15 ਸਾਲਾ ਸਕੂਲੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਪਾਦਰੀ ਪੋਕਸੋ ਐਕਟ ਤਹਿਤ ਗ੍ਰਿਫ਼ਤਾਰ
ਕੇਸਰੀ ਨਿਊਜ਼ ਨੈੱਟਵਰਕ: ਤਿਰੁਪੁਰ ਪੁਲਿਸ ਨੇ ਇੱਕ ਈਸਾਈ ਪਾਦਰੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਉੱਪਰ ਇੱਕ 15 ਸਾਲਾ ਸਕੂਲੀ ਵਿਦਿਆਰਥਣ ਅਤੇ ਇੱਕ ਪ੍ਰਾਈਵੇਟ ਹੋਸਟਲ ਵਿੱਚ ਰਹਿਣ ਵਾਲੀਆਂ ਕਈ ਕੰਮਕਾਜੀ ਔਰਤਾਂ ਨਾਲ ਛੇੜਛਾੜ ਦਾ ਇਲਜ਼ਾਮ ਸੀ।ਮਾਮਲੇ ਦੀ ਜਾਂਚ ਜਾਰੀ ਹੈ
ਫਾਦਰ ਐਂਡਰਿਊਜ਼, 46, ਤਿਰੁਪੁਰ ਜ਼ਿਲੇ ਦੇ ਓਥੂਕੁਲੀ ਨੇੜੇ ਕੋਨਮਪੱਟੀ ਵਿੱਚ ਇੱਕ ਨਿੱਜੀ ਹੋਸਟਲ ਦੇ ਸੁਪਰਵਾਈਜ਼ਰ ਹਨ, ਜਿੱਥੇ ਸਕੂਲੀ,ਕਾਲਜ ਵਿਦਿਆਰਥਣਾਂ ਅਤੇ ਕੰਮਕਾਜੀ ਔਰਤਾਂ ਰਹਿੰਦੀਆਂ ਹਨ। ਕਈ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਲਈ ਹੋਸਟਲ ਛੱਡ ਗਏ ਸਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਾਦਰੀ ਵੱਲੋਂ ਚਲਾਏ ਜਾ ਰਹੇ ਹੋਸਟਲ ‘ਚ ਰਹਿ ਰਹੀ 15 ਸਾਲਾ ਸਕੂਲੀ ਵਿਦਿਆਰਥਣ ਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਹੋਸਟਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।
ਸਕੂਲੀ ਵਿਦਿਆਰਥਣ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਕਿ 14 ਦਸੰਬਰ 2022 ਨੂੰ ਫਾਦਰ ਐਂਡਰਿਊਜ਼ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਇਸ ਘਟਨਾ ਬਾਰੇ ਕਿਸੇ ਨੂੰ ਨਾ ਦੱਸੇ। ਰਿਪੋਰਟਾਂ ਦੇ ਅਨੁਸਾਰ 14 ਦਸੰਬਰ ਨੂੰ ਲੜਕੀ ਨੇ ਸਿਹਤ ਖਰਾਬ ਹੋਣ ਦਾ ਦਾਅਵਾ ਕਰਦੇ ਹੋਏ ਸ਼ਾਮ ਦੀ ਪਰੇਅ ਛੱਡ ਦਿੱਤੀ ਅਤੇ ਆਪਣੇ ਕਮਰੇ ਵਿੱਚ ਰੁਕੀ ਰਹੀ। ਪਾਦਰੀ ਐਂਡਰਿਊਜ਼ ਜੋ ਉਸ ਸਮੇਂ ਘੁੰਮ ਰਿਹਾ ਸੀ ਉਸ ਕੋਲ ਆਇਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਪਾਦਰੀ ਐਂਡਰਿਊਜ਼ ਨੂੰ ਪੀੜਤ ਦੇ ਮਾਪਿਆਂ ਨਾਲ ਉਸ ਚਰਚ ਵਿੱਚ ਜਾਣ-ਪਛਾਣ ਕਰਵਾਈ ਗਈ ਸੀ ਜਿੱਥੇ ਉਹ ਜਾਂਦੇ ਸਨ। ਪਾਦਰੀ ਅਤੇ ਉਸਦੀ ਪਤਨੀ ਬੱਚਿਆਂ ਅਤੇ ਔਰਤਾਂ ਲਈ ਇੱਕ “ਹੋਸਟਲ” ਚਲਾਉਂਦੇ ਹਨ। ਪੀੜਤਾ ਅਤੇ ਉਸ ਦੇ ਭਰਾ ਨੂੰ ਹੋਸਟਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਭੈਣ-ਭਰਾ ਉਥੋਂ ਸਕੂਲ ਜਾਂਦੇ ਸਨ।
ਬੱਚੇ ਦੇ ਤਸ਼ੱਦਦ ਬਾਰੇ ਸੁਣ ਕੇ ਉਸ ਦੇ ਮਾਤਾ-ਪਿਤਾ ਨੇ ਓਥੂਕੁਲੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ, ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਪਾਸਟਰ ਐਂਡਰਿਊਜ਼ ਨੂੰ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਗ੍ਰਿਫਤਾਰ ਕੀਤਾ।
ਜਿਕਰਯੋਗ ਹੈ ਕਿ ਬਹੁਤੇ ਅਨਾਥ ਆਸ਼ਰਮ, ਬੱਚਿਆਂ ਦੇ ਘਰ ਅਤੇ ਹੋਸਟਲ ਈਸਾਈ ਸੰਗਠਨਾਂ ਦੁਆਰਾ ਚਲਾਏ ਜਾਂਦੇ ਹਨ ਅਤੇ ਉਹਨਾਂ ਬੱਚਿਆਂ ਨੂੰ ਠਹਿਰਾਇਆ ਜਾਂਦਾ ਹੈ ਜਿਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਸਮਰੱਥਾ ਨਹੀਂ ਰੱਖਦੇ ਜਾਂ ਕੰਮ ਕਰਨ ਵਾਲੇ ਮਾਪਿਆਂ ਦੁਆਰਾ ਜੋ ਉਹਨਾਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ।
ਬਾਲ ਅਧਿਕਾਰ ਸੰਗਠਨ ਜਿਨ੍ਹਾਂ ਨੂੰ ਅਜਿਹੀਆਂ ਸੰਸਥਾਵਾਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ‘ਤੇ ਈਸਾਈਆਂ ਦਾ ਦਬਦਬਾ ਹੈ। ਇਸ ਲਈ ਕਾਰਕੁੰਨਾਂ ਦਾ ਕਹਿਣਾ ਹੈ ਕਿ ਬਦਸਲੂਕੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਰਿਪੋਰਟ ਨਹੀਂ ਕੀਤੀਆਂ ਜਾਂਦੀਆਂ ਹਨ।
(ਹਿੰਦੂ ਪੋਸਟ ਅਤੇ ਕਥੀਰ ਨਿਊਜ਼ ਤੋਂ ਇਨਪੁਟਸ ਰਾਹੀਂ)