KESARI VIRASAT

ਕੇਸਰੀ ਵਿਰਾਸਤ

Latest news
ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ... ਸ਼ਰਮਾਅ ਗਿਆ ਸ਼ੈਤਾਨ! ਈਡੀ ਦਾ ਇਲਜ਼ਾਮ - ਕੇਜਰੀਵਾਲ ਜਾਣਬੁੱਝ ਕੇ ਅੰਬ, ਮਠਿਆਈਆਂ ਖਾ ਰਿਹਾ ਹੈ ਤਾਂ ਜੋ ਬਲੱਡ ਸ਼ੂਗਰ ਵਧੇ ਅ... ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ 97 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ: ਸ਼ਿਲਪਾ ਸ਼ੈੱਟੀ ਦਾ ਫਲੈਟ ਅਟੈਚ; ਰਾਜ ਕੁੰਦਰ... ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਵਿੱਚ 29 ਨਕਸਲੀ ਮਾਰੇ: 27-27 ਲੱਖ ਰੁਪਏ ਦੇ ਇਨਾਮ ਵਾਲੇ ਦੋ ਮਾਰੇ ਗਏ, 3 ਸਿਪਾਹੀ ਜ਼ਖ਼ਮ... ਹੇਮਾ ਮਾਲਿਨੀ 'ਤੇ ਕੀਤੀ ਵਿਵਾਦਿਤ ਟਿੱਪਣੀ : ਰਣਦੀਪ ਸੁਰਜੇਵਾਲਾ ਦੀ ਚੋਣ ਮੁਹਿੰਮ 'ਤੇ ਪਾਬੰਦੀ ਸ਼੍ਰੀ ਦੇਵੀ ਤਾਲਾਬ ਮੰਦਿਰ ਕੰਪਲੈਕਸ ਵਿਖੇ ਵਿਸ਼ੇਸ਼ ਧਿਆਨ ਅਤੇ ਯੋਗਾ ਵਰਕਸ਼ਾਪ 22 ਤੋਂ  ਪੰਜਾਬ 'ਚ ਭਾਜਪਾ ਦੇ 3 ਉਮੀਦਵਾਰਾਂ ਦਾ ਐਲਾਨ: ਸਾਬਕਾ ਅਕਾਲੀ ਮੰਤਰੀ ਦੀ IAS ਨੂੰਹ ਨੂੰ ਬਠਿੰਡਾ ਤੋਂ ਟਿਕਟ; ਕੇਂਦਰੀ ਮੰਤ... ਪਾਕਿਸਤਾਨ 'ਚ ਸਿੱਖ ਨੂੰ ਨੰਗਾ ਕਰਕੇ ਕੁੱਟਿਆ, ਵੀਡੀਓ ਹੋਈ ਵਾਇਰਲ; ਭਾਜਪਾ ਨੇਤਾ ਨੇ ਕਿਹਾ- ਕੱਟੜਪੰਥੀ ਸੰਗਠਨ TLP ਜ਼ਿੰਮ...

ਇੰਦੌਰ ਚ ਹੋਏ ਵਿਵਾਦ ਤੋਂ ਬਾਅਦ’ ਅਜਮੇਰ ਦੇ ਸਿੰਧੀ ਸਮਾਜ ਨੇ ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਸਨਮਾਨ ਸਹਿਤ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ : ਰਾਜਸਥਾਨ ਦੇ ਅਜਮੇਰ ’ਚ ਬੀਤੀ 22 ਜਨਵਰੀ ਨੂੰ ਸਿੰਧੀ ਭਾਈਚਾਰੇ ਨੇ ਆਪਣੇ ਮੰਦਰਾਂ ਤੇ ਧਾਰਮਿਕ ਆਸ਼ਰਮਾਂ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਪੂਰੇ ਸਨਮਾਨ ਨਾਲ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ। ਹਾਲਾਂਕਿ ਸਿੱਖ ਭਾਈਚਾਰੇ ਵੱਲੋਂ ਗੁਰੂ ਗ੍ਰੰਥ ਸਾਹਿਬ ਵਾਪਸ ਕਰਨ ਲਈ ਨਹੀਂ ਕਿਹਾ ਗਿਆ ਸੀ, ਪਰ ਬੀਤੇ ਦਿਨੀਂ ਇੰਦੌਰ ’ਚ ਹੋਈ ਘਟਨਾ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਫ਼ੈਸਲਾ ਸਰਬ ਸੰਮਤੀ ਨਾਲ ਲਿਆ ਗਿਆ।

ਜਾਣਕਾਰੀ ਮੁਤਾਬਕ ਪੰਜਾਬ ਦੇ ਇਕ ਨਿਹੰਗ ਦਲ ਨੇ ਇੰਦੌਰ ਦੇ ਸਿੰਧੀ ਸਨਾਤਨ ਮੰਦਰ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਰਿਆਦਾ ਨਾਲ ਰੱਖਣ ਦੀ ਗੱਲ ਕਹੀ ਸੀ। ਦਲ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ’ਚ ਹੀ ਰੱਖੇ ਜਾਣ। ਜੇਕਰ ਕਿਸੇ ਹੋਰ ਧਾਰਮਿਕ ਸਥਾਨ ’ਤੇ ਰੱਖੇ ਜਾਂਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਵਾਲੇ ਸਥਾਨ ’ਤੇ ਹੋਰ ਕਿਸੇ ਦੀ ਮੂਰਤੀ ਜਾਂ ਤਸਵੀਰ ਨਾ ਹੋਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮਰਿਆਦਾ ਦਾ ਪਾਲਣ ਨਹੀਂ ਹੁੰਦਾ ਤਾਂ ਸਿੰਧੀ ਭਾਈਚਾਰੇ ਨੂੰ ਪਵਿੱਤਰ ਗ੍ਰੰਥ ਵਾਪਸ ਕਰ ਦੇਣੇ ਚਾਹੀਦੇ ਹਨ। ਇੰਦੌਰ ਵਰਗਾ ਕੋਈ ਵਿਵਾਦ ਨਾ ਹੋਵੇ, ਇਸ ਲਈ ਅਜਮੇਰ ਦੇ ਈਸ਼ਵਰ ਮਨੋਹਰ ਉਦਾਸੀਨ ਧਾਮ ਦੀ ਪਹਿਲ ’ਤੇ ਸਿੰਧੀ ਮੰਦਰਾਂ ’ਚ ਰੱਖੇ ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਸਨਮਾਨ ਸਹਿਤ ਵਾਪਸ ਕਰ ਦਿੱਤੇ ਗਏ ਹਨ।

ਅਜਮੇਰ ਦੇ ਸਿੰਧੀ ਭਾਈਚਾਰੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਾਡੇ ਮੰਦਰਾਂ ’ਚ ਪੂਰੇ ਸਨਮਾਨ ਨਾਲ ਪਵਿੱਤਰ ਗ੍ਰੰਥ ਰੱਖੇ ਜਾਂਦੇ ਹਨ। ਮੰਦਰਾਂ ’ਚ ਭਗਵਾਨ ਝੂਲੇ ਲਾਲ ਤੇ ਹੋਰ ਸੰਤਾਂ ਦੀਆਂ ਮੂਰਤੀਆਂ ਜਾਂ ਤਸਵੀਰਾਂ ਵੀ ਲੱਗੀਆਂ ਰਹਿੰਦੀਆਂ ਹਨ। ਇਸ ਹਾਲਤ ’ਚ ਕੋਈ ਵਿਵਾਦ ਨਾ ਹੋਵੇ, ਇਸ ਲਈ ਪਵਿੱਤਰ ਗ੍ਰੰਥ ਸਨਮਾਨ ਸਹਿਤ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਸਿੱਖ ਭਾਈਚਾਰੇ ਨਾਲ ਸਦਭਾਵਨਾ ਬਣੀ ਰਹੇ। ਗੁਰੂ ਗ੍ਰੰਥ ਸਾਹਿਬ ਦੇ 16 ਸਰੂਪ ਗ੍ਰਹਿਣ ਕਰਨ ਵਾਲੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਕਾਰ ਅਮਰਜੀਤ ਸਿੰਘ ਛਾਬੜਾ ਨੇ ਕਿਹਾ ਕਿ ਇਹ ਸਭ ਆਪਸੀ ਸਹਿਮਤੀ ਨਾਲ ਹੋਇਆ ਹੈ। ਇਸ ’ਚ ਕੋਈ ਵਿਵਾਦ ਨਹੀਂ ਹੈ।

advertise with kesari virasat

Leave a Reply