ਜਲੰਧਰ, ਕੇਸਰੀ ਨਿਊਜ਼ ਨੈੱਟਵਰਕ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਵਲੋਂ ਕਰਵਾਏ ਗਏ ਆਈਡੀਆਥਨ (ਇੰਟਰ-ਸੰਸਥਾਗਤ ਵਿਚਾਰ ਮੁਕਾਬਲੇ) ਵਿੱਚ ਭਾਗ ਲਿਆ। ਇਹ ਮੁਕਾਬਲਾ ‘ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਦਾ ਹੱਲ ਪ੍ਰਦਾਨ ਕਰਨ ਦੇ ਥੀਮ ‘ਤੇ ਆਧਾਰਿਤ ਸੀ। ਇਸ ਮੁਕਾਬਲੇ ਦੌਰਾਨ 100 ਤੋ ਵੱਧ ਪ੍ਰਤੀਯੋਗੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕੇ.ਐਮ.ਵੀ. ਦੀਆਂ ਟੀਮਾਂ ਨੇ ਮੁਕਾਬਲੇ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਹੋਏ ਅਤੇ ਆਪਣੇ ਤਿੰਨ ਨਵੀਨਤਾਕਾਰੀ ਪ੍ਰੋਜੈਕਟਾਂ ਨੂੰ ਪੇਸ਼ ਵੀ ਕੀਤਾ ਅਤੇ ਨਾਲ ਹੀ ਬੁਨਿਆਦੀ ਸਮੱਸਿਆਵਾਂ ਤੋਂ ਬਾਹਰ ਨਿਕਲਣ ਦੇ ਤਰੀਕੇ ਵੀ ਪ੍ਰਦਾਨ ਕੀਤੇ ਜਿਸ ਦੇ ਅੰਤਰਗਤ ਪਹਿਲੀ ਟੀਮ ਨੇ ‘ਰੋਡੈਕਸ-ਟਰੇਲਿਸ’ ਨਾਮਕ ਸੜਕਾਂ ‘ਤੇ ਖੜ੍ਹੇ ਪਾਣੀ ਨੂੰ ਹਟਾਉਣ ਲਈ ਹੱਲ ਪ੍ਰਸਤਾਵਿਤ ਕੀਤਾ ਜਿਸ ਦੀ ਅਗਵਾਈ ਹਰਮਨਪ੍ਰੀਤ ਕੌਰ (ਐੱਮ.ਐੱਸ.ਸੀ. ਫਿਜ਼ਿਕਸ) ਦੇ ਨਾਲ ਬਰਜਿੰਦਰ ਕੌਰ (ਐੱਮ.ਐੱਸ.ਸੀ. ਕੈਮਿਸਟਰੀ), ਰੁਸ਼ੀ ਚੰਬਿਆਲ (ਬੀ.ਐੱਸ.ਸੀ. ਆਨਰਜ਼ ਫਿਜ਼ਿਕਸ)ਨੇ ਇਸ ਵਿੱਚ ਭਾਗ ਲਿਆ।
ਦੂਜੀ ਟੀਮ ਦੀ ਅਗਵਾਈ ਲਵਲੀਨ ਸੈਣੀ (ਐੱਮ.ਐੱਸ.ਸੀ. ਫਿਜ਼ਿਕਸ) ਨੇ ਆਪਣੀ ਸਾਥੀ ਨਵਨੀਤ ਕੌਰ (ਬੀ.ਐੱਸ.ਸੀ ਨਾਨ ਮੈਡੀਕਲ) ਨਾਲ ਗੋਇੰਗ ਵਿੱਦ ਟੱਚ-ਲੈਸ ਸਵਿੱਚਸ ਅਤੇ ਹੈਂਡ ਸੈਨੀਟਾਈਜ਼ਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੰਦੀਪ ਕੌਰ (ਐੱਮ. ਐੱਸ. ਸੀ. ਫਿਜ਼ਿਕਸ) ਨੇ ਤੀਜੀ ਟੀਮ ਦੀ ਆਗੂ ਹੋਣ ਦੇ ਨਾਤੇ ‘ਸੇਗ-ਰੀ-ਕ੍ਰਿਏਟ’ ਨਾਮਕ ਅਰਜ਼ੀ ਦਾ ਵਿਚਾਰ ਪੇਸ਼ ਕੀਤਾ ਜੋ ਕਿ ਸਮਾਜ ਨੂੰ ਉਹਨਾਂ ਦੀਆਂ ਕੂੜਾ ਇਕੱਠਾ ਕਰਨ ਦੀਆਂ ਆਦਤਾਂ ਨੂੰ ਸੁਧਾਰਨ ਲਈ ਪ੍ਰਭਾਵਿਤ ਕਰੇਗਾ।
ਇਸਦੇ ਨਾਲ ਹੀ ਬੀਨੂ ਕੁਮਾਰੀ (ਬੀ.ਐੱਸ.ਸੀ ਨਾਨ ਮੈਡੀਕਲ) ਅਤੇ ਸ਼ਰੂਤੀ ਕਾਲੀਆ (ਬੀ.ਐੱਸ.ਸੀ ਮੈਡੀਕਲ) ਨੇ ਜੱਜ ਸਹਿਬਾਨਾਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਦਰਸ਼ਿਤ ਕੀਤਾ ਅਤੇ ਮਾਣਯੋਗ ਜੱਜਾਂ ਦੁਆਰਾ ਵਿਦਿਆਰਥਣਾਂ ਵਲੋਂ ਸਾਂਝੇ ਕੀਤੇ ਗਏ ਵਿਚਾਰਾਂ ਦੀ ਬਹੁਤ ਸ਼ਲਾਘਾ ਕੀਤੀ ਗਈ। ਕੇਐਮਵੀ ਦੀ ਰੋਡੈਕਸ ਟ੍ਰੇਲੀਜ਼ ਦਾ ਵਿਚਾਰ ਰੱਖਣ ਵਾਲੀ ਟੀਮ ਨੂੰ ਆਈਡੀਆਥਨ 2023 ਦੇ ਟਾਪ 30 ਭਾਗੀਦਾਰਾਂ ਵਿੱਚ ਚੁਣਿਆ ਗਿਆ। ਵਿਦਿਆਲਾ ਪ੍ਰਿੰਸੀਪਲ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਉਪਲੱਬਧੀ ਲਈ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਡਾ. ਨੀਤੂ ਵਰਮਾ, ਡਾ. ਸੁਰਭੀ ਅਤੇ ਡਾ. ਨਰਿੰਦਰ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤਾ।