ਜਲੰਧਰ, ਕੇਸਰੀ ਨਿਊਜ਼ ਨੈੱਟਵਰਕ – ਹੰਸ ਰਾਜ ਮਹਿਲਾ ਮਹਿਲਾ ਵਿਦਿਆਲਾ ਦੇ ਪੀਜੀ ਵਿਭਾਗ ਮਲਟੀਮੀਡੀਆ ਦੇ ਮਲਟੀਮੀਡੀਆ ਕਲੱਬ ਨੇ ਬੀ.ਡਿਜ਼ਾਈਨ (ਮਲਟੀਮੀਡੀਆ), ਬੀ. ਵੋਕੇਸ਼ਨਲ ਅਤੇ ਐਮ.ਵੋਕੇਸ਼ਨਲ (ਵੈਬ ਟੈਕਨਾਲੋਜੀ ਐਂਡ ਮਲਟੀਮੀਡੀਆ) ਦੀਆਂ ਵਿਦਿਆਰਥਣਾਂ ਲਈ ਮਸ਼ੀਨੈਕਸ-2023 ਦੇ ਦੱਰੇ ਦਾ ਆਯੋਜਨ ਕੀਤਾ। ਵਿਦਿਆਲਾ ਨੇ ਕਲਾਊਡ ਸਟੋਰੇਜ ਅਤੇ ਵਰਕਿੰਗ ਇਨਫਰਾਸਟਰਕਚਰ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਬੀਟ੍ਰੈਕ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਡਾਇਰੈਕਟਰ ਸ਼੍ਰੀ ਮੁਕੇਸ਼ ਬਹਿਲ ਨੇ ਵਿਦਿਆਰਥਣਾਂ ਨੂੰ ਕਲਾਊਡ ਹੋਸਟਿੰਗ, ਬੈਕਅੱਪ ਅਤੇ ਸਕਿਓਰਿਟੀ ਸਰਵਿਸਿਜ਼ ਬਾਰੇ ਵੀ ਦੱਸਿਆ। ਊਨਾਂ ਨੇ ਆਪਣੀ ਕੰਪਨੀ ਵੱਲੋਂ ਵੈਬਸਾਈਟਸ ਨੂੰ ਜਾਣ ਵਾਲੀ ਟੈਕਨੀਕਲ ਸਹਾਇਤਾ ਅਤੇ ਸਾਫਟਵੇਅਰ ਦੀ ਵੀ ਜਾਣਕਾਰੀ ਦਿੱਤੀ।
ਆਪਣੇ ਦੋਰੇ ਦੋਰਾਨ ਵਿਦਿਆਰਥਣਾਂ ਨੇ ਪੈਨ, ਬੁਕ ਕਵਰਜ਼ ਅਤੇ ਮੈਟਲ ਤੇ ਲੇਜ਼ਰ ਪ੍ਰਿੰਟਿੰਗ ਤਕਨੀਕੀ ਦੀ ਵੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥਣਾਂ ਨੇ ਪ੍ਰਮੁੱਖ ਕੰਪਨੀਆਂ ਵੱਲੋਂ ਪ੍ਰਯੋਗ ਕੀਤੀ ਜਾਣ ਵਾਲੀ ਤਕਨੀਕਾਂ ਦਾ ਵੀ ਗਿਆਨ ਪ੍ਰਾਪਤ ਕੀਤਾ ਜਿਸ ਨਾਲ ਉਨਾਂ ਨੂੰ ਰੋਜ਼ਗਾਰ ਦੇ ਮੋੱਕਿਆਂ ਬਾਰੇ ਪਤਾ ਚੱਲਿਆ। ਵਿਭਾਗ ਮੁਖੀ ਸ਼੍ਰੀ ਆਸ਼ੀਸ਼ ਚੱਢਾ ਅਤੇ ਸ਼੍ਰੀ ਰਿਸ਼ਭ ਧੀਰ ਨੇ ਵਿਦਿਆਰਥਣਾਂ ਨਾਲ ਮਸ਼ੀਨੈਕਸ ਦਾ ਦੋਰਾ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਜਾਣਕਾਰੀ ਹਾਸਲ ਕਰਨਾ ਵੀ ਬਹੁਤ ਜਰੂਰੀ ਹੈ।