ਜਲੰਧਰ ਸੈਂਟਰਲ ਇਲਾਕੇ ‘ਚ ਚਿਟਾ ਵੇਚਣ ਵਾਲੇ ਥਾਣੇ ‘ਚ ਆਤਮ ਸਮਰਪਣ ਕਰਕੇ ਜੇਲ੍ਹ ਜਾਣ, ਨਹੀਂ ਤਾਂ ਭੁਗਤਣ ਲਈ ਤਿਆਰ ਰਹੋ: ਰਮਨ ਅਰੋੜਾ*
*ਵਾਰਡ-16 ਦੇ ਸੇਵਾਦਾਰ ਦੀਨਾਨਾਥ ਪ੍ਰਧਾਨ ਦੀ ਅਗਵਾਈ ‘ਚ ਜਨਤਾ ਦਰਬਾਰ ਕਰਵਾਇਆ ਗਿਆ, ਕਈ ਸਮੱਸਿਆਵਾਂ ਦਾ ਮੌਕੇ ‘ਤੇ ਹੀ ਕੀਤਾ ਗਿਆ ਹੱਲ*
ਜਲੰਧਰ(ਕੇਸਰੀ ਨਿਊਜ਼ ਨੈੱਟਵਰਕ)-.ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਹੈ ਕਿ ਉਹ ਆਪਣੇ ਹਲਕੇ ਵਿਚ ਚਿੱਟਾ ਜਾਂ ਹੋਰ ਪਾਬੰਦੀਸ਼ੁਦਾ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਿੱਟਾ ਇੱਕ ਅਜਿਹਾ ਜ਼ਹਿਰ ਹੈ ਜੋ ਸਮੁੱਚੇ ਸਮਾਜ ਲਈ ਨਸੂਰ ਬਣ ਗਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਚਿੱਟਾ ਵੇਚਣ ਵਾਲੇ ਥਾਣੇ ਜਾ ਕੇ ਆਤਮ-ਸਮਰਪਣ ਕਰਨ ਅਤੇ ਜੇਲ੍ਹ ਚਲੇ ਜਾਣ, ਨਹੀਂ ਤਾਂ ਉਨ੍ਹਾਂ ਦੇ ਨਤੀਜੇ ਭਿਆਨਕ ਹੋਣਗੇ।
ਵਿਧਾਇਕ ਰਮਨ ਅਰੋੜਾ ਅੱਜ ਵਾਰਡ-16 ਵਿੱਚ ਕਰਵਾਏ ਗਏ ਜਨਤਾ ਦਰਬਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ‘ਆਪ’ ਦੀ ਸਰਕਾਰ ਲੋਕਾਂ ਦੇ ਘਰਾਂ ਤੋਂ ਚੱਲੇਗੀ, ਭਾਵ ਸਰਕਾਰ ਤੁਹਾਡੇ ਘਰ ਆਵੇਗੀ। ਅੱਜ ਵਾਰਡ-16 ਵਿੱਚ ਜਨਤਾ ਦਰਬਾਰ ਰਾਹੀਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਵਾਰਡ-16 ‘ਆਪ’ ਦੇ ਸੇਵਾਦਾਰ ਦੀਨਾਨਾਥ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਲਗਾਤਾਰ ਵਧੀਆ ਕੰਮ ਕਰ ਰਹੀ ਹੈ | ਦੀਨਾਨਾਥ ਪ੍ਰਧਾਨ ਦੀ ਅਗਵਾਈ ਹੇਠ ਅੱਜ ਭਾਰਤ ਨਗਰ ਦੇ ਵਾਰਡ-16 ਵਿੱਚ ਪਹਿਲਾ ਲੋਕ ਦਰਬਾਰ ਲਗਾਇਆ ਗਿਆ। ‘ਆਪ’ ਸਰਕਾਰ ਦਾ ਮਕਸਦ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। ਉਨ੍ਹਾਂ ਪਾਣੀ, ਸੀਵਰੇਜ, ਸਟਰੀਟ ਲਾਈਟ, ਪਾਰਕ, ਬਿਜਲੀ ਸਮੇਤ ਕਈ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ।
ਇਸ ਮੌਕੇ ਵਿਧਾਇਕ ਰਮਨ ਅਰੋੜਾ, ‘ਆਪ’ ਆਗੂ ਰਾਜੂ ਮਦਾਨ, ਵਾਰਡ-16 ਦੇ ਦੀਨਾਨਾਥ ਪ੍ਰਧਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਨਗਰ, ਏਕਤਾ ਨਗਰ, ਕਮਲ ਵਿਹਾਰ, ਗੁਰੂ ਨਾਨਕਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰਮਨ ਅਰੋੜਾ ਇਨ੍ਹਾਂ ਮੁਹੱਲਿਆਂ ਦੀ ਹਰ ਸਮੱਸਿਆ ਦੇ ਹੱਲ ਲਈ ਦਿਨ ਰਾਤ ਯਤਨਸ਼ੀਲ ਹਨ।