Latest news
ਭਾਰਤ ਦੇ ਨੌਜਵਾਨ ਕਹਿੰਦੇ ਹਨ: ...  ਸਾਨੂੰ 2002 ਵਿੱਚ ਨਹੀਂ ਸਿਰਫ 2022 ਅਤੇ ਭਵਿੱਖ ਵਿੱਚ ਹੈ ਦਿਲਚਸਪੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਗਗਰੁੱਪ C ਦੀਆਂ 1317 ਅਸਾਮੀਆਂ ਕੱਢੀਆਂ ਅਮਿਤ ਸ਼ਾਹ ਨੇ PM ਮੋਦੀ ਦੀ ਤਾਰੀਫ ਕਰਦਿਆ ਕਿਹਾ 'ਹਰ ਕਿਸੇ ਨੂੰ ਪ੍ਰਧਾਨ ਮੰਤਰੀ ਮੋਦੀ ਵਾਂਗ ਆਪਣੇ ਦੇਸ਼ ਲਈ ਜਿਉਣਾ ਚਾਹੀ... ਰਾਜਸਥਾਨ ਦੇ ਭਰਤਪੂ ਵਿੱਚ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਜਾਅਲੀ ਇੰਤਕਾਲ ਕਰਨ ਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਗ੍ਰਿਫਤਾਰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਦੇ ਸੁੰਦਰੀਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ 'ਤੇ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ ਫ੍ਰੀਡਮ ਫਾਈਟਰ ਪਰਿਵਾਰਾਂ ਨੂੰ ਸਰਦਾਰ ਖੋਜੇਵਾਲ ਵਲੋਂ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀ ਬਣਦਾ ਜੇ ਕਿਸੇ ਭਾਰਤੀ ਨੇ ਇਹ ਲਿਖਿਆ ਹੁੰਦਾ... ਕੀ ਕੋਈ ਹਜਮ ਕਰ ਪਾਉਂਦਾ? ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ 11 ਕਰੋੜ ਟੂਟੀ ਵਾਟਰ ਕਨੈਕਸ਼ਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਭਾਰਤ ਅਤੇ ਮਿਸਰ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ 12 ਬਿਲੀਅਨ ਡਾਲਰ ਤੱਕ ਲੈ ਜਾਣ ਦਾ ਫ਼ੈਸਲਾ

ਕੇਸਰੀ ਵਿਰਾਸਤ

ਗੁਰਪਤਵੰਤ ਪਨੂੰ ਦਾ ਭਾਰਤ ਵਿੱਚ 26 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦਾ ਸੁਪਨਾ ਠੁੱਸ

ਮਹਿਮਾਨ ਸੰਪਾਦਕੀ

ਅਮਰੀਕਾ ਸਥਿਤ ਗਰਮ ਖ਼ਿਆਲੀ ਸਮੂਹ ਸਿੱਖਸ ਫਾਰ ਜਸਟਿਸ, ਜੋ ਕਿ ਭਾਰਤ ਤੋਂ ਪੰਜਾਬ ਨੂੰ ਵੱਖਰੇ ਰਾਜ ਲਈ ਮੁਹਿੰਮ ਚਲਾ ਰਹੀ ਹੈ, ਦੇ 26 ਜਨਵਰੀ ਨੂੰ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਵਿੱਚ ਖਾਲਿਸਤਾਨ ਰੈਫਰੈਂਡਮ ਕਰਨ ਦਾ ਪਲਾਨ ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਵੱਲੋਂ ਸਾਥ ਨਾ ਹੋਣ ਕਾਰਨ ਠੁੱਸ ਹੋ ਗਿਆ ਹੈ। ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਵੱਲੋਂ ਗੈਰ ਸੰਵਿਧਾਨਿਕ ਰੈਫ਼ਰੈਡਮ ਤੋਂ ਆਪਣੇ ਆਪ ਨੂੰ ਦੂਰ ਰੱਖ ਪੰਨੂੰ ਨੂੰ ਦੋ ਟੁੱਕ ਜਵਾਬ ਦੇ ਕੇ ਖਾਲੀ ਠੁੱਲਾਂ ਫੜਾ ਦਿੱਤਾ ਹੈ। ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ SFJ ਦੇ ਆਗੂ ਗੁਰਪਤਵੰਤ ਨੇ ਪੰਜਾਬ ਦੇ ਵਸਨੀਕਾਂ ਨੂੰ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਤੇ ਪੰਜਾਬ ਵਿੱਚ ਰੈਫ਼ਰੈਡਮ ਲਈ ਵੋਟਾਂ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਮਦਦ ਨਾ ਮਿਲਣ ਕਾਰਨ ਆਪਣੇ ਬੋਲਾਂ ਤੋਂ ਹੀ ਪੰਨੂੰ ਨੂੰ ਭੱਜਣ ਲਈ ਮਜਬੂਰ ਹੋਣਾ ਪੈ ਗਿਆ ਹੈ। ਪੰਨੂੰ ਤੇ ਸਾਥੀਆਂ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਨੂੰ ਵਿਦੇਸ਼ਾਂ ਤੇ ਪੰਜਾਬ ਦੇ ਗਰਮ ਖ਼ਿਆਲੀ ਆਗੂਆਂ ਰਾਹੀ ਪੰਜਾਬ ਰੈਫਰੈਡਮ ਲਈ ਮਨਾਉਣ ਦੀਆ ਵੱਡੀ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ ਜਦੋਂ ਜਥੇਬੰਦੀ ਨੇ ਪੰਜਾਬ ਰੈਫਰੈਡਮ ਤੋਂ ਪੱਲਾ ਝਾੜ ਕੇ ਨਸ਼ਿਆਂ ਵਿੱਚ ਡੁੱਬੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਆਖ ਪੰਨੂੰ ਤੋਂ ਆਪਣੀ ਦੂਰੀ ਬਣਾ ਲਈ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਰਾਏਸ਼ੁਮਾਰੀ ਦਾ ਸਮਰਥਨ ਲੈਣ ਲਈ ਐਸ ਐਫ਼ ਜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵਰਗੀਆਂ ਸਿੱਖ ਸੰਸਥਾਵਾਂ ਨੂੰ ਰੈਫਰੈਂਡਮ ਦਾ ਸੱਦਾ ਦਿੱਤਾ ਸੀ ਪਰ ਸਾਰਿਆਂ ਵੱਲੋਂ ਇਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ। ਰੈਫ਼ਰੈਡਮ ਨੂੰ ਮਿਲੀ ਭਾਰੀ ਨਾਮੋਸ਼ੀ ਤੋਂ ਬਾਦ ਐਸ ਐਫ ਜੇ ਨੇ ਸਿੱਖ ਅਬਾਦੀ ਵਾਲੇ ਮੁਲਕ ਆਸਟ੍ਰੇਲੀਆ ਦੇ ਲੋਕਾਂ ਨੂੰ ਗੁਮਰਾਹ ਕਰਕੇ 23 ਜਨਵਰੀ ਨੂੰ ਵੋਟਾਂ ਦਾ ਐਲਾਨ ਕਰ ਦਿੱਤਾ ਤਾਂ ਜੋ 26 ਜਨਵਰੀ ਦੇ ਪਲਾਨ ਨੂੰ ਹੋਰ ਕੁਝ ਸਾਲ ਅੱਗੇ ਪਾ ਕੇ ਵਿਦੇਸ਼ਾਂ ਵਿੱਚੋਂ ਮੋਟੀਆਂ ਰਕਮਾਂ ਇਕੱਠੀਆਂ ਕੀਤੀਆਂ ਜਾ ਸਕਣ। ਭਾਰਤ ਸਰਕਾਰ ਨੇ ਆਸਟ੍ਰੇਲੀਆ ਵਿੱਚ ਵੀ 23 ਜਨਵਰੀ ਦੇ ਰੈਫਰੈਡਮ ਵੋਟ ਤੇ ਸਖ਼ਤ ਇਤਰਾਜ਼ ਕਰਦਿਆਂ ਆਪਸੀ ਰਿਸ਼ਿਤਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਕੁਝ ਕੁ ਨੂੰ ਛੱਡ ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਆਏ ਸਿੱਖ ਰੈਫ਼ਰੈਡਮ ਤੋਂ ਆਪਣੀ ਦੂਰੀ ਬਣਾ ਰਹੇ ਹਨ। ਪੰਨੂ ਨੇ 26 ਜਨਵਰੀ 2023 ਤੱਕ ਭਾਰਤ ਤੋਂ ਵੱਖ ਹੋਣ ਵਾਲੇ ਖਾਲਿਸਤਾਨ ‘ਤੇ ਜਨਮਤ ਸੰਗ੍ਰਹਿ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਸਿੱਖ ਹੋਮਲੈਂਡ ਬਣਾਉਣ ਲਈ ਅੱਗੇ ਆਉਣ ਪਰੰਤੂ ਅਜਿਹਾ ਨਹੀਂ ਹੋਇਆ ਜਦੋਂ ਕਿ ਪੰਜਾਬ ਵਿੱਚ ਡਾਲਰਾਂ ਦੇ ਲਾਲਚ ਵਿੱਚ ਆ ਕੇ ਕੁਝ ਸਿੱਖ ਨੌਜਵਾਨ ਗੁੰਮਰਾਹ ਹੋ ਕੇ ਗਲਤ ਗਤੀਵਿਧੀਆਂ ਦੇ ਹਿੱਸੇਦਾਰ ਬਣੇ ਪਰੰਤੂ ਪੰਜਾਬ ਪੁਲਸ ਵੱਲੋਂ ਵਧਾਈ ਮੁਸਤੈਦੀ ਕਾਰਨ ਸ਼ਰਾਰਤੀ ਅਨਸਰਾਂ ਨੂੰ ਕੁਝ ਘੰਟਿਆਂ ਵਿੱਚ ਗ੍ਰਿਫਤਾਰ ਕਰ ਕਿਸੇ ਜਾਨੀ ਨੁਕਸਾਨ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਅ ਲਿਆ ਗਿਆ। ਪੰਨੂੰ ਮੁੜ ਪਾਕਿਸਤਾਨ ਦੇ ਗੁਣ ਗਾ ਕੇ ਪੰਜਾਬ ਵਿੱਚ ਅੱਤਵਾਦ ਫੈਲਾਉਣ ਦੀਆ ਕੋਸ਼ਿਸ਼ਾਂ ਵਿੱਚ ਹੈ ਪਰ ਭਾਰਤ ਦੀ ਵਿਦੇਸ਼ਾਂ ਵਿੱਚ ਵਧੀ ਤਾਕਤ ਕਾਰਨ ਆਰਥਿਕ ਪੱਖੋਂ ਕਮਜ਼ੋਰ ਪਾਕਿਸਤਾਨੀ ਏਜੰਸੀਆਂ ਕਸ਼ਮੀਰ ਤੇ ਖਾਲਿਸਤਾਨ ਮੁੱਦਿਆਂ ਤੋਂ ਕਿਨਾਰਾ ਕਰ ਰਹੀਆ ਹਨ। 

Gurpatwant Panu’s dream of Khalistan Referendum on January 26 in India

ਜੋਗਿੰਦਰ ਬਾਸੀ ਮੁੱਖ ਸੰਪਾਦਕ ਹਿੰਦੋਸਤਾਨ ਪੋਸਟ

Leave a Reply

Your email address will not be published. Required fields are marked *