ਪ੍ਰਧਾਨ ਮੰਤਰੀ ਨੇ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਨੂੰ ਹਰੀ ਝੰਡੀ ਦਿਖਾਈ
ਦੁਨੀਆ ਦੇ ਸਭ ਤੋਂ ਲੰਬੇ ਜਲ ਮਾਰਗ ‘ਤੇ ਚੱਲਣ ਵਾਲੇ ਗੰਗਾ ਵਿਲਾਸ ਕਰੂਜ਼ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਿਵਰ ਕਰੂਜ਼ 51 ਦਿਨਾਂ ਵਿੱਚ ਕਾਸ਼ੀ ਤੋਂ ਬੋਗੀਬੀਲ ਤੱਕ 3200 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਅੱਜ ਰਵਾਨਾ ਹੋਣ ਵਾਲੇ ਇਸ ਕਰੂਜ਼ ‘ਤੇ ਰੋਮਾਂਚਕ ਯਾਤਰਾ ਲਈ ਸਵਿਟਜ਼ਰਲੈਂਡ ਤੋਂ 31 ਸੈਲਾਨੀ ਸ਼ਾਮਲ ਹੋਏ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਕਰੂਜ਼ ਨੂੰ ਹਰੀ ਝੰਡੀ ਦਿਖਾਈ। ਇਸ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਰਵਿਦਾਸ ਘਾਟ ‘ਤੇ ਮੌਜੂਦ ਸਨ।