Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਧਰਮ ਪੰਥ ਨਹੀਂ ਸੁਰੱਖਿਆ ਦੇ ਮੱਦੇਨਜ਼ਰ ਹੈ ਸੈਕੂਲਰ ਭਾਰਤੀ ਫੌਜ ਦਾ ਹੈਲਮਟ ਬਾਰੇ ਫੈਸਲਾ-ਮੇਜਰ ਜਨਰਲ (ਰਿਟਾਇਰਡ) ਬਲਵਿੰਦਰ ਸਿੰਘ ਵੀਐਸਐਮ

ਹਰ ਫੌਜੀ ਦੀ ਸੁਰੱਖਿਆ ਯਕੀਨੀ ਬਣਾਉਣਾ ਹੀ ਫੌਜ ਦਾ ਪਹਿਲਾ ਕਰਤੱਵ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ) – ਭਾਰਤੀ ਗ੍ਰਹਿ ਮੰਤਰਾਲੇ ਵਲੋਂ ਸਿੱਖ ਫੌਜੀਆਂ ਵਾਸਤੇ ਵਿਸ਼ੇਸ਼ ਕਿਸਮ ਦੇ ਹੈਲਮਟ ਤਿਆਰ ਕਰਵਾਉਣ ਲਈ ਕੁਟੇਸ਼ਨਾ ਦੀ ਮੰਗ ਬਾਰੇ ਵਿਵਾਦਾਂ ਵਿੱਚ ਘਿਰ ਚੁੱਕੇ ਇਸ਼ਤਿਹਾਰ ਬਾਰੇ ਭਾਰਤੀ ਫੌਜ ਦੇ ਮੇਜਰ ਜਨਰਲ ( ਰਿਟਾਇਰਡ) ਬਲਵਿੰਦਰ ਸਿੰਘ ਵੀਐਸਐਮ ਨੇ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹੋਏ ਇਸ ਮਾਮਲੇ ਤੇ ਸਿੱਖ ਸੰਸਥਾਵਾਂ ਵਲੋਂ ਪਰਗਟ ਕੀਤੇ ਜਾ ਰਹੇ ਤੌਖਲਿਆਂ ਨੂੰ ਬੇਲੋੜਾ ਕਰਾਰ ਦਿੱਤਾ ਹੈ।


ਕੇਸਰੀ ਵਿਰਾਸਤ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਸੇਵਾ ਮੁਕਤ ਮੇਜਰ ਜਨਰਲ ਨੇ ਦੱਸਿਆ ਕਿ ਭਾਰਤ ਸਰਕਾਰ ਜਾਂ ਇਸਦੇ ਡਿਫੈਂਸ ਨਾਲ ਸੰਬੰਧਿਤ ਕੋਈ ਵੀ ਮੰਤਰਾਲਾ ਕੋਈ ਵੀ ਫੌਜੀ ਸਾਜੋ ਸਾਮਾਨ ਨਾ ਤਾਂ ਆਪਣੀ ਮਨ ਮਰਜ਼ੀ ਨਾਲ ਖਰੀਦਦਾ ਹੈ ਨਾ ਹੀ ਫੌਜ ਉੱਪਰ ਕੋਈ ਚੀਜ਼ ਥੋਪੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਸ਼ਤਰ ਜਾਂ ਸੁਰੱਖਿਆ ਨਾਲ ਸਬੰਧਤ ਸਾਜੋ ਸਮਾਨ ਫੌਜ ਉੱਪਰ ਲਾਗੂ ਕਰਨ ਜਾਂ ਉਸਦੀ ਖਰੀਦ/ਉਤਪਾਦਨ ਕਰਵਾਉਣ ਦੀ ਮੰਗ ਜਾਂ ਕਾਰਵਾਈ ਫੌਜ ਵਲੋਂ ਹੀ ਅਮਲ ਵਿੱਚ ਲਿਆਂਦੀ ਜਾਂਦੀ ਹੈ। ਫੌਜ ਵੀ ਸਮੇਂ ਦੀ ਜਰੂਰਤ ਅਨੁਸਾਰ ਹੀ ਲੋੜੀਂਦਾ ਸਾਜੋ ਸਮਾਨ ਸਰਕਾਰ ਕੋਲੋ ਮੰਗ ਕਰਦੀ ਹੈ।

ਮੇਜਰ ਜਨਰਲ ਬਲਵਿੰਦਰ ਸਿੰਘ ਅਨੁਸਾਰ ਕੋਈ ਵੀ ਪ੍ਤੀਕਰਮ ਦੇਣ ਤੋਂ ਪਹਿਲਾਂ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਕੁਝ ਅਰਸਾ ਪਹਿਲਾਂ ਤਕ ਕੋਈ ਵੀ ਜੰਗ ਤਲਵਾਰਾਂ, ਖੰਡਿਆਂ, ਭਾਲਿਆਂ ਆਦਿ ਤੇਜ਼ਧਾਰ ਅਤੇ ਹੱਥ ਨਾਲ ਫੜ ਕੇ ਚਲਾਏ ਜਾਣ ਵਾਲੇ ਹਥਿਆਰਾਂ ਨਾਲ ਲੜੀ ਜਾਂਦੀ ਸੀ। ਪਰ ਹੁਣ ਬੰਦੂਕਾਂ, ਤੋਪਾਂ, ਲੜਾਕੂ ਜਹਾਜ਼ਾਂ ਤੋਂ ਵੀ ਕਿਤੇ ਵਧ ਕੇ ਦੂਰੋਂ ਦਾਗੇ ਜਾ ਸਕਣ ਵਾਲੇ ਅਜਿਹੇ ਹਥਿਆਰ ਹੋਂਦ ਵਿੱਚ ਆ ਚੁੱਕੇ ਹਨ ਜਿਨ੍ਹਾਂ ਦੇ ਘਾਤਕ ਹਮਲੇ ਕੋਲੋਂ ਫੌਜੀਆਂ ਨੂੰ ਬਚਾਅ ਕੇ ਰੱਖਣਾ ਹੀ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਜੰਗ ਸਿਰਫ਼ ਫੌਜਾਂ ਨੂੰ ਵੱਧ ਤੋਂ ਵਧ ਸੁਰਖਿਅਤ ਬਣਾ ਕੇ ਹੀ ਜਿੱਤੀ ਜਾ ਸਕਦੀ ਹੈ ਅਤੇ ਸੰਸਾਰ ਭਰ ਵਿੱਚੋਂ ਚੋਟੀ ਦੀਆਂ ਸੈਨਾਵਾਂ ਵਿੱਚ ਸ਼ਾਮਿਲ ਭਾਰਤੀ ਫੌਜ ਵੀ ਇਸੇ ਗੱਲ ਨੂੰ ਮੁੱਖ ਰੱਖ ਕੇ ਹੈਲਮਟ ਸਮੇਤ ਹੋਰ ਸੁਰੱਖਿਆ ਸਾਮਾਨ ਨਾਲ ਲੈਸ ਕੀਤੀ ਜਾ ਰਹੀ ਹੈ।


ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਮੇਜਰ ਜਨਰਲ ਨੇ ਕਿਹਾ ਕਿ ਇੱਕ ਸਿੱਖ ਹੋਣ ਨਾਤੇ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਸਿੱਖ ਫੌਜੀਆਂ ਵਾਸਤੇ ਤਿਆਰ ਕਰਵਾਇਆ ਜਾ ਰਿਹਾ ਹੈਲਮਟ ਕੋਈ ਸਾਧਾਰਣ ਹੈਲਮਟ ਨਹੀਂ ਬਲਕਿ ਫਰੰਟ ਲਾਈਨ ਫੌਜੀਆਂ ਲਈ ਪਗੜੀ ਦੇ ਉੱਪਰੋਂ ਪਹਿਨਿਆ ਜਾ ਸਕਣ ਵਾਲਾ ਖਾਸ ਕਿਸਮ ਦਾ ਸੁਰੱਖਿਆ ਕਵਚ ਹੋਵੇਗਾ। ਇਸੇ ਨੂੰ ਯਕੀਨੀ ਬਣਾਉਣ ਲਈ ਲੋੜੀਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਸਿੱਖ ਫੌਜੀਆਂ ਵਾਸਤੇ ਹੈਲਮਟ ਦਾ ਵਿਰੋਧ ਕਰਨ ਵਾਲੀਆਂ ਸਿੱਖ ਸੰਸਥਾਵਾਂ ਨੂੰ ਵੀ ਬੇਲੋੜੇ ਵਿਵਾਦ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਯਕੀਨ ਦਵਾਇਆ ਕਿ ਫੌਜ ਨਿਰੋਲ ਧਰਮ ਨਿਰਪੱਖ ਲੀਹਾਂ ਉੱਪਰ ਚਲਣ ਵਾਲਾ ਸ਼ਕਤੀਸ਼ਾਲੀ ਅਨੁਸ਼ਾਸ਼ਿਤ ਸੰਗਠਨ ਹੈ ਜਿਸ ਵਿੱਚ ਧਰਮ, ਜਾਤੀ, ਨਸਲ ਆਦਿ ਆਧਾਰ ਤੇ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ।

advertise with kesari virasat

सेक्युलर भारतीय सेना का हेलमेट पर फैसला सुरक्षा के मद्देनजर है, धर्म के आधार पर नहीं – मेजर जनरल (सेवानिवृत्त) बलविंदर सिंह वीएसएम
कहा: हर सैनिक की सुरक्षा सुनिश्चित करना सेना का पहला कर्तव्य
जालंधर (गुरप्रीत सिंह संधू) – भारतीय सेना के मेजर जनरल (सेवानिवृत्त) बलविंदर सिंह वीएसएम ने भारत के गृह मंत्रालय द्वारा सिख सैनिकों के लिए विशेष हेलमेट तैयार करने के कुटेशना के अनुरोध के बारे में विवाद पर कई गलत धारणाओं को दूर किया है। इस मामले पर सिख संगठनों की चिंताओं को बेवजह करार दिया है।
केसरी विरासत से खास मुलाकात के दौरान रिटायर्ड मेजर जनरल ने कहा कि भारत सरकार या उसके रक्षा से जुड़ा कोई भी मंत्रालय न तो स्वेच्छा से कोई सैन्य उपकरण खरीदता है और न ही सेना पर कुछ थोपता है। उन्होंने कहा कि सेना पर किसी भी हथियार या सुरक्षा संबंधी उपकरणों को लागू करने या खरीदने/उत्पादन करने के किसी भी अनुरोध या कार्रवाई को सेना द्वारा ही लागू किया जाता है। सेना भी समय की जरूरत के हिसाब से सरकार से जरूरी साजो-सामान की मांग करती है।
मेजर जनरल बलविंदर सिंह के अनुसार कोई भी प्रतिक्रिया देने से पहले हमें यह कभी नहीं भूलना चाहिए कि कुछ समय पहले तक तलवार, भाले आदि धारदार और हाथ से चलने वाले हथियारों से कोई भी युद्ध लड़ा जाता था। लेकिन अब बंदूक, तोप, युद्धक विमान से भी आगे दूर से दागे जा सकने वाले ऐसे हथियार अस्तित्व में आ गए हैं, जिनमें जवानों को उनके जानलेवा हमले से बचाना सबसे अहम बात है। उन्होंने कहा कि सैनिकों को यथासंभव सुरक्षित बनाकर ही कोई भी युद्ध जीता जा सकता है और भारतीय सेना, जो दुनिया की शीर्ष सेनाओं में से एक है, को भी इस बात को ध्यान में रखते हुए हेलमेट और अन्य सुरक्षा उपकरणों से लैस किया जा रहा है।
एक सवाल के जवाब में पूर्व मेजर जनरल ने कहा कि एक सिख होने के नाते वह स्पष्ट करना चाहते हैं कि सिख सैनिकों के लिए तैयार किया जा रहा हेलमेट कोई साधारण हेलमेट नहीं है, बल्कि अग्रिम पंक्ति के सैनिकों के कासे जू और दस्तर (पटका) के ऊपर पहना जाता है। .एक विशेष प्रकार का सुरक्षा कवच हो सकता है। अग्रिम पंक्ति के सैनिक भले वो सिख या कोई भी हो इस सुरक्षा कवच से वंचित न रहे, इसके लिए आवश्यक कदम उठाए जा रहे हैं। उन्होंने सिख सैनिकों के लिए हेलमेट का विरोध करने वाले सिख संगठनों को भी अनावश्यक विवाद से बचने की सलाह दी और आश्वासन दिया कि सेना विशुद्ध रूप से धर्मनिरपेक्ष आधार पर चलने वाला एक शक्तिशाली अनुशासित संगठन है जिसमें धर्म, जाति, नस्ल आदि के आधार पर कोई भेदभाव नहीं किया जाता।

lfc

Secular Indian Army’s decision on helmet is based on security, not religion – Major General (Retd) Balwinder Singh VSM
Said: The first duty of the army is to ensure the safety of every soldier
Jalandhar (Gurpreet Singh Sandhu) – Major General (Retd) Balwinder Singh VSM of the Indian Army has cleared many misconceptions on the controversy regarding qutation’s request to India’s Ministry of Home Affairs to design special helmets for Sikh soldiers. The concerns of Sikh organizations on this matter have been termed as unnecessary.
During a special meeting with Kesari Virasat, the retired Major General said that the Government of India or any ministry related to its defense neither voluntarily buys any military equipment nor imposes anything on the army. He said that any request or action on the Army to implement or buy/produce any weapons or security related equipment is implemented by the Army itself. Army also demands necessary equipment from the government according to the need of the hour.
According to Major General Balwinder Singh, before giving any response, we should never forget that till some time ago any war was fought with sharp and hand-held weapons like swords, spears etc. But now such weapons that can be fired from a distance beyond guns, cannons, war planes have come into existence, in which the most important thing is to save the soldiers from their deadly attack. He said that any war can be won only by making the soldiers as safe as possible and the Indian Army, which is one of the top armies in the world, is also being equipped with helmets and other safety equipment keeping this in mind. .Responding to a question, the former Major General said that being a Sikh, he would like to clarify that the helmet being prepared for the Sikh soldiers is not an ordinary helmet, but the Kase Ju and Dastar (Patka) of the frontline soldiers. is worn over. There can be a special type of protective cover. Necessary steps are being taken to ensure that the frontline soldiers, be they Sikhs or anyone else, are not deprived of this protective cover. He also advised Sikh organizations opposing helmets for Sikh soldiers to avoid unnecessary controversies and assured that Army is a powerful disciplined organization running purely on secular lines with no discrimination on the basis of religion, caste, race etc. Discrimination is not done.

Leave a Reply

Your email address will not be published. Required fields are marked *