Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

 ਆਈ ਐਸ ਆਈ ਅਧਿਕਾਰੀ ਨੂੰ ਲਾਂਘੇ ਦਾ ਸੀਈਓ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਨਾਲ ਖਿਲਵਾੜ : ਪ੍ਰੋ: ਸਰਚਾਂਦ ਸਿੰਘ ਖਿਆਲਾ

आईएसआई अधिकारी को कॉरिडोर का सीईओ नियुक्त करना सिख भावनाओं से खिलवाड़: प्रोफेसर सरचंद सिंह ख्याला

 

अमृतसर, 14 जनवरी (केसरी समाचार सेवा) -भारतीय जनता पार्टी के सिख नेता प्रो. सरचंद सिंह ख्याला ने पकिस्तान से एक गैर-सिख और खुफिया एजेंसी इंटर-सर्विसेज इंटेलिजेंस (आईएसआई) के एक वरिष्ठ अधिकारी को गुरुद्वारा दरबार साहिब करतारपुर कॉरिडोर के मामलों से निपटने के लिए प्रोजेक्ट मैनेजमेंट यूनिट (पीएमयू) के एक मुख्य कार्यकारी अधिकारी (सीईओ) के रूप में नियुक्ति की कड़ी आलोचना करते हुए इसे सिख समुदाय की धार्मिक भावनाओं के साथ खिलवाड़ करार दिया।

 

प्रोफेसर सरचंद सिंह ने कहा कि सिख मर्यादा से अनभिज्ञ गैर सिख सिखों के धार्मिक मामलों के बारे में उचित और सही निर्णय नहीं ले सकता है। उन्होंने पाकिस्तान सरकार को बताया कि गुरुद्वारा करतारपुर साहिब में पहले भी मर्यादा एवं शिष्टाचार के उल्लंघन की कई घटनाएं हो चुकी हैं, जिससे कई बार सिखों का दिल दहल उठा है. उन्होंने कहा कि पूर्व में गुरुद्वारा करतारपुर साहिब में सिगरेट पेपर में प्रसाद पैक करने, परिक्रमा में पाकिस्तानी मॉडल्स द्वारा आपत्तिजनक फोटोशूट कराने, साइकिल चलाने और मनोरंजन कार्यक्रम जशन-ए-बहारन आदि का कॉरिडोर में करने का स्वीकार्य फैसला मर्यादा को ना समझ पाने का परिणाम था।

 

उन्होंने कहा कि एक गैर सिख और आईएसआई अधिकारी पी एम यू के प्रमुख के रूप में नियुक्ति के कारण अंतरराष्ट्रीय सिख समुदाय में भारी विरोध हो रहा है दुनिया भर के सिख संगठनों द्वारा इसकी तीखी आलोचना की जा रही है। सिख समुदाय इस बात से चिंतित है कि पाकिस्तान अपने भारत विरोधी एजेंडे को आगे बढ़ाने के लिए करतारपुर कॉरिडोर के मंच का इस्तेमाल तो नहीं कर रहा है? उन्होंने पाकिस्तान से धार्मिक मामलों में राजनीति नहीं करने की अपील की और कहा कि इवैक्यूई ट्रस्ट प्रॉपर्टी बोर्ड ने हाल ही में तीन साल की अवधि के लिए गलियारे में मुहम्मद अबू बक्र आफताब कुरैशी को वरिष्ठ अधिकारी के रूप में नियुक्त करने का उद्देश्य , तीर्थ यात्रा पर पाकिस्तान जाने वाले सिख युवाओं को निशाना बनाने का कोई गुप्त एजेंडा है? क्या आई एस आई चीफ जावेद नासिर पहले से ही यह काम नहीं कर रहे हैं? उन्होंने कहा कि आज भी पाकिस्तान में सिखों और पाक गुरुद्वारा कमेटी को अपने धार्मिक मामलों के बारे में फैसला लेने का कोई अधिकार नहीं है। उन्होंने कहा कि 1950 में नेहरू-लियाकत समझौते और 1955 में पंत मिर्जा समझौते के परिणामस्वरूप 1960 में (प्रबंधन और निपटान) अधिनियम, 1975 के तहत एक संवैधानिक निकाय के रूप में ‘इवैकुई ट्रस्ट प्रोपर्टी बोर्ड’ (ईटीपीबी) का गठन किया गया था। हिंदू-सिखों के अधिकारों की रक्षा करने और इस का अध्यक्ष हिंदू या सिख होगा, लेकिन पाकिस्तान ने इसे कभी लागू नहीं किया। न ही इस बोर्ड के अध्यक्ष के रूप में किसी हिंदू या सिख को नियुक्त करने के पाकिस्तान के सुप्रीम कोर्ट के फैसले को लागू किया गया । उन्होंने करतारपुर गलियारे में एक गैर-सिख और एक आईएसआई अधिकारी की नियुक्ति के फैसले को वापस लेने की मांग की है। 

 

—–

 

 ਆਈ ਐਸ ਆਈ ਅਧਿਕਾਰੀ ਨੂੰ ਲਾਂਘੇ ਦਾ ਸੀਈਓ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਨਾਲ ਖਿਲਵਾੜ : ਪ੍ਰੋ: ਸਰਚਾਂਦ ਸਿੰਘ ਖਿਆਲਾ।

 

ਅੰਮ੍ਰਿਤਸਰ 14 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ ) – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵੱਲੋਂ ਇਕ ਗੈਰ ਸਿੱਖ ਅਤੇ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਇਕ ਸੀਨੀਅਰ ਅਫ਼ਸਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕਾਰੀਡੋਰ ਦੇ ਮਾਮਲਿਆਂ ਨਾਲ ਸੰਬੰਧਿਤ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਯੁਕਤ ਕਰਨ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ।  

 

ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਤੋਂ ਅਣਜਾਣ ਇਕ ਗ਼ੈਰ-ਸਿੱਖ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਸਬੰਧ ਵਿਚ ਢੁਕਵਾਂ ਤੇ ਸਹੀ ਫ਼ੈਸਲਾ ਨਹੀਂ ਲੈ ਸਕਦਾ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਪਿਛਲੇ ਸਮੇਂ ’ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਰਿਆਦਾ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਸ ਨਾਲ ਸਿੱਖ ਹਿਰਦੇ ਕਈ ਵਾਰ ਵਲੂੰਧਰੇ ਗਏ। ਉਨ੍ਹਾਂ ਕਿਹਾ ਕਿ ਬੀਤੇ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਸਿਗਰਟ ਪੇਪਰ ’ਚ ਪਿੰਨੀਆਂ ਦਾ ਪ੍ਰਸ਼ਾਦ ਦੀ ਪੈਕਿੰਗ, ਪਰਿਕਰਮਾ ’ਚ ਪਾਕਿ ਮਾਡਲਾਂ ਵੱਲੋਂ ਇਤਰਾਜ਼ ਯੋਗ ਫੋਟੋ ਸ਼ੂਟ, ਸਾਈਕਲਿੰਗ ਅਤੇ ਕਾਰੀਡੋਰ ’ਚ ਮਨੋਰੰਜਨ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਆਦਿ ਆਯੋਜਨ ਕਰਨ ਦਾ ਫ਼ੈਸਲਾ ਲੈਣਾ ਮਰਯਾਦਾ ਪ੍ਰਤੀ ਨਾ ਸਮਝੀ ਦਾ ਨਤੀਜਾ ਸੀ।  

 

ਉਨ੍ਹਾਂ ਕਿਹਾ ਕਿ ਇਕ ਗ਼ੈਰ-ਸਿੱਖ ਅਤੇ ਆਈ ਐਸ ਆਈ ਦੇ ਅਫ਼ਸਰ ਨੂੰ ਪੀ. ਐੱਮ. ਯੂ. ਦੇ ਮੁਖੀ ਵਜੋਂ ਨਿਯੁਕਤ ਕੀਤੇ ਜਾਣ ਨਾਲ ਅੰਤਰਰਾਸ਼ਟਰੀ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਵੱਲੋਂ ਇਸ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਸਿੱਖ ਭਾਈਚਾਰੇ ਨੂੰ ਖ਼ਦਸ਼ਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਪਲੇਟਫ਼ਾਰਮ ਦੀ ਵਰਤੋਂ ਭਾਰਤ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਤਾਂ ਨਹੀਂ ਕਰ ਰਿਹਾ? ਉਨ੍ਹਾਂ ਪਾਕਿ ਨੂੰ ਧਾਰਮਿਕ ਮਾਮਲਿਆਂ ’ਚ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਹਾਲ ਹੀ ’ਚ ਆਈ. ਐੱਸ. ਆਈ. ਦੇ ਸੀਨੀਅਰ ਅਧਿਕਾਰੀ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਕੋਰੀਡੋਰ ’ਚ ਨਿਯੁਕਤ ਕਰਨ ਪਿੱਛੇ ਧਾਰਮਿਕ ਯਾਤਰਾ ’ਤੇ ਪਾਕਿਸਤਾਨ ਜਾਣ ਵਾਲੇ ਸਿੱਖ ਨੌਜਵਾਨਾਂ ਨੂੰ ਆਪਣੇ ਮਕਸਦ ਲਈ ਨਿਸ਼ਾਨਾ ਬਣਾਓ ਦਾ ਗੁਪਤ ਏਜੰਡਾ ਤਾਂ ਨਹੀਂ? ਕੀ ਆਈ. ਐੱਸ. ਆਈ. ਮੁਖੀ ਜਾਵੇਦ ਨਾਸਿਰ ਪਹਿਲਾਂ ਹੀ ਇਸ ਕੰਮ ਨੂੰ ਅੰਜਾਮ ਨਹੀਂ ਦੇ ਰਹੇ ਹਨ? ਉਨ੍ਹਾਂ ਕਿਹਾ ਕਿ ਅੱਜ ਵੀ ਪਾਕਿਸਤਾਨ ’ਚ ਸਿੱਖਾਂ ਨੂੰ ਅਤੇ ਪਾਕਿ ਗੁਰਦੁਆਰਾ ਕਮੇਟੀ ਨੂੰ ਆਪਣੇ ਧਾਰਮਿਕ ਮਾਮਲਿਆਂ ਪ੍ਰਤੀ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ । ਉਨ੍ਹਾਂ ਕਿਹਾ ਕਿ ’ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ’ (ਈਟੀਪੀਬੀ) ਨੂੰ ਹਿੰਦੂ – ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ 1950 ਵਿੱਚ ਨਹਿਰੂ-ਲਿਆਕਤ ਸਮਝੌਤਾ ਅਤੇ 1955 ਵਿੱਚ ਪੰਤ ਮਿਰਜ਼ਾ ਸਮਝੌਤੇ ਦੇ ਨਤੀਜੇ ਵਜੋਂ 1960 ਵਿੱਚ 1975 ਦੇ ਐਕਟ (ਪ੍ਰਬੰਧਨ ਅਤੇ ਨਿਪਟਾਰੇ) ਅਧੀਨ ਸੰਵਿਧਾਨਕ ਬਾਡੀ ਜਿਸ ਦਾ ਚੇਅਰਮੈਨ ਹਿੰਦੂ ਜਾਂ ਸਿੱਖ ਹੋਵੇਗਾ ’ਤੇ ਪਾਕਿਸਤਾਨ ਨੇ ਕਦੀ ਵੀ ਅਮਲ ਨਹੀਂ ਕੀਤਾ। ਨਾ ਹੀ ਇਸ ਬੋਰਡ ਦਾ ਚੇਅਰਮੈਨ ਹਿੰਦੂ ਜਾਂ ਸਿੱਖ ਨਿਯੁਕਤ ਕਰਨ ਬਾਰੇ ਪਾਕਿਸਤਾਨ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਇਕ ਗ਼ੈਰ-ਸਿੱਖ ਅਤੇ ਆਈ ਐਸ ਆਈ ਦੇ ਅਫ਼ਸਰ ਨੂੰ ਕਰਤਾਰਪੁਰ ਕੋਰੀਡੋਰ ’ਚ ਪੀ. ਐੱਮ. ਯੂ. ਦੇ ਮੁਖੀ ਵਜੋਂ ਨਿਯੁਕਤੀ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।  

 

Leave a Reply

Your email address will not be published. Required fields are marked *