ਭਾਰਤੀ ਰੇਲਵੇ ਦੇ ਵਿਕਾਸ ਦੇ ਖੇਤਰ ਵਿੱਚ ਨਵੀਆਂ ਪੈੜਾਂ
ਨਵੇਂ ਸਾਲ 2023 ਦੀ ਸ਼ੁਰੂਆਤ ਵਿੱਚ ਹੀ ਭਾਰਤੀ ਰੇਲਵੇ ਦੇ ਵਿਕਾਸ ਬਾਰੇ ਇੱਕ ਚੰਗੀ ਖ਼ਬਰ ਹੈ ਜੋ ਧਿਆਨ ਖਿੱਚਵੀਂ ਹੈ। ਬੇਸ਼ੱਕ ਪਿਛਲੇ ਦੋ ਸਾਲਾਂ ਵਿੱਚ ਕੋਵਿਡ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਲੋਕਾਂ ਦੀ ਰੇਲ ਆਵਾਜਾਈ ਘਟੀ ਸੀ ਪਰ ਹੁਣ ਮਹਾਮਾਰੀ ਨੇ ਦੇਸ਼ ਵਿੱਚੋਂ ਲਗਭਗ ਛੁੱਟੀ ਲੈ ਲਈ ਹੈ। ਅਜਿਹੀ ਸਥਿਤੀ ਵਿਚ ਦੇਸ਼ ਦੀ ਤਰੱਕੀ ਅਤੇ ਦੁਨੀਆ ਦੀ ਪੰਜਵੀਂ ਆਰਥਿਕ ਸ਼ਕਤੀ ਤੋਂ ਤੀਜੀ ਆਰਥਿਕ ਸ਼ਕਤੀ ਬਣਨ ਲਈ ਰੇਲਵੇ ਦਾ ਵਿਕਾਸ ਬਹੁਤ ਜ਼ਰੂਰੀ ਹੈ।
ਹੁਣ ਨਵੀਂ ਖ਼ਬਰ ਆਈ ਹੈ ਕਿ ਅਗਲੇ ਦੋ ਸਾਲਾਂ ਵਿੱਚ ਭਾਰਤ ਵਿੱਚ 100 ਨਵੀਆਂ ਵੰਦੇ ਭਾਰਤ ਟਰੇਨਾਂ ਤਿਆਰ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਮਹੱਤਵਪੂਰਨ ਕੇਂਦਰਾਂ ਤੋਂ ਚਲਾਇਆ ਜਾਵੇਗਾ। ਇਹ ਟਰੇਨਾਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣਗੀਆਂ। ਇਨ੍ਹਾਂ ਟਰੇਨਾਂ ‘ਚ ਆਫਿਸ ਕੈਬਿਨ ਵਰਗੀ ਸ਼ਾਂਤੀ ਹੋਵੇਗੀ।
ਪ੍ਧਾਨ ਮੰਤਰੀ ਮੋਦੀ ਜੀ ਨੇ ਸਾਲ ਦੇ ਆਖਰੀ ਦਿਨ ਪੱਛਮੀ ਬੰਗਾਲ ਤੋਂ ਅਜਿਹੀ ਹੀ ਇੱਕ ਰੇਲ ਸੇਵਾ ਦਾ ਉਦਘਾਟਨ ਵੀ ਕੀਤਾ। ਇਸ ਟਰੇਨ ਨੂੰ ਭਾਰਤ ਦਾ ਮਾਣ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਭਾਰਤ ‘ਚ ਹੀ ਬਣ ਰਹੀ ਹੈ। ਇਸ ਦਾ ਡਿਜ਼ਾਈਨ ਅਤੇ ਤਕਨਾਲੋਜੀ ਸਾਡੀ ਆਪਣੀ ਹੈ। ਹੁਣ ਤੱਕ ਦੋ ਟਰੇਨਾਂ ਚੱਲ ਚੁੱਕੀਆਂ ਹਨ। ਇਹ ਚਾਰ ਸਾਲਾਂ ਤੋਂ ਨਾਨ-ਸਟਾਪ ਸੇਵਾ ਹੈ, ਜਦੋਂ ਕਿ ਯੂਰਪ ਵਿਚ 405 ਰਿਜ਼ਰਵ ਰੇਲ ਗੱਡੀਆਂ ਨੂੰ ਬਦਲਣ ਲਈ ਮੈਟੀਨੈਂਸ ਲਈ ਰੱਖਿਆ ਜਾਣਾ ਹੈ।
ਯੂਰਪੀਅਨ ਰੇਲਗੱਡੀਆਂ ਦੇ ਮੁਕਾਬਲੇ ਸਾਡੀ ਲਾਗਤ ਵਿੱਚ 60 ਪ੍ਰਤੀਸ਼ਤ ਦੀ ਕਮੀ ਆਈ ਹੈ। 2 ਸਾਲ ‘ਚ ਤਿਆਰ ਹੈ ਵਿਦੇਸ਼ੀ ਟਰੇਨ, ਇਹ 18 ਮਹੀਨਿਆਂ ‘ਚ ਹੀ ਬਣੀ ਸੀ। ਪਹਿਿਲਾਂ ਇਸ ਦੀ ਧਲੋ ਤੋਂ ਧਮੀ ਗਤੀ 160 ਕਿੱਲੋਮੀਟਰ ਸੀ ਪਰ ਅਸਲ ਵਿੱਚ 130 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਹੀ ਸੀ। ਪਰ ਹੁਣ ਇਸ ਦੀ ਸਪੀਡ ਵਧਾ ਕੇ 180 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।ਹੋਰ ਵਿਸ਼ੇਸ਼ਤਾਵਾਂ ਵਿੱਚ ਸਵਾਰੀ ਸਿੱਧੀ ਡਰਾਈਵਰ ਨਾਲ ਗੱਲ ਕਰ ਸਕਦੀ ਹੈ ਅਤੇ ਡਰਾਈਵਰ ਕੈਬ ਤੋਂ ਕੋਚ ਅਤੇ ਪਲੇਟਫਾਰਮ ‘ਤੇ ਨਜ਼ਰ ਰੱਖ ਸਕਦਾ ਹੈ।ਅੱਧਾ ਦਰਜਨ ਸੀ.ਸੀ.ਟੀ.ਵੀ. ਕੈਮਰੇ ਉਸ ਦੀ ਮਦਦ ਕਰਨਗੇ। ਇਹ ਟਰੇਨਾਂ ਸ਼ੋਰ ਨਹੀਂ ਕਰਨਗੀਆਂ ਅਤੇ ਇਨ੍ਹਾਂ ਵਿੱਚ ਸ਼ੋਰ 70 ਡੈਸੀਬਲ ਤੋਂ ਘੱਟ ਹੋਵੇਗਾ।
ਗੁਰਪ੍ਰੀਤ ਸਿੰਘ ਸੰਧੂ