ਕਦੀ ਏਅਰਪੋਰਟ ਤੋਂ ਵਾਪਸ ਭੇਜੇ ਦਰਸ਼ਨ ਸਿੰਘ ਧਾਲੀਵਾਲ ਨੇ ਵੱਕਾਰੀ ਸਨਮਾਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
ਕੇਸਰੀ ਨਿਊਜ਼ ਨੈੱਟਵਰਕ: ਖੇਤੀ ਕਾਨੂੰਨਾ ਖਿਲਾਫ਼ ਚਲਾਏ ਗਏ ਕਿਸਾਨ ਅੰਦੋਲਨ ਦੌਰਾਨ ਇੱਕ ਅਜਿਹਾ ਵਕਤ ਵੀ ਆਇਆ ਜਦੋਂ ਅਰਬਪਤੀ ਪਰਵਾਸੀ ਪੰਜਾਬੀ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਆ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਤੋਂ ਰੋਕਣ ਲਈ ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਪਰ ਹੁਣ ਉਸੇ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵਲੋਂ ਵਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ।
ਇੰਦੌਰ ਵਿੱਚ ਪੀਬੀਡੀ ਕਨਵੈਨਸ਼ਨ ਵਿੱਚ ਪਰਵਾਸੀ ਭਾਰਤੀ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਉਪਰੰਤ ਨਿਊ ਇੰਡੀਅਨ ਨੇ ਅਮਰੀਕੀ ਅਰਬਪਤੀ ਨਾਲ ਗੱਲ ਕੀਤੀ ਤਾਂ ਪੁਰਾਣੇ ਪ੍ਭਾਵ ਤੋਂ ਮੁਕਤ ਨਜ਼ਰ ਆ ਰਹੇ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸੇ ਪਰਵਾਸੀ ਭਾਰਤੀ ਨੂੰ ਭਾਰਤ ਸਰਕਾਰ ਵਲੋਂ ਦਿੱਤਾ ਜਾਣ ਵਾਲਾ ਇਹ ਸਭ ਤੋਂ ਵਕਾਰੀ ਸਨਮਾਨ ਹੈ। ਇਸਦੇ ਲਈ ਭਾਰਤ ਸਰਕਾਰ ਅਤੇ ਸ੍ਰੀ ਮੋਦੀ ਦਾ ਹਾਰਦਿਕ ਧੰਨਵਾਦ ਕਰਦਿਆਂ ਪਰਵਾਸੀ ਭਾਰਤੀ ਕਾਰੋਬਾਰੀ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਦਰਸ਼ਨ ਸਿੰਘ ਧਾਲੀਵਾਲ ਨੂੰ ਪੁੱਛਿਆ ਗਿਆ ਕਿ ਤੁਸੀਂ ਉਹ ਵਿਅਕਤੀ ਹੋ ਜੋ ਜਿਨ੍ਹਾਂ ਨੂੰ ਕਦੀ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਪਰ ਅੱਜ ਤੁਹਾਨੂੰ ਇਹ ਸਭ ਤੋਂ ਉੱਚਾ ਸਨਮਾਨ ਪ੍ਰਾਪਤ ਹੋਇਆ ਹੈ, ਇਨ੍ਹਾਂ ਬਦਲੇ ਹਾਲਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤਾਂ ਉਨ੍ਹਾਂ ਕਿਹਾ ਕਿ ਚੀਜ਼ਾਂ ਅਤੇ ਹਾਲਤ ਬਦਲਦੇ ਰਹਿੰਦੇ ਹਨ। ਸਾਲ ਪਹਿਲਾਂ ਮੈਨੂੰ ਇੱਥੋਂ ਵਾਪਸ ਭੇਜ ਦਿੱਤਾ ਗਿਆ ਸੀ ਕਿਸਾਨ ਅੰਦੋਲਨ ਦੇ ਹਿਮਾਇਤੀ ਸਮਝਦੇ ਹੋਏ ਅਤੇ ਅੱਜ ਮੈਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਦਕਿ ਮੈਂ ਕਿਸਾਨ ਅੰਦੋਲਨ ਦਾ ਸਮਰਥਨ ਨਹੀਂ ਕਰ ਰਿਹਾ ਸੀ। ਦਰਅਸਲ ਮੈਂ ਫਾਰਮ ਕਾਨੂੰਨ ਦੇ ਖਿਲਾਫ਼ ਨਹੀਂ ਬਲਕਿ ਮੈਂ ਇੱਕ ਲੰਗਰ ਲਗਾ ਰਿਹਾ ਸੀ ਜੋ ਕਿ ਮੇਰੇ ਧਰਮ ਦਾ ਹਿੱਸਾ ਹੈ।
ਦੱਸ ਦੇਈਏ ਕਿ ਧਾਲੀਵਾਲ ਨੇ ਵਪਾਰ ਅਤੇ ਭਾਈਚਾਰਕ ਸੇਵਾ ਲਈ ਪੀਬੀਐਸ ਅਵਾਰਡ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ 2005 ਵਿੱਚ ਸੁਨਾਮੀ ਆਉਣ ਤੇ ਪੰਜਾਬ ਤੋਂ ਤਾਮਿਲਨਾਡੂ ਤੱਕ ਸਮੱਗਰੀ ਨਾਲ ਭਰੀ ਰੇਲ ਗੱਡੀ ਲੈਕੇ ਵੀ ਗਏ ਸਨ। ਉਨ੍ਹਾਂ ਭੋਜਨ ਸਮੱਗ 500 ਲੋਕਾਂ ਨੂੰ ਲਿਆ ਅਤੇ ਉੱਥੇ ਲਗਭਗ ਦੋ ਮਹੀਨਿਆਂ ਲਈ ਲੋਕਾਂ ਨੂੰ ਲੰਗਰ ਖੁਆਇਆ।
ਪਿਛੋਕੜ ਬਾਰੇ ਪੁੱਛਣ ਤੇ ਧਾਰੀਵਾਲ ਦੱਸਦੇ ਹਨ ਕਿ ਉਹ 24 ਜੂਨ 1972 ਨੂੰ ਵਿਦੇਸ਼ ਗਏ ਸਨ। ਉੱਥੇ ਮੁੱਖ ਤੌਰ ‘ਤੇ ਪੈਟਰੋਲੀਅਮ ਕਾਰੋਬਾਰ ਅਤੇ ਰੀਅਲ ਅਸਟੇਟ ਕਾਰੋਬਾਰ ਤੋਂ ਇਲਾਵਾ ਉਨ੍ਹਾਂ ਦਾ ਮੰਨਣਾ ਹੈ ਕਿ ਹਰ ਸੰਭਵਕਰਨ ਦੀ ਕੋਸ਼ਿਸ਼ ਕਰੋ ਜੋ ਵੀ ਮੈਂ ਮਨੁੱਖਤਾ ਲਈ ਕਰ ਸਕਦੇ ਹੋ।