ਭਾਰਤੀ ਫੌਜ ਵਿੱਚ ਭਰਤੀ ਹੋਣਗੇ ਚੂਹੇ!
ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ) -ਹੁਣ ਭਾਰਤੀ ਫੌਜ ਵਿੱਚ ਚੂਹੇ ਵੀ ਕੰਮ ਕਰਨਗੇ। ਇਹ ਸੁਣਨ ‘ਚ ਤਾਂ ਅਜੀਬ ਲੱਗਦਾ ਹੈ,ਪਰ ਇਹ ਸੱਚ ਹੈ।
ਦਰਅਸਲ ਡੀਆਰਡੀਓ ਇਸ ਪ੍ਰੋਜੈਕਟ ਉੱਤੇ ਪਿਛਲੇ ਇੱਕ ਸਾਲ ਤੋਂ ਕੰਮ ਕਰ ਰਿਹਾ ਹੈ।ਭਾਰਤੀ ਫੌਜ ਰਿਮੋਟ ਕੰਟਰੋਲਡ ‘ਚੂਹਾ’ ਜਾਂ ‘ਏਨਿਮਲ ਸਾਈਬਰਗ’ ਨੂੰ ਫੌਜ ‘ਚ ਸ਼ਾਮਲ ਕਰੇਗੀ। ਜਿਨ੍ਹਾਂ ਦੇ ਸਰੀਰ ਵਿੱਚ ਇਲੈਕਟ੍ਰੋਡ ਲਗਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਦੀਆਂ ਹਰਕਤਾਂ ਨੂੰ ਨਿਯੰਤਰਿਤ ਕੀਤਾ ਜਾ ਸਕੇ।
ਫੌਜੀ ਕਾਰਵਾਈਆਂ ਦੌਰਾਨ ਇਨ੍ਹਾਂ ਚੂਹਿਆਂ ਦੀ ਵਰਤੋਂ ਹਮਲੇ ਤੋਂ ਪਹਿਲਾਂ ਦੁਸ਼ਮਣ ਦੀ ਸਥਿਤੀ ਜਾਣਨ ਲਈ ਕੀਤੀ ਜਾਵੇਗੀ।ਇਸ ਪ੍ਰੋਜੈਕਟ ਬਾਰੇ 108ਵੀਂ ਭਾਰਤੀ ਵਿਗਿਆਨ ਕਾਂਗਰਸ ਵਿੱਚ ਚਰਚਾ ਕੀਤੀ ਗਈ ਹੈ।ਡੀਆਰਡੀਓ ਦੀ ਯੰਗ ਸਾਇੰਟਿਸਟ ਲੈਬਾਰਟਰੀ ਫਾਰ ਅਸਿਮੈਟ੍ਰਿਕ ਟੈਕਨਾਲੋਜੀ ਦੇ ਡਾਇਰੈਕਟਰ ਪੀ.ਸਿਵਾਪ੍ਰਸਾਦ ਨੇ ਇਹ ਪ੍ਰੋਜੈਕਟ ਪੇਸ਼ ਕੀਤਾ।