗੇ।
ਸੈਮੀਨਾਰ ਕੋਆਰਡੀਨੇਟਰ ਸ਼੍ਰੀਮਤੀ ਮੀਨੂ ਕੋਹਲੀ, ਵਿਭਾਗ ਮੁਖੀ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੇਂਟ ਅਤੇ ਡਾ. ਸ਼ਾਲੂ ਬਤਰਾ, ਵਿਭਾਗ ਮੁਖੀ ਪੀਜੀ ਡਿਪਾਰਟਮੈਂਟ ਆਫ ਇਕਨਾਮਿਕਸ ਹਨ। ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੇਂਟ ਤੋਂ ਡਾ. ਮੀਨਾਕਸ਼ੀ ਦੁੱਗਲ ਮਹਿਤਾ ਕਨਵੀਨਰ ਦੀ ਜਿੰਮੇਵਾਰੀ ਨਿਭਾਉਣਗੇ। ਇਸ ਸੈਮੀਨਾਰ ਵਿੱਚ ਹੁਣ ਤੱਕ 200 ਤੋਂ ਜਿਆਦਾ ਪ੍ਰਤੀਭਾਗੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।