KESARI VIRASAT

ਕੇਸਰੀ ਵਿਰਾਸਤ

Latest news
ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ ਦੀਪਕ ਬਾਲੀ ਵੱਲੋਂ ਕੱਢੀ ਗਈ ‘ਪੰਜਾਬੀ ਪ੍ਰਚਾਰ ਯਾਤਰਾ’ ਨੇ ਨਵਾਂ ਇਤਹਾਸ ਸਿਰਜਿਆ  ਅੰਦੋਲਨ ਵਿੱਚ ਹਾਈਟੈਕ ਟਰਾਲੀਆਂ ਵਾਲੇ ਕਿਸਾਨ: ਪੱਖੇ-ਏਸੀ ਲਗਾਏ, ਸੌਣ ਲਈ ਮੋਟੇ ਗੱਦੇ, ਮੋਬਾਈਲ ਰਸੋਈ, ਅੰਦਰ ਹੀ ਦਫ਼ਤਰ ਵ... ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ ਪੱਛਮੀ ਬੰਗਾਲ ਦੀ ਸੱਤਾ ਵਿੱਚੋਂ "ਮਮਤਾ" ਗਾਇਬ! ਕਿਸਾਨ ਅੰਦੋਲਨ 2024: ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕੀ ਹੈ ਗਾਰੰਟੀ?: ਸਰਕਾਰ ਨੂੰ ਦੇਣ ਵਿੱਚ ਇਹ ਹੈ ਦਿੱਕਤ  ਕੇਂਦਰ ਨੇ ਪੰਜਾਬ ਦੇ 3 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ਕੀਤਾ: ਨਾਰਾਜ਼ CM ਮਾਨ ਨੇ ਭੇਜਿਆ ਪੱਤਰ; ਕਿਸਾਨ ਦਿੱਲੀ ਵੱਲ ਮਾਰ... Kesari virasat tech news: ਮੋਬਾਈਲ ਨੂੰ ਚਾਰਜ ਕਰਨ ਦੀ ਚਿੰਤਾ ਖ਼ਤਮ; ਤੁਹਾਡੇ ਸਰੀਰ ਦੀ ਗਰਮੀ ਨਾਲ ਹੀ ਹੋਣਗੇ ਚਾਰਜ Farmers protest: ਦਿੱਲੀ ਕੂਚ ਦੇ ਮੱਦੇਨਜ਼ਰ ਪੰਜਾਬ ਨਾਲ ਲੱਗਦੀਆਂ ਹਰਿਆਣਾ ਦੀ ਹੱਦਾਂ ਸੀਲ ਮੰਦਰ 'ਚ ਦਾਖਲ ਹੋ ਕੇ ਕੀਤੀ ਮੂਰਤੀ ਦੀ ਭੰਨਤੋੜ, ਸ਼ਰਾਰਤੀ ਅਨਸਰ ਨੂੰ ਰੁੱਖ ਨਾਲ ਬੰਨ੍ਹ ਕੇ ਪੁਲਿਸ ਨੂੰ ਦਿੱਤੀ ਸੂਚਨਾ  42 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫਤਾਰ
You are currently viewing ਵਿਰਸਾ ਵਿਹਾਰ ਵਿਖੇ ਧਾਰਮਿਕ ਨਾਟਕ ‘ਜੀਵਤ ਕਈ ਹਜ਼ਾਰ’ ਦਾ ਸਫਲ ਮੰਚਨ

ਵਿਰਸਾ ਵਿਹਾਰ ਵਿਖੇ ਧਾਰਮਿਕ ਨਾਟਕ ‘ਜੀਵਤ ਕਈ ਹਜ਼ਾਰ’ ਦਾ ਸਫਲ ਮੰਚਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਸਿੱਖੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਉੱਘੇ ਲੇਖਕ ਅਤੇ ਨਿਰਦੇਸ਼ਕ ਅਮਿੱਤ ਸ਼ਰਮਾ ਦੀ ਅਗਵਾਈ ‘ਚ ਧਾਰਮਿਕ ਨਾਟਕ ‘ਜੀਵਤ ਕਈ ਹਜ਼ਾਰ ਦਾ ਵਿਰਸਾ ਵਿਹਾਰ ਵਿਖੇ ਸਫਲ ਮੰਚਨ ਕੀਤਾ ਗਿਆ। ਨਾਟਕ ‘ਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੀ ਸਿਰਜਣਾ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੱਕ ਦੇ ਸਮੇਂ ਨੂੰ ਬਹੁਤ ਹੀ ਭਾਵੁਕ ਤਰੀਕ ਨਾਲ ਪੇਸ਼ ਕੀਤਾ ਗਿਆ। ਅਜੋਕੇ ਸਮੇਂ ‘ਚ ਵੀ ਖ਼ਾਲਸੇ ਦੀ ਕਿੰਨੀ ਲੋੜ ਹੈ ਇਹ ਦਰਸਾਇਆ ਗਿਆ।

ਨਾਟਕ ‘ਚ ਦਿਖਾਇਆ ਗਿਆ ਕਿ ਕਿਵੇਂ ਬਿਪਤਾ ਭਰੇ ਵੱਖ ਵੱਖ ਸਮਿਆਂ ‘ਚ ਸਿੱਖਾਂ ਨੇ ਆਪਣੀਆਂ ਜਾਨਾਂ ਵਾਰ ਕੇ ਮਨੁੱਖਤਾ ਨੂੰ ਬਚਾਇਆ। ਕੋਵਿਡ ਕਾਲ ਦੌਰਾਨ ਵੀ ਜਦੋਂ ਲੋਕ ਆਕਸੀਜਨ ਦੀ ਥੁੜ ਨਾਲ ਮਰ ਰਹੇ ਸਨ, ਉਸ ਸਮੇਂ ਵੀ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਮ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਈ। ਨਾਟਕ ‘ਚ ਸੁਰਿੰਦਰਪਾਲ ਸਿੰਘ, ਸੰਨੀ ਅੱਕੀ, ਦੀਕਸ਼ਾਂ, ਰਜਿੰਦਰ, ਈਸ਼ੂ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਨਾਟਕ ਦਾ ਸੰਗੀਤ ਦਿਪਾਸੂ ਵਲੋਂ ਦਿੱਤਾ ਗਿਆ ਅਤੇ ਲਾਈਟ ਗੁਰਵਿੰਦਰ ਸਿੰਘ ਵਲੋਂ ਕੀਤੀ ਗਈ। ਸਮਾਗਮ ਦੇ ਅੰਤ ‘ਚ ‘ ਵਿਰਸਾ ਵਿਹਾਰ ਦੇ ਸਕੱਤਰ ਗੁਰਮੀਤ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।

ਸਮਾਗਮ ਦੌਰਾਨ ਆਪ ਆਗੂ ਦੀਪਕ ਬਾਲੀ ਨੇ ਮੁੱਖ ਮਹਿਮਾਨ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਜੀਨੀਅਰ ਐੱਸ.ਐੱਸ.ਅਜੀਮਲ, ਨਿਤਿਨ ਕਪੂਰ, ਫੈਡਰੇਸ਼ਨ ਆਗੂ ਪਰਮਿੰਦਰ ਸਿੰਘ ਢੀਂਗਰਾ, ਆਤਮ ਪ੍ਰਕਾਸ਼ ਸਿੰਘ, ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਤਜਿੰਦਰ ਸਿੰਘ ਪਰਦੇਸੀ, ਹਰਪੀਤ ਸਿੰਘ ਨੀਟੂ, ਰਮੇਸ਼ ਮੋਦਗਿਲ, ਵਿਜੇ ਗੁਪਤਾ, ਮਹਾਵੀਰ ਸਿੰਘ, ਸੁਰਜੀਤ ਲਾਲ ਸਹੋਤਾ,ਪ੍ਰਵੀਨ ਅਬਰੋਲ, ਸੁਖਬੀਰ ਕੌਰ ਚੱਠਾ ਤਜਿੰਦਰ ਕੌਰ ਥਿੰਦ, ਰਮਨਪ੍ਰੀਤ ਕੌਰ, ਰੇਖਾ ਕਸ਼ਯਪ ਤੋਂ ਇਲਾਵਾ ਵੱਡੀ ਗਿਣਤੀ ‘ਚ ਕਲਾ ਪ੍ਰੇਮੀਆਂ ਨੇ ਨਾਟਕ ਦਾ ਅਨੰਦ ਮਾਣਿਆ।

Leave a Reply