ਜਲੰਧਰ, (ਕੇਸਰੀ ਨਿਊਜ਼ ਨੈੱਟਵਰਕ) : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਹਮੇਸ਼ਾ ਵਿੱਦਿਅਕ ਦੇ ਨਾਲ-ਨਾਲ ਖੇਡ ਗਤੀਵਿਧੀਆਂ ਵਿੱਚ ਹਿਸਾ ਲੈਦਾ ਰਹਿੰਦਾ ਹੈ। ਜਿਸ ਦੇ ਚਲਦਿਆ ਇੱਕ ਹੋਰ ਵੱਡੀ ਪ੍ਰਾਪਤੀ ਵਿੱਚ, ਕੇਐਮਵੀ ਦੀ ਪੈਨਚੇਕ ਸਿਲੇਟ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਅੰਤਰ-ਕਾਲਜ ਵਿੱਚ ਵੱਖ-ਵੱਖ ਤਗਮੇ ਜਿੱਤੇ।
ਜਿਹਨਾ ਵਿਚ ਹਰਸ਼ਿਤਾ ਨੇ 45-50 ਕਿਲੋ ਵਰਗ ਵਿਚ ਕਾਂਸੀ ਦਾ ਤਗਮਾ, ਮਨਪ੍ਰੀਤ ਨੇ 50-55 ਕਿਲੋ ਵਰਗ ਵਿਚ ਚਾਂਦੀ ਦਾ ਤਗਮਾ, ਵਿਸ਼ਵਪ੍ਰੀਤ ਕੌਰ ਨੇ 60-65 ਕਿਲੋ ਵਰਗ ਵਿਚ ਕਾਂਸੀ ਦਾ ਤਗਮਾ, ਹੀਨਾ ਨੇ 65-70 ਕਿਲੋ ਵਰਗ ਵਿਚ ਕਾਂਸੀ ਦਾ ਤਗਮਾ, ਨੀਤਿਕ ਨੇ 75-80 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਅਤੇ ਗੁਰਜੀਤ ਨੇ ਵੀ 100 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।
ਟੀਮ ਮੁਕਾਬਲਿਆਂ ਵਿੱਚ ਕਮਲਜੀਤ ਅਤੇ ਮਨਪ੍ਰੀਤ ਨੇ ਸੇਨੀ ਡਬਲ ਗੰਡਾ ਵਿੱਚ ਕਾਂਸੀ ਦਾ ਤਗਮਾ ਅਤੇ ਸ਼ਗੁਨ, ਹਰਸ਼ਿਤਾ ਅਤੇ ਵਿਸ਼ਵਪ੍ਰੀਤ ਨੇ ਸੇਨੀ ਟੀਮ ਰੇਗੂ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਦੌਰਾਨ ਪਿ੍ੰਸੀਪਲ ਪ੍ਰੋ: ਡਾ: ਅਤਿਮਾ ਸ਼ਰਮਾ ਦਿਵੇਦੀ ਨੇ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੇ.ਐੱਮ.ਵੀ. ਵਿਖੇ ਖਿਡਾਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਮੁਫਤ ਸਿੱਖਿਆ, ਹੋਸਟਲ, ਮੈੱਸ ਅਤੇ ਟਰਾਂਸਪੋਰਟ ਦੀਆਂ ਸਹੂਲਤਾਂ ਸ਼ਾਮਲ ਹਨ।
ਉਹ ਜਿਮਨੇਜ਼ੀਅਮ, ਹੈਲਥ ਕਲੱਬ, ਸਵੀਮਿੰਗ ਪੂਲ ਅਤੇ ਵਿਸ਼ਾਲ ਖੇਡ ਮੈਦਾਨਾਂ ਵਾਲੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਤੋਂ ਬਹੁਤ ਲਾਭ ਉਠਾਉਂਦੇ ਹਨ। ਇਹ ਸਾਰੀਆਂ ਬੇਮਿਸਾਲ ਸਹੂਲਤਾਂ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਦੀਆਂ ਹਨ। ਪ੍ਰੋ.ਅਤਿਮਾ ਸ਼ਰਮਾ ਦਿਵੇਦੀ ਨੇ ਇਹ ਵੀ ਪ੍ਰਣ ਕੀਤਾ ਕਿ ਕੇ.ਐਮ.ਵੀ ਉਹਨਾਂ ਵਿਦਿਆਰਥੀਆਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਦੀ ਰਹੇਗੀ ਜੋ ਖੇਡਾਂ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਰਹਿਣਗੇ। ਮੈਡਮ ਪ੍ਰਿੰਸੀਪਲ ਨੇ ਇਸ ਪ੍ਰਾਪਤੀ ਲਈ ਡਾ: ਦਵਿੰਦਰ, ਸ਼੍ਰੀਮਤੀ ਬਲਦੀਨਾ ਅਤੇ ਕੋਚ ਸ਼੍ਰੀ ਸੁਨੀਲ ਕੁਮਾਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।