ਹੁਣ ਵੋਟਰ ID Card ਨੂੰ ਆਪਣੇ ਫੋਨ ਵਿਚ ਇੰਜ ਕਰ ਸਕਦੇ ਹੋ ਡਾਊਨਲੋਡ Single click
ਨਵੀਂ ਦਿੱਲੀ, ਕੇਸਰੀ ਨਊਜ਼ ਨੈੱਟਵਰਕ : ਜੇਕਰ ਤੁਸੀਂ ਭਾਰਤ ਦੇ ਨਾਗਰਿਕ ਹੋ ਅਤੇ 18 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹੋ ਤਾਂ ਹੁਣ ਤਕ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਆ ਚੁੱਕਾ ਹੋਵੇਗਾ। ਉਂਝ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਵੋਟਿੰਗ ਵਿਚ ਆਪਣੀ ਪਛਾਣ ਸਾਬਿਤ ਕਰਨ ਲਈ ਇਹ ਕਾਰਡ ਮਿਲਦਾ ਹੈ। ਨਾਲ ਹੀ ਤੁਸੀਂ ਆਈਡੀ ਕਾਰਡ ਵਾਂਗ ਵਰਤੋਂ ਕਰਦੇ ਹੋ।
ਅਸੀਂ ਹਮੇਸ਼ਾ ਆਪਣੇ ਕੋਲ ਆਈਡੀ ਪਰੂਫ਼ ਰੱਖਦੇ ਹਾਂ ਕਿਉਂਕਿ ਸਾਨੂੰ ਕਿਸੇ ਵੀ ਸਮੇਂ ਇਸਦੀ ਲੋੜ ਪੈ ਸਕਦੀ ਹੈ। ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਆਈਡੀ ਦੀ ਹਾਰਡ ਕਾਪੀ ਰੱਖਣਾ ਭੁੱਲ ਜਾਂਦੇ ਹੋ, ਅਜਿਹੀ ਸਥਿਤੀ ਵਿਚ ਤੁਸੀਂ ਇਸਦੀ ਆਨਲਾਈਨ ਕਾਪੀ ਵੀ ਆਪਣੇ ਕੋਲ ਰੱਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਵੋਟਰ ਆਈਡੀ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ।
ਭਾਰਤੀ ਚੋਣ ਕਮਿਸ਼ਨ ਨੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ 2021 ਦੀ ਸ਼ੁਰੂਆਤ ਵਿਚ ਡਿਜੀਟਲ ਵੋਟਰ ਆਈਡੀ ਕਾਰਡ ਜਾਰੀ ਕਰਨਾ ਸ਼ੁਰੂ ਕੀਤਾ ਸੀ। ਇਹ ‘ਈ-ਵੋਟਰ ਕਾਰਡ’ ਤੁਹਾਡੀ ਵੋਟਰ ਫੋਟੋ ਆਈਡੀ ਦੇ ਡਿਜੀਟਲ ਵਰਜ਼ਨ ਹਨ ਤੇ ਡਾਊਨਲੋਡ ਲਈ ਉਪਲਬਧ ਹਨ। ਇਹ ਤੁਹਾਡੇ ਸਮਾਰਟਫੋਨ, ਕੰਪਿਊਟਰ ਜਾਂ ਕਿਸੇ ਹੋਰ ਡਿਵਾਈਸ ‘ਤੇ ਅਣ-ਸੰਪਾਦਿਤ ਫਾਰਮੈਟ ‘ਚ ਆ ਸਕਦਾ ਹੈ ਜੋ PDF ਫਾਈਲਾਂ ਦਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਤੁਹਾਡੀ ਡਿਜੀਟਲ ਵੋਟਰ ਆਈਡੀ ਨੂੰ ਡਿਜਿਲੌਕਰ ਵਾਂਗ ਡਿਜੀਟਲ ਲਾਕਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ।
ਜ਼ਰੂਰੀ ਹਨ ਇਹ ਪੁਆਇੰਟਸ
ਇਸਦੇ ਲਈ ਤੁਹਾਡਾ ਮੋਬਾਈਲ ਨੰਬਰ ਤੁਹਾਡੀ ਵੋਟਰ ਆਈਡੀ ਨਾਲ ਲਿੰਕ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਈ-ਵੋਟਰ ਕਾਰਡ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਲੋੜ ਹੈ। ਡਿਜੀਟਲ ਕਾਰਡ ਨੂੰ ਡਾਊਨਲੋਡ ਕਰਦੇ ਸਮੇਂ ਆਪਣੀ ਫਿਜ਼ੀਕਲ ਵੋਟਰ ਆਈਡੀ (ਜਾਂ EPIC ਨੰਬਰ) ਨੂੰ ਹੱਥ ਵਿੱਚ ਰੱਖੋ। ਆਓ ਜਾਣਦੇ ਹਾਂ ਇਸ ਬਾਰੇ।
- ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ‘ਤੇ ਕੋਈ ਵੀ ਵੈੱਬ ਬ੍ਰਾਊਜ਼ਰ ਖੋਲ੍ਹੋ।
- ਡਿਜੀਟਲ ਵੋਟਰ ਆਈਡੀ ਪ੍ਰਾਪਤ ਕਰਨ ਲਈ ਹੁਣ ਅਧਿਕਾਰਤ ਵੈੱਬਸਾਈਟ https://eci.gov.in/e-epic/ ‘ਤੇ ਜਾਓ।
- ਇਸ ਤੋਂ ਬਾਅਦ ਡਾਊਨਲੋਡ E-EPIC ਵਿਕਲਪ ‘ਤੇ ਟੈਪ ਕਰੋ।
- ਹੁਣ ਵੈੱਬਪੇਜ ਦੇ ਸਿਖਰ ‘ਤੇ ਉਪਲਬਧ E-EPIC ਡਾਊਨਲੋਡ ਬਟਨ ਨੂੰ ਦਬਾਓ।
- ਫਿਰ, ਜੇਕਰ ਤੁਸੀਂ ਇੱਕ ਮੌਜੂਦਾ ਯੂਜ਼ਰ ਹੋ ਤਾਂ ਆਪਣੇ ਲੌਗਇਨ ਵੇਰਵੇ ਦਰਜ ਕਰੋ। ਜੇਕਰ ਨਹੀਂ, ਤਾਂ ਆਪਣੇ ਆਪ ਨੂੰ ਫ਼ੋਨ ਨੰਬਰ ਨਾਲ ਰਜਿਸਟਰ ਕਰੋ।
- ਜਦੋਂ ਤੁਸੀਂ ਪੋਰਟਲ ‘ਤੇ ਜਾਂਦੇ ਹੋ ਤਾਂ E-EPIC ਡਾਊਨਲੋਡ ਕਰੋ ਲਿੰਕ ‘ਤੇ ਟੈਪ ਕਰੋ ਤੇ ਆਪਣਾ EPIC ਨੰਬਰ ਟਾਈਪ ਕਰੋ, ਜੋ ਕਿ ਤੁਹਾਡੇ ਵੋਟਰ ਆਈਡੀ ਕਾਰਡ ‘ਤੇ 10 ਅੰਕਾਂ ਦਾ ਵਿਲੱਖਣ ਕੋਡ ਹੈ।
- ਹੁਣ ਤੁਹਾਡੀ ਮੋਬਾਈਲ ਸਕ੍ਰੀਨ ‘ਤੇ ਪ੍ਰਦਰਸ਼ਿਤ ਆਪਣੇ ਵੇਰਵਿਆਂ ਦੀ ਪੁਸ਼ਟੀ ਕਰੋ।
- ਇਸ ਤੋਂ ਬਾਅਦ, OTP ਦੀ ਵਰਤੋਂ ਕਰ ਕੇ ਆਪਣੇ ਮੋਬਾਈਲ ਫ਼ੋਨ ਨੰਬਰ ਨੂੰ ਪ੍ਰਮਾਣਿਤ ਕਰੋ ਅਤੇ ਆਪਣੇ ਸਮਾਰਟਫ਼ੋਨ ‘ਤੇ ਡਿਜੀਟਲ ਵੋਟਰ ਆਈਡੀ ਨੂੰ ਡਾਊਨਲੋਡ ਕਰਨ ਲਈ ਡਾਊਨਲੋਡ ਈ-EPIC ‘ਤੇ ਕਲਿੱਕ ਕਰੋ।
- ਤੁਹਾਡੀ ਡਿਜੀਟਲ ਵੋਟਰ ਆਈਡੀ ਤੁਹਾਡੇ ਮੋਬਾਈਲ ਫੋਨ ‘ਤੇ ਇੱਕ ਅਣ-ਸੰਪਾਦਿਤ PDF ਫਾਰਮੈਟ ਵਿੱਚ ਡਾਊਨਲੋਡ ਕੀਤੀ ਜਾਵੇਗੀ।