KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...
You are currently viewing ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ
SPECIAL FOCUS ON BEAUTIFICATION & RAMPING UP INFRASTRUCTURE IN MODEL CITY OF PUNJAB

ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ‘ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਚੰਡੀਗੜ੍ਹ, ਕੇਸਰੀ ਨਿਊਜ਼ ਨੈੱਟਵਰਕ : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਕੌਮੀ ਝੰਡਾ ਲਹਿਰਾਇਆ।

ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਸੂਬੇ ਭਰ ਵਿੱਚ 25000 ਈ.ਡਬਲਿਊ.ਐਸ. ਫਲੈਟ ਬਣਾਉਣ ਦੀ ਤਜਵੀਜ਼ ਹੈ ਅਤੇ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁੱਖ ਮੰਤਰੀ ਸ.ਭਗਵੰਤ ਮਾਨ ਦੇ ਸਾਰਿਆਂ ਲਈ ਛੱਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਈ.ਡਬਲਿਊ.ਐਸ. ਹਾਊਸਿੰਗ ਯੋਜਨਾ ਦੇ ਪਹਿਲੇ ਪੜਾਅ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈ.ਡਬਲਿਊ.ਐਸ) ਲਈ ਮੋਹਾਲੀ ਵਿੱਚ 5000 ਫਲੈਟਾਂ ਦੀ ਉਸਾਰੀ ਕੀਤੀ ਜਾਵੇਗੀ। 75 ਏਕੜ ਰਕਬੇ ‘ਚ ਬਣਾਏ ਜਾਣ ਵਾਲੇ ਇਹ ਫਲੈਟਾਂ ਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਸ੍ਰੀ ਅਮਨ ਅਰੋੜਾ ਨੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਅਤੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੇ ਹੋਰ ਮੈਂਬਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸੰਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ।

ਕੈਬਨਿਟ ਮੰਤਰੀ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਨ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਸੱਤਾ ਸੰਭਾਲਣ ਤੋਂ ਬਾਅਦ ਮਹਿਜ਼ 10 ਮਹੀਨਿਆਂ ਵਿੱਚ 26000 ਦੇ ਕਰੀਬ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਤਕਰੀਬਨ 9000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਭਲਕੇ 400 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਇਨ੍ਹਾਂ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਜਾਵੇਗੀ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਸੂਬੇ ਵਿੱਚ 90 ਫੀਸਦੀ ਤੋਂ ਵੱਧ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਸੂਬਾ ਸਰਕਾਰ ਨੇ ਬੱਚਿਆਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਵਾਸਤੇ ‘ਸਕੂਲ ਆਫ਼ ਐਮੀਨੈਂਸ’ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਸੂਬੇ ਭਰ ਵਿੱਚ 117 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਵੱਖ-ਵੱਖ ਨਾਗਰਿਕ ਕੇਂਦਰਿਤ ਫੈਸਲੇ ਲਏ ਹਨ, ਜਿਨ੍ਹਾਂ ਵਿੱਚ ਪੇਂਡੂ ਖੇਤਰਾਂ ਵਿੱਚ ਜ਼ਮੀਨਾਂ ਦੀ ਰਜਿਸਟਰੀ ਤੋਂ ਪਹਿਲਾਂ ਐਨਓਸੀ ਲੈਣ ਤੋਂ 5773 ਪਿੰਡਾਂ ਨੂੰ ਛੋਟ, ਰੈਗੂਲੇਟਰੀ ਪ੍ਰਵਾਨਗੀਆਂ ਦੇ ਅਧਿਕਾਰ ਸ਼ਹਿਰੀ ਵਿਕਾਸ ਅਥਾਰਟੀ ਨੂੰ ਸੌਂਪਣਾ ਆਦਿ ਸ਼ਾਮਲ ਹੈ।

ਇਸ ਤੋਂ ਇਲਾਵਾ ਨਿਰਧਾਰਤ ਸਮੇਂ ਅੰਦਰ ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨਾ, ਮਾਲਕੀ ਬਦਲਣਾ ਅਤੇ ਐਨ.ਓ.ਸੀ ਪ੍ਰਾਪਤ ਕਰਨਾ ਆਦਿ ਹੁਣ ਸਿਰਫ਼ ਇੱਕ ਕਲਿੱਕ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 15 ਕੰਮਕਾਜੀ ਦਿਨਾਂ ਵਿੱਚ ਐਨ.ਓ.ਸੀ. ਲੈਣ ਲਈ ਰੈਗੂਲਰਾਈਜੇਸ਼ਨ ਪੋਰਟਲ ‘ਤੇ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣ ਅਤੇ ਇਨ੍ਹਾਂ ਦੇ ਨਿਬੇੜੇ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ।

ਬਿਲਡਿੰਗ ਪਲਾਨ ਦੀ ਮਨਜ਼ੂਰੀ ਅਤੇ ਨਗਰ ਨਿਗਮ ਦੀ ਹੱਦ ਤੋਂ ਬਾਹਰ ਸਟੈਂਡਅਲੋਨ ਉਦਯੋਗਾਂ ਦੀ ਕੰਪਾਊਂਡਿੰਗ ਸਮੇਤ ਸਟੈਂਡਅਲੋਨ ਉਦਯੋਗਾਂ ਦੇ ਮੁਕੰਮਲਤਾ ਸਰਟੀਫਿਕੇਟ ਜਾਰੀ ਕਰਨ ਦੀਆਂ ਸ਼ਕਤੀਆਂ ਡਾਇਰੈਕਟਰ ਫੈਕਟਰੀਜ਼ ਨੂੰ ਸੌਂਪ ਦਿੱਤੀਆਂ ਗਈਆਂ ਹਨ ਤਾਂ ਜੋ ਉਦਯੋਗਪਤੀਆਂ ਨੂੰ  ਫੈਕਟਰੀਆਂ ਦੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਲਈ ਦੋ ਵੱਖ-ਵੱਖ ਵਿਭਾਗਾਂ ਵਿਚ ਅਪਲਾਈ ਕਰਨ ਦੀ ਲੋੜ ਨਾ ਪਵੇ।

ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ, ਸੜਕਾਂ ਨੂੰ ਚੌੜਾ ਕਰਨ ਅਤੇ ਨਵੇਂ ਚੌਕ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਮਾਡਾ ਨੇ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕੀਟ ਸਪੇਸ ਵਿਕਸਤ ਕਰਨ ਲਈ ਨਗਰ ਨਿਗਮ, ਐਸ.ਏ.ਐਸ. ਨਗਰ ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਹਨ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ। ਮਾਰਚ ਪਾਸਟ ਵਿੱਚ ਪੰਜਾਬ ਪੁਲੀਸ ਦੇ ਜਵਾਨਾਂ, ਐਨਸੀਸੀ ਕੈਡਿਟਾਂ ਅਤੇ ਵੱਖ-ਵੱਖ ਸਕੂਲਾਂ ਦੇ ਬੈਂਡ ਗਰੁੱਪਾਂ ਨੇ ਭਾਗ ਲਿਆ। ਸਾਈਕਲ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਖ-ਵੱਖ ਖਿਡਾਰੀਆਂ ਨੇ ਭਾਗ ਲਿਆ ਅਤੇ ਨਰੋਏ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ। ਸਿਹਤ, ਪੁਲਿਸ, ਖੇਤੀਬਾੜੀ, ਜੰਗਲਾਤ, ਵੇਰਕਾ, ਰੋਜ਼ਗਾਰ ਉਤਪਤੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੀ.ਐਸ.ਪੀ.ਸੀ.ਐਲ. ਸਮੇਤ ਵੱਖ-ਵੱਖ ਵਿਭਾਗਾਂ ਨੇ ਆਕਰਸ਼ਕ ਝਾਕੀਆਂ ਰਾਹੀਂ ਆਪਣੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰਾਪਤੀਆਂ ਪੇਸ਼ ਕੀਤੀਆਂ।
ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਮਾਗਮ ਦੌਰਾਨ ਕੈਬਨਿਟ ਮੰਤਰੀ ਵੱਲੋਂ ਪਿੰਡ ਝੱਜੋਂ ਦੇ ਅਜ਼ਾਦੀ ਘੁਲਾਟੀਆਂ ਗੁਰਦੀਪ ਸਿੰਘ ਅਤੇ ਸਵਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਬਾਸਮਾਂ ਦੇ ਆਜ਼ਾਦੀ ਘੁਲਾਟੀਏ ਕੇਹਰ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ।

ਸਮਾਗਮ ਦੌਰਾਨ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਅਮਨ ਅਰੋੜਾ ਦਾ ਵੁੀ ਸਨਮਾਨ ਕੀਤਾ ਗਿਆ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸਐਸਪੀ ਡਾ. ਸੰਦੀਪ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਨਵਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

lfc

पंजाब के आवास निर्माण एवं शहरी विकास, सूचना एवं लोक संपर्क, नवीन एवं नवीकरणीय ऊर्जा स्रोत और प्रिंटिंग एंड स्टेशनरी मंत्री श्री अमन अरोड़ा ने आज देश के 74वें गणतंत्र दिवस के मौके पर शहीद मेजर हरमिन्दर पाल सिंह सरकारी कॉलेज, फेज़-6 एस.ए.एस नगर (मोहाली) में राष्ट्रीय झंडा लहराया।  
जि़ला स्तरीय समागम को संबोधित करते हुए श्री अमन अरोड़ा ने ऐलान किया कि पंजाब सरकार की राज्य भर में 25000 ई.डब्ल्यू.एस. फ्लैट बनाने का प्रस्ताव है और ग्रेटर मोहाली एरिया डिवल्पमैंट अथॉरिटी (गमाडा) द्वारा मुख्यमंत्री स. भगवंत मान के सभी के लिए छत के सपने को साकार करने के लिए ई.डब्ल्यू.एस. हाउसिंग योजना के पहले पड़ाव के अंतर्गत आर्थिक रूप से कमज़ोर वर्गों (ई.डब्ल्यू.एस) के लिए मोहाली में 5000 फ्लैटों का निर्माण किया जाएगा। 75 एकड़ क्षेत्रफल में बनाए जाने वाले इन फ्लैटों का काम जल्दी ही शुरू कर दिया जायेगा।  
श्री अमन अरोड़ा ने बाबा साहेब डॉ. बी.आर. अम्बेडकर और संविधान का मसौदा तैयार करने वाली समिति के अन्य सदस्यों के योगदान को याद करते हुए कहा कि आज के दिन सन 1950 में भारत का संविधान लागू हुआ था।  
कैबिनेट मंत्री ने राज्य सरकार की उपलब्धियों पर प्रकाश डालते हुए कहा कि मान सरकार राज्य को रंगला पंजाब बनाने के लक्ष्य की प्राप्ति के लिए पूरी तरह से प्रयासरत है। सत्ता संभालने के बाद केवल 10 महीनों में 26000 के करीब सरकारी नौकरियाँ नौजवानों को दी गई हैं और तकरीबन 9000 कर्मचारियों की सेवाएं नियमित की गई हैं।  
उन्होंने कहा कि मतदान से पहले आम आदमी पार्टी द्वारा किये गए वादे के अनुसार लोगों को बेहतरीन स्वास्थ्य सेवाएं मुहैया करवाने के लिए कल 400 और आम आदमी क्लीनिक शुरू किए जाएंगे, जिससे इन क्लीनिकों की कुल संख्या 500 हो जायेगी। हर महीने 300 यूनिट बिजली मुफ़्त दी जा रही है और राज्य में 90 प्रतिशत से अधिक परिवारों के बिजली बिल ज़ीरो आ रहे हैं। राज्य सरकार ने बच्चों के लिए मानक शिक्षा सुनिश्चित बनाने के लिए ‘स्कूल ऑफ ऐमिनेंस’ प्रोजैक्ट शुरू किया है, जिसके अंतर्गत राज्य भर में 117 स्कूलों को अपग्रेड किया जायेगा।  
श्री अमन अरोड़ा ने कहा कि आवास निर्माण एवं शहरी विकास विभाग ने विभिन्न नागरिक केंद्रित फ़ैसले लिए हैं, जिनमें ग्रामीण क्षेत्रों में ज़मीनों की रजिस्ट्री से पहले एनओसी लेने से 5773 गाँवों को छूट, रेगुलेटरी मंजूरियों के अधिकार शहरी विकास अथॉरिटी को सौंपना आदि शामिल हैं।  
इसके अलावा निर्धारित समय के अंदर प्लॉटों और इमारतों को नियमित करना, मलकीयत बदलना और एन.ओ.सी प्राप्त करना आदि अब केवल एक क्लिक के साथ किया जा सकता है। इसके साथ ही 15 काम-काज के दिनों में एन.ओ.सी. लेने के लिए रैगूलराईजेशन पोर्टल पर आवेदन ऑनलाइन जमा करवाने और इनके निपटारे की सुविधा भी शुरू की गई है।  
बिल्डिंग प्लान की मंज़ूरी और नगर निगम की हद से बाहर स्टैंडअलोन उद्योगों की कम्पाऊंडिंग समेत स्टैंडअलोन उद्योगों के मूकम्मलता सर्टिफिकेट जारी करने की शक्तियां डायरैक्टर फैक्टरीज को सौंप दी गई हैं, जिससे उद्योगपतियों को फ़ैक्टरियों के बिल्डिंग प्लान की मंज़ूरी के लिए दो अलग-अलग विभागों में आवेदन करने की ज़रूरत ना पड़े।  
पंजाब के मॉडल शहर मोहाली के सौन्दर्यीकरण, सडक़ों को चौड़ा करने और नए चौक बनाने की ओर विशेष ध्यान दिया जा रहा है। इसके अलावा गमाडा ने रेहड़ी-छोटी दुकान वालों के लिए मार्केट स्पेस विकसित करने के लिए नगर निगम, एस.ए.एस. नगर को चार साईटें अलॉट की हैं।  
इस दौरान कैबिनेट मंत्री ने परेड का निरीक्षण किया। मार्च पास्ट में पंजाब पुलिस के जवानों, एनसीसी कैडिटों और अलग-अलग स्कूलों के बैंड ग्रुपों ने भाग लिया। साइकिल रैली भी निकाली गई, जिसमें अलग-अलग खिलाडिय़ों ने भाग लिया और नए समाज की सृजना करने का संदेश दिया। स्वास्थ्य, पुलिस, कृषि, वन, वेरका, रोजग़ार सृज, पंजाब प्रदूषण कंट्रोल बोर्ड और पी.एस.पी.सी.एल. समेत अलग-अलग विभागों ने आकर्षक झांकी के द्वारा अपनी अलग-अलग योजनाएं और उपलब्धियाँ पेश कीं।  
सांस्कृतिक कार्यक्रम आकर्षण का केंद्र रहा, जिसमें अलग-अलग स्कूलों के विद्यार्थियों ने सांस्कृतिक कार्यक्रम पेश किये। समागम के दौरान कैबिनेट मंत्री द्वारा गाँव झज्जों के स्वतंत्रता सेनानियों गुरदीप सिंह और स्वर्ण सिंह को सम्मानित किया गया। गाँव बासमां के स्वतंत्रता सेनानी केहर सिंह का जि़ला प्रशासन द्वारा उनके घर में सम्मान किया गया।  
समागम के दौरान मुख्य मेहमान द्वारा अलग-अलग क्षेत्रों में बढिय़ा कारगुज़ारी दिखाने वाली शख्सियतों को भी सम्मानित किया गया।  
जि़ला प्रशासन द्वारा मुख्य मेहमान अमन अरोड़ा को भी सम्मानित किया गया।  
इस मौके पर विधायक कुलवंत सिंह, जि़ला योजना बोर्ड की चेयरपर्सन प्रभजोत कौर, डीआईजी रूपनगर रेंज गुरप्रीत सिंह भुल्लर, डिप्टी कमिश्नर आशिका जैन, एसएसपी डॉ. सन्दीप कुमार गर्ग, कमिश्नर नगर निगम नवजोत कौर और अन्य अधिकारी भी उपस्थित थे।

Punjab Housing & Urban Development, Information & Public Relations, New & Renewable Energy Sources and Printing & Stationery Minister Mr. Aman Arora on Thursday unfurled the Indian Nation Flag at Shaheed Major Harminder Pal Singh Government College, Phase-6, SAS Nagar (Mohali) to mark the celebrations of 74th Republic Day.

Addressing the district level R-Day function, Mr. Aman Arora announced that Punjab Government has proposed to construct 25000 EWS Flats across the state and the Greater Mohali Area Development Authority (GMADA) will construct 5000 flats for economically weaker sections (EWS) in the city under first phase of the scheme to realise the dream of Chief Minister S Bhagwant Mann to ensure roof for all. These EWS housing scheme flats, to be constructed on 75 acres of land, will be launched soon.

Recalling the contribution of Baba Sahib Dr. BR Ambedkar and other distinguished members of the Constitution Drafting Committee, who had drafted the Constitution of India, Mr. Aman Arora said that on this day in 1950, the Indian Constitution came into force.

Highlighting the achievements of the state Government, the Cabinet Minister said that Mann Government is working in mission mode to achieve the goal of Rangla Punjab. Around 26000 government jobs have been provided to youth and the services of 9000 employees have been regularised in just 10 months after coming to power.

To Ensure the best possible healthcare services to the people as promised by the Aam Aadmi Party before the polls, he said that as many as 400 more Aam Aadmi Clinics will be launched tomorrow, taking the total count of these clinics to 500. 300 units of electricity per month is being provided free and over 90 per cent families have been receiving zero bills in the state. The state government has launched the ‘School of Eminence’ project to ensure quality education to children, under the project, 117 schools will come up across the state.  

Mr Aman Arora said that the Housing and Urban Development department has taken various citizen-centric decisions including exempting 5773 villages from getting NOC prior to registration of revenue land in rural areas, delegating powers of regulatory approvals to special urban development authority level. Apart from this, regularisation of plots and buildings, change of ownership, and procuring NOCs, etc are now just a click away, that too in a mandated timeline, besides, introducing a facility for online submission and processing of applications on the regularisation portal for obtaining NOC in 15 working days. Powers for approval of Building Plans and grant of Completion Certificate of standalone industries including compounding of standalone industries, outside MC Limit, have been delegated to the Director of Factories so that the industrialists need not to apply at two separate departments for getting the Building Plans of their factories approved.

Special attention is being given for beautification, widening of roads and new roundabouts for Mohali, the model city of Punjab. Apart from this,  GMADA has allocated four dedicated sites to the Municipal Corporation, SAS Nagar for developing market space, which will exclusively cater to street vendors of the city.

Meanwhile, the Cabinet Minister inspected the parade. Punjab police personnel, NCC cadets and Band groups of various schools participated in March past. Cycle rally was also organised in which various sports persons participated and delivered the message for the creation of a healthy society. Various departments which include Health, Police, Agriculture, Forest, Verka, Employment Generation,Punjab Pollution Control Board and PSPCL presented their different schemes and achievements through the attractive tableaus.

Cultural programme was the major attraction in which students of various schools presented cultural items. Freedom fighters of village Jhajjon Gurdeep Singh and Sawarn Singh were honoured by the cabinet minister during the function. Freedom Fighter Kehar Singh of village Basman was honoured by the district administration at his residence.

During the function, the persons who had performed well in various fields were also honoured by the chief guest.

The District Administration also honoured the chief guest Mr. Aman Arora.

MLA Mr Kulwant Singh, Chairperson District Planning Board Ms Prabhjot Kaur, DIG Rupanagar Range Mr Gurpreet Singh Bhullar, Deputy Commissioner Ms Aashika Jain, SSP Dr. Sandeep Kumar Garg, Commissioner Municipal Corporation Ms Navjot Kaur and other officials were also present in the function.

Leave a Reply