KESARI VIRASAT

ਕੇਸਰੀ ਵਿਰਾਸਤ

Latest news
ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ... ਸ਼ਰਮਾਅ ਗਿਆ ਸ਼ੈਤਾਨ! ਈਡੀ ਦਾ ਇਲਜ਼ਾਮ - ਕੇਜਰੀਵਾਲ ਜਾਣਬੁੱਝ ਕੇ ਅੰਬ, ਮਠਿਆਈਆਂ ਖਾ ਰਿਹਾ ਹੈ ਤਾਂ ਜੋ ਬਲੱਡ ਸ਼ੂਗਰ ਵਧੇ ਅ... ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ 97 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ: ਸ਼ਿਲਪਾ ਸ਼ੈੱਟੀ ਦਾ ਫਲੈਟ ਅਟੈਚ; ਰਾਜ ਕੁੰਦਰ... ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਵਿੱਚ 29 ਨਕਸਲੀ ਮਾਰੇ: 27-27 ਲੱਖ ਰੁਪਏ ਦੇ ਇਨਾਮ ਵਾਲੇ ਦੋ ਮਾਰੇ ਗਏ, 3 ਸਿਪਾਹੀ ਜ਼ਖ਼ਮ... ਹੇਮਾ ਮਾਲਿਨੀ 'ਤੇ ਕੀਤੀ ਵਿਵਾਦਿਤ ਟਿੱਪਣੀ : ਰਣਦੀਪ ਸੁਰਜੇਵਾਲਾ ਦੀ ਚੋਣ ਮੁਹਿੰਮ 'ਤੇ ਪਾਬੰਦੀ ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ  ਪੰਜਾਬ 'ਚ ਭਾਜਪਾ ਦੇ 3 ਉਮੀਦਵਾਰਾਂ ਦਾ ਐਲਾਨ: ਸਾਬਕਾ ਅਕਾਲੀ ਮੰਤਰੀ ਦੀ IAS ਨੂੰਹ ਨੂੰ ਬਠਿੰਡਾ ਤੋਂ ਟਿਕਟ; ਕੇਂਦਰੀ ਮੰਤ... ਪਾਕਿਸਤਾਨ 'ਚ ਸਿੱਖ ਨੂੰ ਨੰਗਾ ਕਰਕੇ ਕੁੱਟਿਆ, ਵੀਡੀਓ ਹੋਈ ਵਾਇਰਲ; ਭਾਜਪਾ ਨੇਤਾ ਨੇ ਕਿਹਾ- ਕੱਟੜਪੰਥੀ ਸੰਗਠਨ TLP ਜ਼ਿੰਮ... ਭਾਜਪਾ ਦਾ ਚੋਣ ਮਨੋਰਥ ਪੱਤਰ ਕਿਸਾਨਾਂ ਦੇ ਸੁਨਹਿਰੇ ਭਵਿੱਖ ਦਾ ਵਾਅਦਾ ਕਰਦਾ ਹੈ: ਚੁੱਘ ਪੰਜਾਬ 'ਚ ਮਰੀਜ਼ ਨਾਲ ਬੈੱਡ 'ਤੇ ਪਈ ਰਹੀ ਲਾਸ਼: ਬਜ਼ੁਰਗ ਵਿਅਕਤੀ ਗੰਭੀਰ ਹਾਲਤ 'ਚ ਦਾਖਲ; ਮੌਤ ਤੋਂ ਬਾਅਦ ਵੀ ਕੋਈ ਸਿਹਤ ...
You are currently viewing ਸਿੱਖ ਨੌਜਵਾਨਾਂ ਦਾ ਰੈਡੀਕਲਾਈਜ਼ੇਸ਼ਨ : ਕਾਰਨ ਅਤੇ ਨਤੀਜੇ

ਸਿੱਖ ਨੌਜਵਾਨਾਂ ਦਾ ਰੈਡੀਕਲਾਈਜ਼ੇਸ਼ਨ : ਕਾਰਨ ਅਤੇ ਨਤੀਜੇ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


  ਰੈਡੀਕਲਾਈਜ਼ੇਸ਼ਨ ਜਾਂ ਕੱਟੜਪੰਥੀ ਤੋਂ ਭਾਵ ਪੂਰਵ ਨਿਰਧਾਰਿਤ ਸਮਾਜਕ ਕਦਰਾਂ ਕੀਮਤਾਂ, ਵਿਸ਼ਵਾਸ, ਸਾਰਥਿਕ ਵਿਚਾਰਾਂ ਅਤੇ ਧਾਰਮਿਕ ਮਰਯਾਦਾ ਦਾ ਪਾਲਣ ਕਰਨ ਦੇ ਵਿਵਹਾਰ ਤੋਂ ਹੈ, ਪਰ ਹੁਣ ਇਸ ਦੇ ਅਰਥ ਬਦਲ ਦਿੱਤੇ ਗਏ ਹਨ, ਇਹ ਹੁਣ ਵਿਅਕਤੀ ਜਾਂ ਸਮੂਹ ਦਾ ਸਮਾਜਿਕ ਅਤੇ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਲਈ ਧਾਰਮਿਕ ਰੂੜ੍ਹੀਵਾਦ ਦੇ ਓਹਲੇ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਸਮੇਤ ਸਮਾਜ ਦੇ ਸਥਾਪਿਤ ਬੁਨਿਆਦੀ ਮੁੱਲਾਂ ਅਤੇ ਨਿਯਮਾਂ ਦੇ ਵਿਰੋਧ ਵਿਚ ਹਿੰਸਾ ਤੋਂ ਵੀ ਗੁਰੇਜ਼ ਨਾ ਕਰਦਿਆਂ, ਉਹ ਧਾਰਮਿਕ ਸਮਾਜਿਕ ਪ੍ਰਤੀਕਰਮ ਦੇਣਾ ਜੋ ਲੋੜ ਪੈਣ ’ਤੇ ਹਿੰਸਾ ਦੁਆਰਾ ਤਬਦੀਲੀ ਦਾ ਸਮਰਥਨ ਵੀ ਕਰਦਾ ਹੈ ਅਤੇ ਸ਼ੋਸ਼ਣ ਹਿਤ ਜਾਣਬੁੱਝ ਕੇ ਡਰ ਦੀ ਸਿਰਜਣਾ ਕਰਦਿਆਂ ਵਿਅਕਤੀ ਜਾਂ ਸਮੂਹ ਦੇ ਵਿਚਾਰਾਂ ਨੂੰ ਸਥਾਪਿਤ ਮੁਖਧਾਰਾ ਤੋਂ ਦੂਰ ਲੈ ਜਾਣ ਦੀ ਪ੍ਰਕਿਰਿਆ ਨੂੰ ਅੰਜਾਮ ਦਿੰਦਾ ਹੈ। 

ਇਹ ਵਿਸ਼ਵਾਸ ਪ੍ਰਣਾਲੀ ਦਾ ਇਕ ਅਜਿਹਾ ਪੈਰਾਡਾਇਮ ਹੈ, ਜੋ ਅੱਗੇ ਚੱਲ ਕੇ ਸਮਾਜਿਕ ਰਾਜਨੀਤਿਕ ਧਰੁਵੀਕਰਨ ਨੂੰ ਦਿਸ਼ਾ ਪ੍ਰਦਾਨ ਕਰਦਿਆਂ ਦੂਜੇ ਨਾਲ ਸੰਵਾਦ, ਸਮਝੌਤਾ ਅਤੇ ਸਹਿਣਸ਼ੀਲਤਾ ਦੀ ਥਾਂ ਅਸੰਵੇਦਣਸ਼ੀਲਤਾ, ਹਿੰਸਕ ਤੇ ਸਿਆਸੀ ਹਿੰਸਾ ਦੇ ਵੱਖ-ਵੱਖ ਰੂਪਾਂ ਦੀ ਵਰਤੋਂ ਕਰਦੇ ਹਨ। 20ਵੀਂ ਸਦੀ ਵਿੱਚ ਪੰਜਾਬ ਦਾ ਜਿੰਨਾ ਨੁਕਸਾਨ ਧਾਰਮਿਕ ਕੱਟੜਪੰਥੀਆਂ ਕਰਕੇ ਹੋਇਆ ਐਨਾ ਕੁੱਲ ਮਿਲਾ ਕੇ ਪੰਜਾਬ ਦੇ ਸਮੁੱਚੇ ਇਤਿਹਾਸ ਵਿੱਚ ਨਹੀਂ ਹੋਇਆ ਹੋਵੇਗਾ। ਅਜ਼ਾਦੀ ਵੇਲੇ ਰਾਜਨੀਤਕ ਆਗੂਆਂ ਵੱਲੋਂ ਕੱਟੜਪੰਥੀਆਂ ਅੱਗੇ ਹਥਿਆਰ ਸੁੱਟਣ ਕਰਕੇ ਦੇਸ਼ ਦੀ ਵੰਡ ਹੋਈ, ਜਿਸ ਦਾ ਸਭ ਤੋਂ ਵੱਡਾ ਸੰਤਾਪ 10 ਲੱਖ ਪੰਜਾਬੀਆਂ ਨੂੰ ਜਾਨ ਦੇਣ ਦੀ ਕੀਮਤ ’ਤੇ ਭੋਗਣਾ ਪਿਆ। 

ਦਹਾਕਿਆਂ ਬਾਅਦ, ਅੱਜ ਫਿਰ ਤੋਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਕੁਝ ਤਾਕਤਾਂ ਵੱਲੋਂ ਗੁਪਤ ਰੂਪ ਵਿਚ ਅਤੇ ਕੁਝ ਵੱਲੋਂ ਖੁੱਲ ਕੇ ਭਾਰਤ ਵਿਰੋਧੀ ਭਾਵਨਾਵਾਂ ਨੂੰ ਉਕਸਾਉਣ ਅਤੇ ਖ਼ਾਲਿਸਤਾਨ ਲਹਿਰ ਦਾ ਸਮਰਥਨ ਕਰਨ ਲਈ ਭੜਕਾਇਆ ਜਾ ਰਿਹਾ ਹੈ । ਭਾਰਤ ਵਿਰੋਧੀ ਤਾਕਤਾਂ ਦਾ ਸੌਖਾ ਨਿਸ਼ਾਨਾ ਵਿੱਤੀ ਤੌਰ ’ਤੇ ਕਮਜ਼ੋਰ ਉਹ ਸਿੱਖ ਨੌਜਵਾਨ ਹਨ ਜਿਨ੍ਹਾਂ ਨੂੰ ਲੁਭਾਉਣਾ ਆਸਾਨ ਹੈ। ਅੱਜ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਵਪਾਰੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਸਿੱਖ ਨੌਜਵਾਨਾਂ ਦੇ ਕੱਟੜਪੰਥੀ ਹੋਣ ਨਾਲ ਹਿੰਸਾ ਅਤੇ ਖਾੜਕੂਵਾਦ ਦੀ ਵਾਪਸੀ ਹੋ ਸਕਦੀ ਹੈ। ਜਿਸ ਦੀ ਸ਼ੁਰੂਆਤ ‘ਖਾਲਿਸਤਾਨ- ਖਾਲਸਾ ਰਾਜ’ ਦੀਆਂ ਆਵਾਜ਼ਾਂ ਨਾਲ ਹੋ ਰਹੀ ਹੈ। ਹਾਲ ਹੀ ਵਿਚ ਇਕ ਸੰਪਰਦਾ ਨਾਲ ਸੰਬੰਧਿਤ ਸਿੱਖ ਨੌਜਵਾਨ ਨੂੰ ਆਪਣੇ ਖਿਲਾਫ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਨ ਬਦਲੇ ਉਸ ਨੂੰ ਅਗਵਾ ਕਰਨ ਅਤੇ ਕੁੱਟ ਮਾਰ ਕਾਰਨ ਵਿਵਾਦਾਂ ਵਿਚ ਘਿਰਿਆ ਇਕ ਚਰਚਿਤ ਆਗੂ, ਭਾਰਤੀ ਸੰਵਿਧਾਨ ਨੂੰ ਚੁਨੌਤੀ ਦਿੰਦਿਆਂ ਸਿੱਖ ਨੌਜਵਾਨਾਂ ਨੂੰ ‘ਗ਼ੁਲਾਮੀ’ ਦੀਆਂ ਜ਼ੰਜੀਰਾਂ ਤੋੜਨ ਅਤੇ ਵੱਖਰੇ ਰਾਜ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਧਮਕੀਆਂ ਦੇਣ ਤਕ ਚਲਾ ਗਿਆ। ਬੇਸ਼ੱਕ ਉਸ ਵੱਲੋਂ ਅਜਿਹਾ ਕੀਤਾ ਜਾਣਾ ਮੀਡੀਆ ਦਾ ਧਿਆਨ ਆਪਣੇ ਵਲ ਖਿੱਚਣਾ ਹੀ ਕਿਉਂ ਨਾ ਹੋਵੇ, ਪਰ ਪੰਜਾਬ ਸਰਕਾਰ ਦਾ ਇਨ੍ਹਾਂ ਅਰਾਜਕਤਾਵਾਦੀ ਲੋਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਨਰਮ ਦ੍ਰਿਸ਼ਟੀਕੋਣ ਹੀ ਨਹੀਂ ਮੂਕ ਦਰਸ਼ਕ ਬਣਿਆ ਰਹਿਣਾ ਹੈਰਾਨੀ ਪੈਦਾ ਕਰ ਰਿਹਾ ਹੈ। ਇਹ ਆਗੂ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਹੋਕਾ ਦੇਣ ਦਾ ਢਕਵੰਜ ਰਚਦਾ ਹੈ ਅਤੇ ਸਿਰ ਦੇਣ ਦੀ ਗਲ ਕਰਦਿਆਂ ਉਹ ਸਿੱਖਾਂ ਨੂੰ ਦਰਪੇਸ਼ ਮਸਲਿਆਂ ਲਈ ਕੇਵਲ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਦਿਆਂ ਨੂੰ ਖ਼ਾਸ ਦਿਸ਼ਾ ਵਲ ਉਭਾਰ ਰਿਹਾ ਹੈ। ਚੱਲ ਰਿਹਾ ਇਹ ਰੁਝਾਨ ਇਹ ਸਮਝਣ ਲਈ ਕਾਫ਼ੀ ਹੈ ਕਿ ਉਹ ਸੌੜੀ ਸੋਚ ਰਾਹੀਂ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਕਰਨ ਵੱਲ ਲੈ ਜਾ ਰਿਹਾ ਹੈ। ਮਹੀਨਾ ਪਹਿਲਾਂ ਇਸ ਦੇ ਵਹੀਰ ਦੇ ਮੈਂਬਰਾਂ ਨੇ ਹੁਕਮਨਾਮੇ ਅਤੇ ਮਰਯਾਦਾ ਦੀ ਅਧੂਰੀ ਜਾਣਕਾਰੀ ਨੂੰ ਹੀ ਢਾਲ ਬਣਾਉਂਦਿਆਂ ਕਪੂਰਥਲਾ ਅਤੇ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿੱਚੋਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਜ਼ਬਰਦਸਤੀ ਬਾਹਰ ਕੱਢ ਕੇ ਉਨ੍ਹਾਂ ਨੂੰ ਤੋੜਦਿਆਂ ਅੱਗ ਲਾ ਦਿੱਤੀ ਸੀ। ਜਿਸ ਦੀ ਸਿੱਖ ਸਮਾਜ ਵਿਚ ਵੀ ਵਿਆਪਕ ਚਰਚਾ ਹੋਈ, ਕਈਆਂ ਦੇ ਵਿਰੋਧ ਦੇ ਬਾਵਜੂਦ ਕੱਟੜ ਵਿਚਾਰਧਾਰਾ ਨੂੰ ਸਿੱਖ ਨੌਜਵਾਨਾਂ ਵਿੱਚ ਲਗਾਤਾਰ ਪਰੋਸਣ ਵਿਚ ਇਹ ਲੋਕ ਕਾਮਯਾਬ ਰਹੇ। ਇਸ ਵਿਵਾਦਿਤ ਆਗੂ ਦੇ ਸਮਰਥਕਾਂ ਦੀ ਵਧ ਰਹੀ ਗਿਣਤੀ ਨਾ ਸਿਰਫ਼ ਉਸ ਦੀਆਂ ਹਰਕਤਾਂ ਨੂੰ ਜਾਇਜ਼ ਠਹਿਰਾ ਰਹੀ ਹੈ, ਸਗੋਂ ਕੱਟੜਪੰਥੀ ਵਿਚਾਰਧਾਰਾ ਨੂੰ ਫੈਲਾਉਣ ਲਈ ‘ਲਾਹੇਵੰਦ ਮਾਹੌਲ’ ਵੀ ਪੈਦਾ ਕਰ ਰਹੀ ਹੈ। ਵੱਡੀ ਜਨਤਕ ਪਹੁੰਚ ਵਾਲੇ ਬੇਰੋਕ ਸੋਸ਼ਲ ਮੀਡੀਆ ਵੀ ਉਸ ਦੀ ਕੱਟੜਪੰਥੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਿਹਾ ਹੈ । ਕੱਟੜਪੰਥੀ ਦੀ ਇਹ ਨਵੀਂ ਲਹਿਰ ਅੱਤਵਾਦ ਜਾਂ ਹਿੰਸਾ ਦੀਆਂ ਕਾਰਵਾਈਆਂ ਨੂੰ ਜਨਮ ਦੇ ਸਕਦੀ ਹੈ। 

 ਭਾਰਤ ਵਿਚ ਅਰਾਜਕਤਾ ਫੈਲਾਉਣ ਲਈ ਨੌਜਵਾਨਾਂ ਨੂੰ ਕੱਟੜਪੰਥੀ ਵਿਚਾਰਾਂ ਅਤੇ ਗਤੀਵਿਧੀਆਂ ਵਿਚ ਫਸਾਉਣ ਦੇ ਪਿੱਛੇ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਤੋਂ ਇਲਾਵਾ ਸਿੱਖ ਵੱਖਵਾਦੀਆਂ ਦੇ ਜਨੂਨ ਨੂੰ ਵਿਦੇਸ਼ਾਂ ਵਿਚ ਵੱਸਦੇ ਧਨਾਢ ਸਿੱਖਾਂ ਨੇ ਵੀ ਵਿੱਤੀ ਪੋਸ਼ਣ ਕਰਦਿਆਂ ਬਲ ਦਿੱਤਾ ਹੈ। ਭਾਰਤ ਤੋਂ ਬਾਹਰ ਖਾਲਿਸਤਾਨੀ ਸਮੂਹਾਂ ਵੱਲੋਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਤੇਜ਼ ਕੀਤੀਆਂ ਗਈਆਂ ਕੋਸ਼ਿਸ਼ਾਂ ਵਿਚ ਉਹ ਸਿੱਖ ਨੌਜਵਾਨ ਰੈਡੀਕਲਾਈਜੇਸ਼ਨ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਜੋ ਪੜਾਈ ਜਾਂ ਰੁਜ਼ਗਾਰ ਦੀ ਤਲਾਸ਼ ਵਿਚ ਵਿਦੇਸ਼ਾਂ ਵਿਚ ਗਏ ਹਨ। ਉੱਥੇ ਮੌਜੂਦ ਕੱਟੜਪੰਥੀਆਂ ਵੱਲੋਂ ਮਾਲੀ ਮਦਦ ਅਤੇ ਸਿਆਸੀ ਸ਼ਰਨ ਦਿਵਾਉਣ ਦਾ ਲਾਲਚ ਦੇ ਕੇ ਇਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਖ਼ਾਲਿਸਤਾਨ ਅਤੇ ਰੈਫਰੈਡਮ ਦੇ ਨਾਮ ’ਤੇ ਗੁਮਰਾਹ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਵੱਖਵਾਦੀ ਪ੍ਰਚਾਰ ਦਾ ਖ਼ਤਰਨਾਕ ਰੁਝਾਨ ਕਈ ਵਾਰ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦਾ ਕਾਰਨ ਬਣਦਾ ਹੈ। ਅਮਰੀਕਾ ਅਧਾਰਿਤ ਖ਼ਾਲਿਸਤਾਨ ਪੱਖੀ ਸਮੂਹ ਸਿੱਖ ਫ਼ਾਰ ਜਸਟਿਸ ਵੱਲੋਂ ਯੂ ਐੱਸ ਏ, ਕੈਨੇਡਾ, ਯੂ ਕੇ, ਇਟਲੀ ਆਦਿ ਵਿਚ ਖ਼ਾਲਿਸਤਾਨ ਰੈਫਰੈਡਮ ਅਤੇ ਇਸ ਦੇ ਪ੍ਰਚਾਰ ਲਈ ਟੀ- ਸ਼ਰਟਾਂ ਦੇ ਕੇ ਖਾਲਿਸਤਾਨੀ ਲਹਿਰ ਨੂੰ ਹਵਾ ਦਿੱਤੀ ਜਾ ਰਹੀ ਹੈ। ਭਾਰਤ ਅਤੇ ਪੰਜਾਬ ਇਸ ਤੋਂ ਅਛੂਤਾ ਨਹੀਂ ਰਿਹਾ। ਕਿਸੇ ਵੀ ਜਨਤਕ ਥਾਂ ‘ਤੇ ‘ਖ਼ਾਲਿਸਤਾਨ’ ਦਾ ਲਿਖਿਆ ਜਾਣਾ ਅਤੇ ਮਨੋਨੀਤ ਖਾਲਿਸਤਾਨੀ ਝੰਡੇ ਦਾ ਦੇਖਿਆ ਜਾਣਾ ਆਮ ਵਰਤਾਰਾ ਹੁੰਦਾ ਜਾ ਰਿਹਾ ਹੈ। 

ਸਿੱਖ ਭਾਰਤੀ ਸਮਾਜ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ, ਪਰ ਜੂਨ 1984 ਨੂੰ ਅੰਜਾਮ ਦਿੱਤਾ ਗਿਆ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਵਿੱਚ ਦਿੱਲੀ ਸਮੇਤ ਹੋਰ ਥਾਂਵਾਂ ’ਤੇ ਸਿੱਖਾਂ ਦੇ ਕਤਲੇਆਮ ਦੀ ਤ੍ਰਾਸਦੀ ਸਥਾਪਤ ਨਿਜ਼ਾਮ ਵੱਲੋਂ ਧਾਰਮਿਕ ਕੱਟੜਪੰਥੀ ਸ਼ਕਤੀਆਂ ਅੱਗੇ ਗੋਡੇ ਟੇਕਣ ਦਾ ਨਤੀਜਾ ਸੀ। ਇਨ੍ਹਾਂ ਤ੍ਰਾਸਦੀਆਂ ਦੀ ਰਾਖ ਅੱਜ ਵੀ ਪੰਜਾਬ ਦੇ ਵਾਤਾਵਰਨ ਵਿੱਚ ਉੱਡ ਰਹੀ ਹੈ। ਜਿਸ ਦੇ ਹੇਠ ਧਾਰਮਿਕ ਕੱਟੜਵਾਦ ਦੀ ਚਿੰਗਾਰੀ ਨਿਰੰਤਰ ਧੁਖ ਰਹੀ ਹੈ। 2015 ’ਚ  ਬਰਗਾੜੀ ਕਾਂਡ ਤੋਂ ਲੈ ਕੇ ਬੇਅਦਬੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆਏ ਹਨ, ਇੱਥੋਂ ਤਕ ਕਿ ਦਸੰਬਰ 2021 ਵਿੱਚ ਇੱਕ ਨੂੰ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਵਿਚ ਅਤੇ ਦੂਜੇ ਨੂੰ ਕਪੂਰਥਲਾ ਦੇ ਇੱਕ ਗੁਰਦੁਆਰੇ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਇਨ੍ਹਾਂ ਵਰਤਾਰਿਆਂ ਤੋਂ ਕੱਟੜਪੰਥੀ ਸਭ ਤੋਂ ਵੱਧ ਫ਼ਾਇਦਾ ਚੁੱਕ ਰਹੇ ਹਨ।  1993 ਵਿੱਚ ਪੰਜਾਬ ਵਿੱਚ ਖਾੜਕੂਵਾਦ ਦੀ ਵਿਆਪਕ ਹਾਰ ਤੋਂ ਬਾਅਦ ਹੁਣ ਇਕ ਵਾਰ ਫਿਰ ‘ਖ਼ਾਲਿਸਤਾਨ’ ਦੇ ਨਾਅਰੇ ਦੇ ਸੁਰਜੀਤ ਹੋਣ ਪਿੱਛੇ ‘ਕਈ ਕਾਰਨਾਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਅਤੇ ‘ਧਰਮ ਪੰਥ ਵਿਰੋਧੀ’ ਸਮਝੇ ਜਾਣ ਵਾਲੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦਿੱਤਾ ਜਾਣਾ ਵੀ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 1978 ਦਾ ਨਿਰੰਕਾਰੀ ਕਾਂਡ ਖਾੜਕੂਵਾਦ ਨੂੰ ਹਵਾ ਦੇਣ ਦਾ ਪ੍ਰਮੁੱਖ ਕਾਰਨ ਬਣਿਆ ਸੀ। 

 ਮੌਜੂਦਾ ਚੱਲ ਰਿਹਾ ਰੁਝਾਨ ਅਤੇ ਪੰਜਾਬ ਵਿੱਚ ਪ੍ਰਚਾਰੀ ਜਾ ਰਹੀ ਖਾਲਿਸਤਾਨੀ ਵਿਚਾਰਧਾਰਾ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਵਲ ਕਦਮ ਹੈ। ਹਰ ਸਾਲ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ, ਤਾਂ ਉਸ ਵਕਤ ਕੁਝ ਕੱਟੜਪੰਥੀ ਤੇ ਗਰਮ ਖ਼ਿਆਲੀ ਜਥੇਬੰਦੀਆਂ ਵੱਲੋਂ ਵਿਦੇਸ਼ੀ ਫੰਡਿੰਗ ਲਈ ਨੰਗੀਆਂ ਤਲਵਾਰਾਂ ਲਹਿਰਾ ਕੇ ਅਤੇ ਖ਼ਾਲਿਸਤਾਨ ਪੱਖੀ ਨਾਅਰੇ ਲਾ ਕੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ। ਜਿਸ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਆਪਣੀ ਟੀ ਆਰ ਪੀ ਵਧਾਉਣ ਲਈ ਤਰਾਂ ਤਰਾਂ ਦੇ ਮਸਾਲੇ ਲਗਾ ਕੇ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ ਇਹ ਦੇਖਿਆ ਗਿਆ ਹੈ ਕਿ ਵਿਦੇਸ਼ੀ ਅਧਾਰਿਤ ਖ਼ਾਲਿਸਤਾਨ ਸਮਰਥਕ ਤੱਤ ਗੈਂਗਸਟਰਾਂ/ ਕੱਟੜਪੰਥੀ ਨੌਜਵਾਨਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ਾਂ ਵਿੱਚ ਬੈਠੇ ਸਥਿਤ ਕੱਟੜਪੰਥੀ ਅਤੇ ਗੈਂਗਸਟਰ ਪੰਜਾਬ ਵਿਚ ਅਪਰਾਧਾਂ ਨੂੰ ਅੰਜਾਮ ਦੇਣ ਅਤੇ ਕੰਟਰੋਲ ਰੂਮ ਵਜੋਂ ਕੰਮ ਕਰ ਰਹੇ ਹਨ। ਪੰਜਾਬ ਵਿੱਚ ਇਸ ਵਕਤ ਇੱਕ ਨਵਾਂ ਵਰਤਾਰਾ ਦੇਖਿਆ ਜਾ ਰਿਹਾ ਹੈ, ਉਹ ਹੈ ਸੂਬੇ ਵਿੱਚ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅੱਤਵਾਦੀ-ਨਸ਼ਾ ਤਸਕਰਾਂ-ਗੈਂਗਸਟਰ ਦੇ ਗੱਠਜੋੜ ਵਾਲਾ ਨਾਰਕੋ ਅੱਤਵਾਦ । ਇਸ ਸਮੇਂ ਕਈ ਖਾਲਿਸਤਾਨੀ ਅਤੇ ਕੱਟੜਪੰਥੀ ਪਾਕਿਸਤਾਨ ਵਿੱਚ ਆਈਐਸਆਈ ਦੀ ਮੇਜ਼ਬਾਨੀ ਮਾਣ ਦੇ ਹੋਏ ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਅਤੇ ਨੌਜਵਾਨਾਂ ਨੂੰ ਭੜਕਾਉਣ ਵਿੱਚ ਮਦਦ ਕਰ ਰਹੇ ਹਨ। ਇਸ ਮਕਸਦ ਲਈ ਸਰਹੱਦ ਪਾਰੋਂ ਡਰੋਨਾਂ ਦੁਆਰਾ ਹਥਿਆਰ, ਗੋਲਾ ਬਾਰੂਦ ਅਤੇ ਨਸ਼ੀਲੇ ਪਦਾਰਥ ਸੁੱਟੇ ਜਾ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਨਸ਼ਾਖੋਰੀ ਆਮ ਹੋ ਚੁੱਕੀ ਹੈ, ਗੈਂਗਸਟਰਾਂ ਦੁਆਰਾ ਇਕ ਫ਼ਿਰਕੇ ਦੇ ਲੋਕਾਂ ਦੀ ਟਾਰਗੈਟ ਕਿਲਿੰਗ ਰਾਜ ਵਿਚ ਅਰਾਜਕਤਾ ਫੈਲਾਉਣ ਅਤੇ ਖ਼ਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹਨ। ਅਜਿਹੀਆਂ ਕਾਰਵਾਈਆਂ ਨਾਲ ਅੱਤਵਾਦੀਆਂ ਤੇ ਕੱਟੜਪੰਥੀਆਂ ਦਾ ਮਨੋਬਲ ਵਧਦਾ ਹੈ। ਇਨ੍ਹਾਂ ਉੱਭਰ ਰਹੇ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਦਿਆਂ ਮਜ਼ਬੂਤ ਕਰਨ ਦੀ ਸਖ਼ਤ ਲੋੜ ਹੈ। 

 ਪੰਜਾਬ ਪੁਲਿਸ ਨੇ 2021 ਤਕ ਖਾਲਿਸਤਾਨੀ ਸਮੂਹਾਂ ਦੇ ਰਣਨੀਤੀ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ ‘ਤੇ ਕੱਟੜਪੰਥੀ ਗਤੀਵਿਧੀਆਂ ’ਚ ਸ਼ਾਮਿਲ 3,988 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ। ਇਨ੍ਹਾਂ ਵਿੱਚੋਂ 993 ਨੂੰ ਸਿੱਧੇ ਤੌਰ ‘ਤੇ ਕਾਊਂਸਲਿੰਗ ਲਈ ਪੰਜਾਬ ਪੁਲਿਸ ਦੀ ਡੀਰੇਡੀਕਲਾਈਜ਼ੇਸ਼ਨ ਸਕੀਮ ਅਧੀਨ ਲਿਆਉਦਿਆਂ 207 ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਗਿਆ । ਇਸ ਬਾਰੇ ਰਿਪੋਰਟ ’ਚ ਇਹ ਗਲ ਸਾਹਮਣੇ ਆਈ ਕਿ ਵਿਦੇਸ਼ੀ ਪੱਖੀ ਖਾਲਿਸਤਾਨੀ ਤੱਤਾਂ ਨੇ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਪੰਜਾਬ ਦੇ ਕਮਜ਼ੋਰ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ 1984 ਦੇ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਵਰਗੇ ਕਈ ਸੰਵੇਦਨਸ਼ੀਲ ਮੁੱਦਿਆਂ ਦਾ ਸ਼ੋਸ਼ਣ ਕੀਤਾ ਹੈ। ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਰਾਜ ਵਿੱਚ ਆਰਥਿਕ ਮੌਕਿਆਂ ਦੀ ਘਾਟ ਅਤੇ ਰਾਜਨੀਤਿਕ ਸਰਪ੍ਰਸਤੀ ਨੇ ਵੀ ਇਸ ਕੱਟੜਪੰਥੀ ਪ੍ਰਕਿਰਿਆ ਦੇ ਸਮਰਥਕਾਂ ਵਜੋਂ ਕੰਮ ਕੀਤਾ ਹੈ। ਇੱਥੇ ਹੀ ਪੰਜਾਬ ਪੁਲਿਸ ਨੇ ਪਾਬੰਦੀ ਸ਼ੁਦਾ ਸੰਗਠਨ ਸਿੱਖਸ ਫ਼ਾਰ ਜਸਟਿਸ ਦੁਆਰਾ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਲਗਭਗ 220 ਲੋਕਾਂ/ਪਰਿਵਾਰਾਂ ਦੀ ਪਛਾਣ ਕੀਤੀ, ਜੋ ਕਿ “ਰੈਫਰੈਂਡਮ 2020” ਦੇ ਮੁਹਿੰਮ ਰਾਹੀ ਖ਼ਾਲਿਸਤਾਨ ਅਤੇ ਪੰਜਾਬ ਵਿੱਚ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣਾ ਸੀ। ਇਸ ਮਕਸਦ ਲਈ ਉਨ੍ਹਾਂ ਵੱਲੋਂ ਸੈਂਕੜੇ ਫੇਸ ਬੁੱਕ ਖਾਤੇ, ਟਵਿੱਟਰ ਹੈਂਡਲ ਅਤੇ ਯੂਟਿਊਬ ਚੈਨਲ ਦਾ ਸਹਾਰਾ ਲਿਆ ਜਾ ਰਿਹਾ ਹੈ। 

  ਇਹ ਚਿੰਤਾ ਵਾਲੀ ਗੱਲ ਇਹ ਹੈ ਕਿ ਸਿੱਖ ਨੌਜਵਾਨ ਗੁਮਰਾਹ ਹੋ ਕੇ ਅੱਤਵਾਦੀ ਕਾਰਨਾਂ ਅਤੇ ਧਾਰਮਿਕ ਕੱਟੜਤਾ ਦੀ ਸਥਿਤੀ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਹਨ। ਪੰਜਾਬ ਦਾ ਨੌਜਵਾਨ ਕੱਟੜਵਾਦ ਦੇ ਪੁਜਾਰੀ ਨਾ ਹੋਣ ਦੇ ਬਾਵਜੂਦ, ਇਨ੍ਹਾਂ ਦਾ ਰੈਡੀਕਲਾਈਜ਼ੇਸ਼ਨ ਵਲ ਰੁਝਾਨ ਵਧਣ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਿਸ ਦੀ ਤ੍ਰਾਸਦੀ ਪੰਜਾਬ ਹੰਢਾ ਚੁੱਕੀ ਹੈ। ਪੰਜਾਬ ਦੀ ਨਜ਼ਰ ਆ ਰਹੀ ਤਬਾਹੀ ਨੂੰ ਰੋਕਣ ਲਈ ਅਸਲ ਰੈਡੀਕਲਾਈਜ਼ੇਸ਼ਨ ਦੇ ਕਾਰਨਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨਾ ਪਵੇਗਾ। ਇਸ ਵਕਤ ਪੰਜਾਬ ਪੁਲਿਸ ਦੇ ਡੀਰੇਡੀਕਲਾਈਜ਼ੇਸ਼ਨ ਸੈੱਲਾਂ ਨੂੰ ਕੱਟੜਪੰਥੀ ਰਸਤੇ ਵਲ ਵਧ ਰਹੇ ਨੌਜਵਾਨਾਂ ਨੂੰ ਹਮਦਰਦੀ ਨਾਲ ਸੁਣਨਾ ਹੋਵੇਗਾ । ਖਾਸਕਰ ਕੇ ਆਪਣੇ ਉਦੇਸ਼ ਲਈ ਕੰਮ ਕਰ ਰਹੀਆਂ ਫੁੱਟ ਪਾਊ ਤਾਕਤਾਂ ਦੁਆਰਾ ਨੌਜਵਾਨਾਂ ਨੂੰ ਭਰਤੀ ਕੀਤੇ ਜਾਣ ਤੋਂ ਰੋਕਣਾ ਹੋਵੇਗਾ। ਸਿੱਖਾਂ ਨੂੰ ਹਿੰਦੂ ਧਰਮ ਦੀ ਖਾੜਕੂ ਬਾਂਹ ਵਜੋਂ ਦੇਖਿਆ ਜਾਂਦਾ ਸੀ। ਸਿੱਖ ਨਾ ਸਿਰਫ਼ ਮੁਸਲਮਾਨਾਂ ਵਿਰੁੱਧ ਲੜੇ ਜਿਨ੍ਹਾਂ ਨੇ ਉਸ ਸਮੇਂ ਭਾਰਤ ‘ਤੇ ਰਾਜ ਕੀਤਾ, ਸਗੋਂ ਫ਼ਾਰਸੀ, ਅਫ਼ਗ਼ਾਨ ਅਤੇ ਪਠਾਣ ਹਮਲਾਵਰਾਂ ਵਿਰੁੱਧ ਵੀ ਲੜਿਆ। ਅੱਜ ਹਿੰਦੂ ਅਤੇ ਸਿੱਖਾਂ ਵਿਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਲੋਕਾਂ ਨੂੰ ਇਹ ਕਿਹਾ ਜਾਣਾ ਚਾਹੀਦਾ ਹੈ ਕਿ ’ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ।।’

  ( ਪ੍ਰੋ: ਸਰਚਾਂਦ ਸਿੰਘ ਖਿਆਲਾ- ਸਲਾਹਕਾਰ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ। 9781355522 )

_—_–

जे तू अकलि लतीफु काले लिखु न लेख। 

सिख युवाओं का कट्टरपंथीकरण: कारण और परिणाम।

 

कट्टरवाद पूर्व-निर्धारित सामाजिक मूल्यों, विश्वासों और धार्मिक मर्यादा का पालन करने वाले व्यवहार को संदर्भित करता है, लेकिन अब इसका अर्थ बदल दिया गया है, यह अब सामाजिक और राजनीतिक आकांक्षाओं को पूरा करने के लिए एक व्यक्ति या समूह की लोकतंत्र और कानून के शासन सहित समाज के स्थापित बुनियादी मूल्यों और मानदंडों के खिलाफ हिंसा अपनाने से न कतराते होए एक धार्मिक सामाजिक प्रतिक्रिया जो आवश्यक होने पर हिंसा के माध्यम से परिवर्तन का समर्थन करती है और जानबूझकर शोषण के डर को आगे बढ़ने की प्रक्रिया बनाती है। स्थापित विचारधारा से दूर किसी व्यक्ति या समूह के विचार है।

यह विश्वास प्रणाली का एक प्रतिमान है, जो आगे चलकर सामाजिक-राजनीतिक ध्रुवीकरण की ओर ले जाता है और दूसरों के साथ संवाद, समझौता और सहिष्णुता के बजाय असंवेदनशीलता, हिंसा और राजनीतिक हिंसा के विभिन्न रूपों का उपयोग करता है। 20वीं शताब्दी में धार्मिक उग्रवाद के कारण पंजाब का जो नुकसान होया वह पूरे पंजाब के इतिहास में नहीं हुआ होगा। आजादी के समय राजनीतिक नेताओं द्वारा चरमपंथियों को की बात माने जाने के कारण देश का विभाजन हुआ था, जिसमें सबसे बड़ी पीड़ा 10 लाख पंजाबियों की मौत थी।

दशकों के बाद आज फिर पंजाब के सिख युवाओं को कुछ ताकतें गुप्त रूप से और कुछ खुलेआम भारत विरोधी भावनाओं को भड़काने और खालिस्तान आंदोलन का समर्थन करने के लिए भड़का रही हैं। भारतीय विरोधी ताकतों का आसान लक्ष्य आर्थिक रूप से कमजोर सिख युवा हैं जिन्हें आसानी से लुभाया जा सकता है। आज, पंजाब के लोग, खासकर व्यवसायी, डरते हैं कि सिख युवाओं के कट्टरपंथीकरण से हिंसा और उग्रवाद की वापसी हो सकती है। जिसकी शुरुआत ‘खालिस्तान-खालसा राज’ के नारों से हो रही है. सोशल मीडिया पर अपने खिलाफ दुष्प्रचार फैलाने के लिए एक संप्रदाय के एक सिख युवक को अगवा करने और उसकी पिटाई करने के मामले में हाल ही में विवादों में घिरे एक विवादास्पद नेता ने सिख युवाओं को ‘गुलामी’ की जंजीरों को तोड़ने के लिए भारतीय संविधान को चुनौती नही दी है, देश के प्रधानमंत्री और केंद्रीय गृह मंत्री को धमकाने की हद तक चला गया। बेशक, उनका ऐसा करना न केवल मीडिया का ध्यान आकर्षित करने के लिए है, लेकिन इन अराजकतावादी लोगों की गतिविधियों के प्रति पंजाब सरकार का नरम रुख और न सिर्फ मूक दर्शक बने रहना आश्चर्यजनक है। यह नेता संवेदनशील मुद्दों को बहाना बनाता है और सिखों की समस्याओं के लिए सिर्फ सरकार को ही जिम्मेदार ठहराकर मुद्दों को एक खास दिशा में उठा रहा है. यह चलन यह समझने के लिए काफी है कि यह संकीर्ण सोच के जरिए सिख युवाओं को कट्टरपंथ की ओर ले जा रहा है। एक महीने पहले इसके के सदस्यों ने हुकमनामा के अधूरे ज्ञान का इस्तेमाल करते हुए कपूरथला और जालंधर के मॉडल टाउन गुरुद्वारों से जबरदस्ती कुर्सियां और सोफे हटा दिए और उनमें आग लगा दी. जिसकी सिख समाज में व्यापक रूप से चर्चा हुई, कई लोगों के विरोध के बावजूद, ये लोग सिख युवाओं के बीच चरमपंथी विचारधारा को फैलाने में लगातार सफल रहे। इस विवादास्पद नेता के समर्थकों की बढ़ती संख्या न केवल उनके कार्यों को सही ठहरा रही है बल्कि चरमपंथी विचारधारा के प्रसार के लिए एक ‘अनुकूल वातावरण’ भी बना रही है। व्यापक जन पहुंच वाला सोशल मीडिया भी उसकी चरमपंथी विचारधारा को बढ़ावा देने में मदद कर रहा है। अराजकता की यह नई लहर आतंकवाद या हिंसा के कृत्यों को जन्म दे सकती है।

भारत में अराजकता फैलाने के लिए युवाओं को कट्टरपंथी विचारों और गतिविधियों में फंसाने के पीछे पाकिस्तान की बड़ी साजिश के अलावा, सिख अलगाववादियों के जुनून को भी विदेशों में रहने वाले अमीर सिखों ने वित्तीय पोषण प्रदान किया है। युवाओं को कट्टरपंथी बनाने के लिए भारत के बाहर खालिस्तानी समूहों के तीव्र प्रयासों में, वे सिख युवा जो शिक्षा या रोजगार की तलाश में विदेश गए हैं, कट्टरता के अधिक शिकार हो रहे हैं। उन्हें वहां मौजूद चरमपंथियों द्वारा आर्थिक मदद और राजनीतिक शरण देकर फंसाया जा रहा है. उन्हें खालिस्तान और रेफरेंडम के नाम पर गुमराह किया जाता है। उनके द्वारा गुरुद्वारों में चलाए जा रहे अलगाववादी प्रचार का खतरनाक चलन कभी-कभी सिखों की छवि खराब करने का कारण बनता है। अमेरिका स्थित खालिस्तान समर्थक समूह सिख फॉर जस्टिस खालिस्तान रेफरेंडम के लिए टी-शर्ट देकर और यूएसए, कनाडा, यूके, इटली आदि में इसके प्रचार के लिए खालिस्तान आंदोलन को हवा दे रहा है। भारत और पंजाब भी इससे अछूते नहीं रहे हैं। किसी भी सार्वजनिक स्थान पर ‘खालिस्तान’ लिखा हुआ और खालिस्तानी झंडा नामित होना एक आम घटना होती जा रही है।

सिख भारतीय समाज का अभिन्न अंग रहे हैं, लेकिन जून 1984 में ब्लू स्टार सर्वनाश की त्रासदी और नवंबर 1984 में दिल्ली सहित अन्य जगहों पर सिखों का नरसंहार धार्मिक उग्रवाद की ताकतों के सामने घुटने टेकने का परिणाम था। इन त्रासदियों की राख आज भी पंजाब के वातावरण में उड़ रही है। जिसके तहत धार्मिक कट्टरता की चिंगारी लगातार सुलग रही है. 2015 में बरगाड़ी कांड के बाद से बेअदबी के मामले सामने आ रहे हैं, दिसंबर 2021 में भी हरमंदिर साहिब में बेअदबी करने की कोशिश में एक को पीट-पीटकर मार डाला गया और दूसरे को कपूरथला के एक गुरुद्वारे में। इन घटनाओं का सबसे ज्यादा फायदा चरमपंथियों को हो रहा है. 1993 में पंजाब में आतंकवाद की व्यापक हार के बाद, ‘कई कारणों से सिख भावनाओं को आहत करने’ और ‘धर्म विरोधी’ माने जाने वाले डेरा सच्चा सौदा के प्रमुख राम रहीम पर रहम कैसे। हमें यह नहीं भूलना चाहिए कि 1978 की निरंकारी घटना उग्रवाद को हवा देने का एक बड़ा कारण था।

मौजूदा चलन और पंजाब में प्रचारित की जा रही खालिस्तानी विचारधारा सिख युवाओं को कट्टरपंथी बनाने की दिशा में एक कदम है। हर साल 6 जून को श्री दरबार साहिब में साका नीला तारा की जयंती मनाई जाती है, उस समय कुछ चरमपंथी संगठनों द्वारा विदेशी फंडिंग के लिए नंगी तलवारें लहराने और खालिस्तान समर्थक नारे लगाने से आतंक का माहौल पैदा होता है। जिसे कई सोशल मीडिया चैनल अपनी टीआरपी बढ़ाने के लिए तरह-तरह के मसाले डालकर पेश करते हैं। इसके अलावा, यह देखा गया है कि विदेशी आधारित खालिस्तान समर्थक तत्व गैंगस्टर/उग्रवादी युवाओं की भर्ती करने की कोशिश कर रहे हैं। विदेशों में स्थित चरमपंथी और गैंगस्टर पंजाब में नियंत्रण कक्ष के रूप में काम कर रहे हैं और अपराधों को अंजाम दे रहे हैं। पंजाब में वर्तमान में एक नई परिघटना देखने को मिल रही है, वह है राज्य में पाकिस्तान समर्थित आतंकवादियों-मादक पदार्थों के तस्करों-गैंगस्टरों के गठजोड़ के साथ नार्को-आतंकवाद। वर्तमान में, कई खालिस्तानी और चरमपंथी पाकिस्तान में आईएसआई की मेजबानी करके पंजाब में आतंकवाद को पुनर्जीवित करने और युवाओं को भड़काने में मदद कर रहे हैं। इसके लिए ड्रोन के जरिए हथियार, गोला-बारूद और ड्रग्स सीमा पार गिराए जा रहे हैं। जैसा कि पंजाब में मादक पदार्थों की लत आम हो गई है, गैंगस्टरों द्वारा गिरोह के सदस्यों की लक्षित हत्याएं राज्य में अराजकता फैलाने और खालिस्तान आंदोलन को पुनर्जीवित करने के प्रयास का हिस्सा हैं। इस तरह की कार्रवाइयों से आतंकियों और चरमपंथियों का मनोबल बढ़ता है। इन उभरते खतरों से निपटने के लिए पंजाब पुलिस को नवीनतम तकनीक से लैस करके मजबूत करने की सख्त जरूरत है।

पंजाब पुलिस ने 2021 तक खालिस्तानी समूहों की रणनीति के तहत सोशल मीडिया पर चरमपंथी गतिविधियों में शामिल 3,988 व्यक्तियों की पहचान की है। इनमें से 993 को काउंसलिंग के लिए सीधे पंजाब पुलिस की डीरेडिकलाइजेशन स्कीम के तहत लाया गया और 207 को मुख्यधारा में वापस लाया गया। इस संबंध में, रिपोर्ट से पता चला है कि विदेशी समर्थक खालिस्तानी तत्वों ने 1984 के दंगों और साका नीला तारा जैसे कई संवेदनशील मुद्दों का फायदा उठाया है ताकि वे अपने एजेंडे को आगे बढ़ा सकें और पंजाब के कमजोर सिख युवाओं को कट्टरपंथी बना सकें। राज्य में अपने एजेंडे को आगे बढ़ाने के लिए आर्थिक अवसरों की कमी और राजनीतिक संरक्षण ने भी इस कट्टरता की प्रक्रिया के समर्थक के रूप में काम किया है। यहीं पर पंजाब पुलिस ने प्रतिबंधित संगठन सिख फॉर जस्टिस से वित्तीय सहायता प्राप्त करने वाले लगभग 220 लोगों/परिवारों की पहचान की, जो “रेफरेंडम 2020” अभियान के माध्यम से खालिस्तान और पंजाब में युवाओं को कट्टरपंथी बनाना था। इस काम के लिए उनके द्वारा सैकड़ों फेसबुक अकाउंट, ट्विटर हैंडल और यूट्यूब चैनल का इस्तेमाल किया जा रहा है।

यह चिंता का विषय है कि सिख युवक गुमराह होकर आतंकवाद और धार्मिक उग्रवाद की ओर आकर्षित हो रहे हैं। पंजाब के नौजवान भले ही उग्रवाद के पुजारी न हों, लेकिन उनकी कट्टरता की ओर बढ़ती प्रवृत्ति के परिणाम विनाशकारी हो सकते हैं। जिसकी त्रासदी पंजाब ने झेली है। पंजाब की आसन्न आपदा को रोकने के लिए, कट्टरता के वास्तविक कारणों की पहचान करनी होगी और उन्हें दूर करना होगा। फिलहाल पंजाब पुलिस के डीरेडिकलाइजेशन सेल को रेडिकलाइजेशन की ओर बढ़ रहे नौजवानों की बात सहानुभूतिपूर्वक सुननी होगी। विशेष रूप से अपने स्वार्थ के लिए काम करने वाली विभाजनकारी ताकतों द्वारा युवाओं की भर्ती को रोकना होगा। सिखों को हिंदू धर्म के बूजा के रूप में देखा जाता था। सिखों ने न केवल उस समय भारत पर शासन करने वाले मुसलमानों के खिलाफ लड़ाई लड़ी, बल्कि फारसी, अफगान और पठान आक्रमणकारियों के खिलाफ भी लड़ाई लड़ी। आज हिन्दुओं और सिक्खों के बीच कड़वाहट पैदा करने की कोशिश करने वाले लोगों से कहा जाना चाहिए कि ‘फरीदा जे तू अकलि लतीफु काले लिखु न लेख।’

 

   (प्रो. सरचंद सिंह ख्याला- सलाहकार, राष्ट्रीय अल्पसंख्यक आयोग, भारत सरकार। 9781355522)

Leave a Reply