ਕਾਂਗਰਸ ਨਾ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਵੀ ਨਾ ਹੁੰਦਾ ਅਤੇ ਨਾ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਹੁੰਦੀ-ਪ੍ਰੋ: ਸਰਚਾਂਦ ਸਿੰਘ ਖਿਆਲਾ
ਰਾਹੁਲ ਦਾ ਸਿਆਸੀ ਸਟੰਟ ਵੀ ਕਾਂਗਰਸ ਦੇ ਪਤਨ ਨੂੰ ਨਹੀਂ ਰੋਕ ਸਕੇਗਾ। ਪੱਪੂ ਕੋਲ ਨਾ ਕਾਬਲੀਅਤ ਹੈ ਨਾ ਹੀ ਦੇਸ਼ ਲਈ ਆਰਥਿਕ ਮਾਡਲ।
ਅੰਮ੍ਰਿਤਸਰ 10 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ)- ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਭਾਰਤ ਜੋੜੋ ਯਾਤਰਾ ਬਨਾਮ ਕਾਂਗਰਸ ਬਚਾਓ ਯਾਤਰਾ ’ਤੇ ਨਿਕਲੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਥਾ ਟੇਕਣ ਸਮੇਂ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਜੂਨ ’84 ਵਿਚ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਲਈ ਪਸ਼ਚਾਤਾਪ ਨਾ ਕਰਨ ਲਈ ਆੜੇ ਹੱਥੀਂ ਲਿਆ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮਨੁੱਖਾਂ ਲਈ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ , ਪਰ ਕੀ ਕਿਸੇ ਵੀ ਕਾਂਗਰਸੀ ਨੇ ਰਾਹੁਲ ਗਾਂਧੀ ਨੂੰ ਇਹ ਨਹੀਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਹੈ। ਜਿਸ ਨੂੰ ਕਾਂਗਰਸ ਸਰਕਾਰ ਨੇ ਬੰਬਾਂ ਨਾਲ ਤਹਿਸ ਨਹਿਸ ਕਰਨ ਤੋਂ ਇਲਾਵਾ ਸਿਆਸੀ ਮੰਤਵ ਲਈ ਹਿੰਦੂ- ਸਿੱਖ ਭਾਈਚਾਰਕ ਸਾਂਝ ਨੂੰ ਤੋੜਨ ਦਾ ਪਾਪ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਲਾਭ ਲਈ ਦੇਸ਼ ਦੇ ਹਿਤਾਂ ਨੂੰ ਦਾਅ ’ਤੇ ਲਾਉਣ ਵਾਲੀ ਕਾਂਗਰਸ ਲੋਕਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ, ਭਾਰਤ ਜੋੜੋ ਯਾਤਰਾ ਵਰਗੇ ਸਿਆਸੀ ਸਟੰਟ ਵੀ ਕਾਂਗਰਸ ਦੇ ਪਤਨ ਨੂੰ ਨਹੀਂ ਰੋਕ ਸਕੇਗੀ। ਦੇਸ਼ ’ਤੇ 60 ਸਾਲ ਰਾਜ ਕਰਨ ਵਾਲੀ ਕਾਂਗਰਸ ਨੇ ਦੇਸ਼ ਭਰ ’ਚ ਭਾਈਚਾਰਿਆਂ ਦੀ ਵੰਡ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਨ ਲੋਕਾਂ ਦਾ ਬਹੁਤ ਪਹਿਲਾਂ ਹੀ ਇਸ ਕਾਂਗਰਸ ਤੋਂ ਭਰੋਸਾ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀਆਂ ਦੀਆਂ ਉਦਾਰ ਨੀਤੀਆਂ ਅਤੇ ਗਤੀਸ਼ੀਲ ਅਗਵਾਈ ਕਾਰਨ ਦੇਸ਼ ਦਾ ਵਿਕਾਸ ਗਤੀ ਫੜ ਚੁੱਕੀ ਹੈ ਅਤੇ ਜਿਸ ਕਾਰਨ ਦੇਸ਼ ਦਾ ਸਿਆਸੀ ਸਮੀਕਰਨ ਪੂਰੀ ਤਰਾਂ ਬਦਲ ਚੁੱਕਿਆ ਹੈ। ਰਾਹੁਲ ਹੁਣ ਜਿੰਨਾ ਮਰਜ਼ੀ ਪਸ਼ਚਾਤਾਪ ਯਾਤਰਾ ਕੱਢ ਲੈਣ ਉਸ ਨੂੰ ਸਤਾ ਨਸੀਬ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਵੱਲੋਂ ਬਚਕਾਨਾ ਬਿਆਨਬਾਜ਼ੀ ਨਾਲ ਦੇਸ਼ ਭਰ ’ਚ ਨਫ਼ਰਤ ਫੈਲਾਉਣ ਤੋਂ ਇਲਾਵਾ ਸਮਾਜ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਇਹ ਕੋਈ ਕਿਉਂ ਨਹੀਂ ਸਮਝਾਂ ਰਿਹਾ ਕਿ ਨਵੰਬਰ ’84 ਵਿੱਚ ਯੋਜਨਾਬੱਧ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਉੱਚ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਰਿਹਾ । ਉਨ੍ਹਾਂ ਇੱਥੋਂ ਤਕ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਵੀ ਨਾ ਹੁੰਦਾ ਅਤੇ ਨਾ ਹੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਨਸਲਕੁਸ਼ੀ ਹੁੰਦੀ। ਉਨ੍ਹਾਂ ਰਾਹੁਲ ਨੂੰ ਸਲਾਹ ਦਿੱਤੀ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਇੱਥੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਪੱਪੂ ਵਜੋਂ ਜਾਣੇ ਜਾਂਦੇ ਰਾਹੁਲ ਗਾਂਧੀ ਕੋਲ ਬੇਅਸੂਲੀ ਰਾਜਨੀਤੀ ਤੋਂ ਸਿਵਾ ਨਾ ਕੋਈ ਕਾਬਲੀਅਤ ਹੈ ਨਾ ਹੀ ਦੇਸ਼ ਲਈ ਕੋਈ ਵੀ ਸਾਰਥਿਕ ਆਰਥਿਕ ਮਾਡਲ ਹੈ। ਉਨ੍ਹਾਂ ਕਿਹਾ ਕਿ ਰਾਹੁਲ ਪਹਿਲਾਂ ਵੀ ਦੇਸ਼ ਦਾ ਦੌਰਾ ਕਰਦਿਆਂ ਗ਼ਰੀਬਾਂ ਦੇ ਘਰਾਂ ’ਚ ਖਾਣਾ ਖਾਣ ਤੇ ਰਾਤਾਂ ਬਿਤਾਉਣ ਦੀ ਨੌਟੰਕੀ ਕਰ ਚੁੱਕਿਆ ਹੈ। ਪਰ ਆਪਣੀ ਅਨਾੜੀਪਣ ਦਾ ਮੁਜ਼ਾਹਰਾ ਕਰਨ ਤੋਂ ਉਹ ਨਹੀਂ ਰਹਿ ਸਕਿਆ ਸੀ। ਅੱਜ ਕਾਂਗਰਸ ’ਚ ਮਜ਼ਬੂਤ ਹੋ ਚੁੱਕੀ ਵੰਸ਼ਵਾਦੀ ਸਿਆਸਤ ਤੋਂ ਅੱਕੇ ਕਾਂਗਰਸ ਦੇ ਤਜਰਬੇਕਾਰ ਤੇ ਸੀਨੀਅਰ ਆਗੂ ਕਾਂਗਰਸ ਨੂੰ ਛੱਡ ਰਹੇ ਹਨ।
यदि कांग्रेस न होती तो श्री दरबार साहिब पर आक्रमण न होता और हजारों निर्दोष सिक्खों का नरसंहार न होता-प्रोफेसर सरचंद सिंह ख्याला
राहुल का राजनीतिक स्टंट भी कांग्रेस का पतन नहीं रोक पाएगा।
अमृतसर 10 जनवरी (केसरी समाचार सेवा) -भाजपा के सिख नेता प्रो. सरचंद सिंह ख्याला ने कांग्रेस के वरिष्ठ नेता राहुल गांधी द्वारा तख्त साहब पर माथा टेकने के वक्त श्रीमती इंदिरा गांधी की सरकार द्वारा श्री अकाल तख्त साहिब को गिराने का पश्चाताप न करने के लिए उनकी सख्त आलोचना की है।
प्रो. सरचंद सिंह ने कहा कि श्री दरबार साहिब मानव जाति के लिए सर्वसम्मतता का प्रतीक है, लेकिन क्या किसी कांग्रेसी ने राहुल गांधी को यह नहीं बताया कि श्री अकाल तख्त साहिब सिख समुदाय का है. जिसे कांग्रेस सरकार ने बमों से नष्ट करने के अलावा राजनीतिक उद्देश्य के लिए हिंदू-सिख भाईचारे की एकता को नष्ट करने का पाप किया। उन्होंने कहा कि राजनीतिक फायदे के लिए देश के हितों को दांव पर लगाने वाली कांग्रेस जनता से दूर हो गई है। 60 साल तक देश पर राज करने वाली कांग्रेस ने पूरे देश में समुदायों के बंटवारे को बढ़ावा दिया, जिससे लोगों का इस कांग्रेस से काफी पहले ही भरोसा उठ गया था. उन्होंने कहा कि प्रधानमंत्री नरेंद्र मोदी की उदार नीतियों और गतिशील नेतृत्व के कारण देश के विकास ने गति पकड़ी है और जिससे देश का राजनीतिक समीकरण पूरी तरह से बदल गया है. राहुल अब कितना भी प्रायश्चित यात्रा कर लें, वह भाग्यशाली नहीं होंगे। उन्होंने कहा कि राहुल बचकानी बयानबाजी से देशभर में नफरत फैलाने के अलावा समाज में बंटवारा करने की कोशिश कर रहे हैं. उन्होंने कहा कि राहुल यह क्यों नहीं समझते हैं कि सज्जन कुमार और जगदीश टाइटलर जैसे नवंबर 1984 में सुनियोजित सिख नरसंहार के आरोपियों को कांग्रेस पार्टी द्वारा लगातार उच्च पदों से नवाजा गया। सरचंद सिंह ने यहां तक कहा कि अगर कांग्रेस नहीं होती तो श्री दरबार साहिब पर हमला नहीं होता और नवंबर ’84 में हजारों निर्दोष सिखों का नरसंहार नहीं होता। उन्होंने राहुल को नसीहत दी कि पंजाब सीमावर्ती राज्य होने के कारण उन्हें यहां के सांप्रदायिक सद्भाव को नुकसान पहुंचाने की कोशिश नहीं करनी चाहिए। उन्होंने कहा कि पप्पू के नाम से मशहूर राहुल गांधी के पास देश के लिए न तो कोई क्षमता है और न ही कोई सार्थक आर्थिक मॉडल. उन्होंने कहा कि राहुल इससे पहले भी देश का दौरा करते हुए गरीबों के घर में खाने और रात बिताने की नौटंकी कर चुके हैं. लेकिन वह अपनी अनाड़ीपन का प्रदर्शन किए बिना नहीं रह सके। आज कांग्रेस में मजबूत वंशवादी राजनीति के कारण कांग्रेस के अनुभवी और वरिष्ठ नेता कांग्रेस छोड़ रहे हैं।