Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਵੈ-ਮਾਣ ਅਤੇ ਬਹਾਦਰੀ ਦੀ ਪ੍ਰੇਰਨਾ ਦਿੰਦੀ ਹੈ:ਰਣਜੀਤ ਸਿੰਘ ਖੋਜੇਵਾਲ

ਵੀਰ ਬਾਲ ਦਿਵਸ ਨਵੀਂ ਪੀੜ੍ਹੀ ਨੂੰ ਦੇਸ਼ ਨਾਲ ਪਿਆਰ ਕਰਨ ਦੀ ਪ੍ਰੇਰਨਾ ਦੇਵੇਗਾ

ਕਪੂਰਥਲਾ(ਕੇਸਰੀ ਨਿਊਜ਼ ਨੈੱਟਵਰਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਪੂਰੇ ਦੇਸ਼ ਵਿਚ ਭਾਜਪਾ ਵੱਲੋਂ ਬੜੇ ਉਤਸ਼ਾਹ ਨਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਗਿਆ।ਇਸੇ ਕੜੀ ਦੇ ਤਹਿਤ ਹੈਰੀਟੇਜ ਸਿਟੀ ਕਪੂਰਥਲਾ ਵਿਖੇ ਭਾਜਪਾ ਵਰਕਰਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮਾਰਕਫੈੱਡ ਚੌਕ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕੀਤਾ ਗਿਆ।ਇਸ ਮੌਕੇ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਿਆਂ ਵਿੱਚ ਸ਼ਬਦ ਕੀਰਤਨ ਕੀਤਾ ਗਿਆ।ਇਸ ਮੌਕੇ ਤੇ ਆਰਐੱਸਐੱਸ ਦੇ ਅਧਿਕਾਰੀ ਅਸ਼ੋਕ ਗੁਪਤਾ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਯੱਗ ਦੱਤ ਏਰੀ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਵੀ ਹਾਜਰ ਲੋਕਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਹੁਣ ਤੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਉਨ੍ਹਾਂ ਦੋ ਨਿੱਕੇ ਨਾਇਕਾਂ ਦੀ ਬਹਾਦਰੀ ਅਤੇ ਆਦਰਸ਼ਵਾਦ ਦੀ ਗਾਥਾ ਸਾਰਿਆਂ ਨੂੰ ਸੁਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਉਨ੍ਹਾਂ ਦੀ ਸ਼ਹਾਦਤ ਤੇ ਸਾਰਿਆਂ ਨੂੰ ਮਾਣ ਹੈ।ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਇਹ ਫੈਸਲਾ ਚਾਰ ਸਾਹਿਬਜ਼ਾਦਿਆਂ ਦੀ ਦੇਸ਼ ਭਗਤੀ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਆਉਣ ਵਾਲੀ ਪੀੜੀ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਦੇਵੇਗਾ।ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਣਦਾ ਸਤਿਕਾਰ ਦੇ ਕੇ ਪ੍ਰਧਾਨ ਮੰਤਰੀ ਨੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ,ਪੂਰੀ ਦੁਨੀਆ ਦੇ ਲੋਕਾਂ ਨੂੰ ਸਹਿਬਜ਼ਾਦਿਆਂ ਜਿਸ ਦੀ ਕੁਰਬਾਨੀ ਬਾਰੇ ਪਤਾ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ਅਤੇ ਸ਼ਹਾਦਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਦੇ ਦ੍ਰਿੜ ਇਰਾਦੇ ਅਤੇ ਲਗਨ ਦੀ ਲੋੜ ਹੁੰਦੀ ਹੈ,ਜੋ ਸਮਾਜ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵੀ ਇਸੇ ਮਕਸਦ ਨਾਲ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ,ਤਾਂ ਜੋ ਅਸੀਂ ਇਤਿਹਾਸ ਵਿੱਚ ਦਰਜ ਉਨ੍ਹਾਂ ਪੰਨਿਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕੀਏ,ਜੋ ਸਾਡੇ ਜੀਵਨ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਨ।ਖੋਜੇਵਾਲ ਨੇ ਕਿਹਾ ਕਿ ਮੌਤ ਇੱਕ ਅਟੱਲ ਸਚਾਈ ਹੈ,ਜਦੋਂ ਤੱਕ ਇਨਸਾਨ ਜ਼ਿੰਦਾ ਹੈ,ਉਦੋਂ ਤੱਕ ਉਸ ਦੀ ਪਛਾਣ ਉਸ ਦੇ ਕੰਮ ਅਤੇ ਵਿਹਾਰ ਤੋਂ ਹੁੰਦੀ ਹੈ, ਪਰ ਉਸ ਤੋਂ ਬਾਅਦ ਉਸ ਦੇ ਚੰਗੇ ਜਾਂ ਮਾੜੇ ਕੰਮਾਂ ਕਰਕੇ ਹੀ ਜਾਣਿਆ ਜਾਂਦਾ ਹੈ,ਸੱਚ ਦੀ ਅਵਾਜ ਬੁਲੰਦ ਕਰਕੇ ਧਰਮ ਤੇ ਕੁਰਬਾਨ ਹੋਣ ਵਾਲੇ ਬਹਾਦਰ ਪੁਰਸ਼ਾਂ ਨੂੰ ਸਦਾ ਹੀ ਨਮਨ ਕੀਤਾ ਜਾਂਦਾ ਹੈ ਅਤੇ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।ਆਜ਼ਾਦ,ਨਿਡਰ ਹੋ ਕੇ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਜੀਵਨ ਸਮੁੱਚੀ ਮਾਨਵਤਾ ਲਈ ਮਿਸਾਲ ਬਣ ਜਾਂਦਾ ਹੈ।ਸਿੱਖ ਧਰਮ ਦੇ ਇਤਿਹਾਸ ਵਿੱਚ ਬਹਾਦਰੀ,ਤਿਆਗ,ਕੁਰਬਾਨੀ, ਸੇਵਾ,ਨਿਮਰਤਾ,ਸ਼ਰਧਾ ਦੀ ਵਿਲੱਖਣ ਪਰੰਪਰਾ ਰਹੀ ਹੈ ਅਤੇ ਇਸ ਸੁਨਹਿਰੀ ਇਤਿਹਾਸ ਦਾ ਅਧਿਆਇ ਸਦੀਆਂ ਤੋਂ ਮਨੁੱਖਤਾ ਲਈ ਪ੍ਰੇਰਨਾ ਸਰੋਤ ਅਤੇ ਪ੍ਰਸੰਗਿਕ ਰਿਹਾ ਹੈ।ਇਸ ਮੌਕੇ ਤੇ ਸਾਹਿਬ ਸਿੰਘ ਢਿੱਲੋਂ,ਡਾ ਰਣਵੀਰ ਕੌਸ਼ਲ,ਵਿੱਕੀ ਗੁਜਰਾਲ,ਪਵਨ ਧੀਰ,ਰਾਜਿੰਦਰ ਸਿੰਘ ਧੰਜਲ,ਸੰਨੀ ਬੈਂਸ,ਪਿਯੂਸ਼ ਮਨਚੰਦਾ,ਧਰਮਪਾਲ ਮਹਾਜਨ,ਯਾਦਵਿੰਦਰ ਪਾਸੀ,ਅਸ਼ੋਕ ਮਾਹਲਾ,ਰਾਜੇਸ਼ ਮੰਨਣ,ਨਰੇਸ਼ ਸੇਠੀ,ਕਪਿਲ ਧੀਰ,ਰਾਕੇਸ਼ ਗੁਪਤਾ,ਬੱਬੂ ਮਾਨ,ਕਮਲ ਪ੍ਰਭਾਕਰ,ਪ੍ਰਦੀਪ ਲਵੀ,ਜੇ ਐਸ ਔਜਲਾ,ਨਰੇਸ਼ ਮਹਾਜਨ,ਰਿੰਪੀ ਸ਼ਰਮਾ,ਆਭਾ ਆਨੰਦ,ਬੌਬੀ ਸ਼ਰਮਾ,ਜਗਦੀਸ਼ ਸ਼ਰਮਾ,ਸਾਹਿਲ ਸ਼ਰਮਾ,ਹਰੀਕ ਜੋਸ਼ੀ,ਇੰਦਰ ਜੀਤ ਪਸਰਿਚਾ,ਸੁਖਵਿੰਦਰ ਸਿੰਘ,ਕਸ਼ਮੀਰ ਸਿੰਘ,ਓਮ ਪ੍ਰਕਾਸ਼ ਬਹਿਲ,ਧਰਮਪਾਲ ਬਜਾਜ ਆਦਿ ਹਾਜਰ ਸਨ।

चार साहिबजादों की शहीदी से मिलती है स्वाभिमान और वीरता की प्रेरणा,रणजीत सिंह खोजेवाल

वीर बाल दिवस नई पीढ़ी को राष्ट्र प्रेम की देगा प्रेरणा

कपूरथला(केसरी समाचार सेवा)-प्रधानमंत्री नरेंद्र मोदी की घोषणा के बाद पुरे देश भर में भाजपा द्वारा बड़े ही उत्साह के साथ 26 दिसंबर को वीर बाल दिवस मनाया।इसी कड़ी के तहत हैरिटेज सिटी कपूरथला में भी भाजपा कार्यकर्ताओ द्वारा भाजपा के जिला प्रधान रणजीत सिंह खोजेवाल के नेतृत्व में मार्कफेड चौंक के गुरुद्वारा साहिब में गुरु गोविंद सिंह के दोनों छोटे पुत्रों को नमन किया गया।इस अवसर पर आरएसएस के अधिकारी अशोक गुप्ता,भाजपा प्रदेश कार्यकारणी के सदस्य यगदत्त ऐरी,भाजपा प्रदेश कार्यकारणी के सदस्य शाम सुन्दर अग्रवाल ने भी उपस्थित लोगो को सम्बोधित किया।इस मौके पर साहिबजादों की याद में गुरुद्वारों में सबद कीर्तन किया गया।इस अवसर पर भाजपा के जिला प्रधान रणजीत सिंह खोजेवाल ने कहा कि प्रधानमंत्री नरेंद्र मोदी की घोषणा के बाद अब से हर साल 26 दिसंबर को वीर बाल दिवस मनाया जाएगा और इस दिन उन दोनों छोटे वीरों के शौर्य और आदर्श की कहानी सबको सुनाई जाएगी।उन्होंने कहा कि साहिबजादों ने धर्म और देश की रक्षा के लिए अपना बलिदान दे दिया।उनकी शहादत पर सबको गर्व है।उनके बताए रास्ते पर सब चलें।उन्होंने कहा कि प्रधानमंत्री द्वारा 26 दिसंबर को हर साल वीर बाल दिवस मानाने का यह निर्णय चार साहबजादों की राष्ट्रभक्ति को सच्ची श्रद्धांजलि है और आने वाली पीढ़ी को राष्ट्र प्रेम की प्रेरणा देगा।उन्होंने कहा कि साहबजादों की शहादत को उचित सम्मान देकर प्रधानमंत्री ने भारत ही नहीं पूरे विश्व में एकता एवं भाईचारे का संदेश दिया है,विश्व भर के लोगों को साहबजादों की कुर्बानी के बारे में जानना चाहिए।उन्होंने कहा कि इस प्रकार के दिवस और शहादत हमें यह सिखाती हैं कि किस प्रकार के संकल्प और दृढ़ता की आवश्यकता होती है,जो समाज के निर्माण में महत्वपूर्ण भूमिका निभाता है।आजादी का अमृत महोत्सव भी इसी उद्देश्य से पूरे देश में मनाया जा रहा है,ताकि हम इतिहास में दर्ज उन पन्नों की भी जानकारी प्राप्त कर सकें,जो हमारे जीवन की प्रेरणा स्रोत बन सकते हैं।खोजेवाल ने कहा कि मृत्यु एक अटल सच्चाई है,जब तक व्यक्ति जीवित रहता है तब तक उसकी पहचान उसके कार्य और व्यवहार से होती है,लेकिन उसके पश्चात उसके अच्छे या बुरे कर्मों के कारण ही जाना जाता है।सत्य की आवाज बुलंद करके धर्म पर कुर्बान होने वाले वीर पुरुषों को सदैव ही नमन किया जाता है और श्रद्धांजलि अर्पित की जाती हैं। स्वतंत्र,निडर होकर सत्य के मार्ग पर चलने वालों का जीवन समस्त मानवता के लिए उदाहरण बन जाता ह।सिख धर्म के इतिहास में शौर्य,त्याग, बलिदान,सेवा,विनम्रता, भक्ति की अद्वितीय परंपरा रही है और इतिहास का यही स्वर्णिम अध्याय सदियों से मानवता के लिए प्रेरणा स्रोत और प्रासंगिक रहा है।इस अवसर पर साहिब सिंह ढिल्लो,डा,रणवीर कौशल,विक्की गुजराल,पवन धीर,राजिंदर सिंह धंजल,मनु धीर,नरेश सेठी,विवेक सिंह सन्नी बैंस,पियूष मनचंदा,धर्मपाल महाजन,यादविंदर पासी,अशोक माहला,राजेश मनन,राकेश गुप्ता,बब्बू मान,कमल प्रभाकर,कपिल धीर,जेएस औजला,प्रदीप लवी,नरेश महाजन,रिंपी शर्मा,आभा आनंद,बॉबी शर्मा,जगदीश शर्मा,शाहिल शर्मा,हरिक जोशी,कश्मीर सिंह,इंदरजीत पसरीचा,सुखविंदर सिंह,ओमप्रकाश बहल,धर्मपाल बजाज आदि उपस्थित थे।

Leave a Reply

Your email address will not be published. Required fields are marked *