ਪੋਖਰਾ ‘ਚ ਜਹਾਜ਼ ਹਾਦਸੇ ‘ਚ 68 ਦੀ ਮੌਤ; ਨੇਪਾਲ ਸਰਕਾਰ ਸਾਰੀਆਂ ਘਰੇਲੂ ਉਡਾਣਾਂ ਦੀ ਜਾਂਚ ਕਰੇਗੀ
ਕੇਸਰੀ ਨਿਊਜ਼ ਨੈੱਟਵਰਕ: ਨੇਪਾਲ ਦੇ ਪੋਖਰਾ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਤੋਂ ਪੋਖਰਾ ਆ ਰਿਹਾ ਸੀ। ਜਹਾਜ਼ ‘ਚ 68 ਯਾਤਰੀ ਸਵਾਰ ਸਨ। ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਲੋਕ ਹਾਦਸੇ ਤੋਂ ਬਾਅਦ ਧੂੰਆਂ ਉੱਠਦਾ ਦੇਖ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਹਾਜ਼ ‘ਚ 68 ਯਾਤਰੀਆਂ ਤੋਂ ਇਲਾਵਾ 4 ਕਰੂ ਮੈਂਬਰ ਵੀ ਮੌਜੂਦ ਸਨ।
ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ 72 ਸੀਟਾਂ ਵਾਲਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਚਾਅ ਕਾਰਜ ਜਾਰੀ ਹਨ ਅਤੇ ਹਵਾਈ ਅੱਡਾ ਫਿਲਹਾਲ ਬੰਦ ਹੈ। ਹਾਦਸਾ ਤਕਨੀਕੀ ਕਾਰਨਾਂ ਕਰਕੇ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।
Nepal'de 68 yolcu, 4 mürettebat taşıyan yolcu uçağı düştü. Nepal ordu sözcüsü kazadan en az 16 kişinin öldüğünü açıkladı.#Nepal #BreakingNews pic.twitter.com/PBzEzjzwep
— Nug Haber (@nughaber) January 15, 2023
ਜਹਾਜ਼ ਵਿੱਚ 5 ਭਾਰਤੀ ਯਾਤਰੀ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਜਹਾਜ਼ ‘ਚ 53 ਨੇਪਾਲੀ, 5 ਭਾਰਤੀ, 4 ਰੂਸੀ, ਇਕ ਆਇਰਿਸ਼, 2 ਕੋਰੀਆਈ, 1 ਅਰਜਨਟੀਨੀ ਅਤੇ ਇਕ ਫਰਾਂਸੀਸੀ ਨਾਗਰਿਕ ਸਵਾਰ ਸੀ।
ਜਹਾਜ਼ ਵਿਚ ਸਵਾਰ ਸਾਰੇ 72 ਯਾਤਰੀਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਹਾਲਾਂਕਿ, ਨੇਪਾਲ ਦੇ ਹਵਾਬਾਜ਼ੀ ਮੰਤਰਾਲੇ ਨੇ ਹੁਣੇ ਹੀ 40 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮੌਕੇ ‘ਤੇ ਪਹੁੰਚ ਗਏ ਹਨ।
At least 16 people die in a 72 seat passenger airplane of #YetiAirlines crash in Nepal
A 72-seater Yeti Airlines aircraft with 68 passengers and four crew members on board, crashed on the runway at #Pokhara International Airport in #Nepal pic.twitter.com/kiGD6edeDp
— Shingala Rishit (@ShingalaRishit1) January 15, 2023