ਵੱਡੀ ਖ਼ਬਰ : ਸਟਾਫ ਸਿਲੈਕਸ਼ਨ ਕਮਿਸ਼ਨ ਨੇ SSC MTS Havaldar ਲਈ ਪੋਸਟਾਂ ਦੀ ਗਿਣਤੀ ਵਧਾਈ
ਕੇਸਰੀ ਨਿਊਜ਼ ਨੈੱਟਵਰਕ- ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ ਨੇ SSC MTS 2023 ਲਈ ਆਸਾਮੀਆਂ ਦੀ ਗਿਣਤੀ ਵਧਾ ਦਿੱਤੀ ਹੈ। ਕਮਿਸ਼ਨ ਨੇ 20 ਜਨਵਰੀ 2023 ਨੂੰ ਆਸਾਮੀਆਂ ਦਾ ਐਲਾਨ ਕੀਤਾ ਸੀ। ਕਮਿਸ਼ਨ ਨੇ SSC MTS ਹੌਲਦਾਰ ਲਈ ਕੱਢੀਆਂ ਪੋਸਟਾਂ ਦੀ ਗਿਣਤੀ 11,409 ਤੋਂ ਵਧਾ ਕੇ 12,523 ਕਰ ਦਿੱਤੀ ਹੈ।