Latest news
डॉ वेद प्रताप वैदिक और पूर्व कैबिनेट मंत्री चौधरी हरि सिंह सैनी ने स्वर्गीय श्री सहीराम जौहर को एक स... ਪਾਕਿਸਤਾਨ ਵਿੱਚ ਜਨਮੇ ਇਸਲਾਮਿਕ ਪ੍ਰਚਾਰਕ ਸਾਕਿਬ ਇਕਬਾਲ ਸ਼ਮੀ ਦੇ ਵਾਰੰਗਲ ਵਿੱਚ ਦੌਰੇ ਲਈ ਭਾਰਤੀ ਵੀਜ਼ਾ ਵਿਵਸਥਾਵਾਂ ਦੀ ... 2030 ਤੱਕ ਭਾਰਤ ਵਿੱਚ ਊਰਜਾ ਖੇਤਰ ਵਿੱਚ ਕ੍ਰਾਂਤੀ ਆਵੇਗੀ - ਪੀਐਮ ਮੋਦੀ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਰਕਾਰ ਨੇ ਸਿੱਖਾਂ ਦੇ ਲੰਬੇ ਵਾਲਾਂ ਅਤੇ ਜੂੜੇ ਪ੍ਰਤੀ ਸੰਵੇਦਨਸ਼ੀਲਤਾ ਦਿਖਾਈ ਅਤੇ ਉਹ... ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਖੋਲ੍ਹਿਆ ਟ੍ਰੈਫਿਕ: ਜਾਮ 'ਚ ਫਸੀ ਕਾਰ, ਵਿਅਕਤੀ ਨੇ ਕੱਢਿਆ ਰਿਵਾਲਵਰ ਬਾਇਓਫਰਟੀਲਾਈਜ਼ਰ ਲੈਬਾਰਟਰੀ ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿ... ਬਾਲ ਵਿਵਾਹ ਦੇ ਵਿਰੁੱਧ ਵਿਚ ਆਸਾਮ ਸਰਕਾਰ ਨੇ ਚੁਕੇ ਵੱਡੇ ਕਦਮ 2170 ਲੋਕ ਗ੍ਰਿਫ਼ਤਾਰ, 4 ਹਜ਼ਾਰ ਤੋਂ ਵੱਧ ਕੇਸ ਦਰਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ ਮਾਨ ਸਰਕਾਰ ਲੁਧਿਆਣਾ ਸ਼ਹਿਰ ਦੀ ਸਵੱਛਤਾ ਪ੍ਰਣਾਲੀ ਨੂੰ ਸੁਧਾਰਨ ਲਈ ਸਾਜੋ ਸਮਾਨ ਦੀ ਖਰੀਦ 'ਤੇ 7.77 ਕਰੋੜ ਰੁਪਏ ਖਰਚ ਕਰੇ...

ਕੇਸਰੀ ਵਿਰਾਸਤ

ਭਾਜਪਾ ਵੱਲੋਂ ਅੰਮ੍ਰਿਤਸਰ ’ਚ ‘ਵੀਰ ਬਾਲ ਦਿਵਸ’ ’ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੈਮੀਨਾਰ 

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ : ਡਾ: ਢਿੱਲੋਂ

ਪੰਥਕ ਕਾਰਜ ਲਈ ਪ੍ਰਧਾਨ ਮੰਤਰੀ ਮੋਦੀ ਦੀ ਹੌਸਲਾ ਅਫਜਾਈ ਕੀਤੀ ਜਾਣੀ ਚਾਹੀਦੀ ਹੈ : ਪ੍ਰੋ. ਸਰਚਾਂਦ ਸਿੰਘ ਖਿਆਲਾ ।

ਅੰਮ੍ਰਿਤਸਰ 26 ਦਸੰਬਰ ( ਕੇਸਰੀ ਨਿਊਜ਼ ਨੈੱਟਵਰਕ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਜਪਾ ਦੇ ਕੋਰ ਕਮੇਟੀ ਮੈਂਬਰ ਸਾਬਕਾ ਵੀ.ਸੀ. ਡਾ.ਜਸਵਿੰਦਰ ਸਿੰਘ ਢਿੱਲੋਂ ਅਤੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਮੁੱਖ ਬੁਲਾਰੇ ਵਜੋਂ ਹਾਜ਼ਰ ਸਨ। ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸੈਮੀਨਾਰ ਵਿੱਚ ਸੈਂਕੜੇ ਭਾਜਪਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |

ਇਸ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਅਤੇ ਕੁਰਬਾਨੀਆਂ ਦੀ ਧਰਤੀ ਹੈ ਅਤੇ ਇਨ੍ਹਾਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਿਸ ਨੇ ਕੌਮ, ਧਰਮ ਅਤੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੋਵੇ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮੋਦੀ ਤੋਂ ਇਲਾਵਾ ਕਿਸੇ ਵੀ ਸਰਕਾਰ ਨੇ ਤਿੰਨ ਸਦੀਆਂ ਤੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਤਿਕਾਰ ਕਰਨ ਲਈ ਕੌਮੀ ਪੱਧਰ ‘ਤੇ ਕੁਝ ਨਹੀਂ ਕੀਤਾ। ਸ਼ਹੀਦਾਂ ਦੀ ਯਾਦ ਵਿੱਚ ਇਸ ਦਿਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਸ਼ਹਾਦਤ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ ਹੈ।

ਇਸ ਮੌਕੇ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਆਲੋਚਨਾ ਨੂੰ ਮੰਦਭਾਗਾ ਦੱਸਿਆਂ ਕਿਹਾ ਕਿ ਜੋ ਵੀ ਵਿਅਕਤੀ ਪੰਥ ਲਈ ਚੰਗਾ ਕਾਰਜ ਕਰਦਾ ਹੈ ਉਸ ਦੀ ਹੌਸਲਾ ਅਫਜਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ। ਨਾ ਕਿ ਉਸ ਬਾਰੇ ਨੁਕਤਾਚੀਨ ਕਰਦਿਆਂ ਨਾਸ਼ੁਕਰਾ ਹੋਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗਲ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਔਰੰਗਜ਼ੇਬ ਦੇ ਨਾਲ ਲੱਖ ਵਿਰੋਧ ਹੋਣ ਪਰ ਜ਼ਫ਼ਰਨਾਮੇ ਵਿੱਚ ਦਸਮ ਪਿਤਾ ਨੇ ਉਸ ਦੇ ਕੀਤੇ ਚੰਗੇ ਕੰਮਾਂ ਦੀ ਸਿਫ਼ਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਕਿਸੇ ਵੀ ਵਿਵਾਦ ਵਿਚ ਪੈਣ ਜਾਂ ਰਾਜਨੀਤੀ ਕਰਨ ਦੀ ਥਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਦਾ ਦਿਲ ਸਾਹਿਬਜ਼ਾਦਿਆਂ ਨੂੰ ਦਿੱਤੀ ਜਾ ਰਹੀ ਸ਼ਰਧਾਂਜਲੀ ’ਤੇ ਨਾ ਪਸੀਜੇ, ਉਹ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਸਿੱਖਾਂ ਪ੍ਰਤੀ ਲਗਾਤਾਰ ਸੰਜੀਦਗੀ ਦਿਖਾਈ ਹੈ। ਕਰਤਾਰਪੁਰ ਲਾਂਘਾ, ਸ੍ਰੀ ਹੇਮਕੁੰਟ ਸਾਹਿਬ ਲਈ ਰੋਪ ਵੇਅ, ਲਾਲ ਕਿਲ੍ਹੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲ ਅਤੇ ਕਈ ਸ਼ਤਾਬਦੀ ਗੁਰਪੁਰਬ ਵਿਸ਼ਾਲ ਪੱਧਰ ’ਤੇ ਮਨਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਚੰਗੇ ਉੱਦਮ ਨੂੰ ਨਫ਼ਰਤ ਦੀ ਤੱਕੜੀ ’ਚ ਪਾ ਕੇ ਹੁੱਜਤਾਂ ਨਾ ਕਰੀਏ, ਸਗੋਂ ਉਸ ਨੂੰ ਹੋਰ ਉਤਸ਼ਾਹ ਕਰੀਏ ਤਾਂ ਕਿ ਉਸ ਨੂੰ ਸਿੱਖ ਪੰਥ ਲਈ ਸਹੀ ਫ਼ੈਸਲੇ ਲੈਣ ’ਚ ਮਜ਼ਬੂਤੀ ਮਿਲੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਅਤੇ ਦੇਸ਼ ਵਾਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਾਕੇ ਦੀ ਸਾਲਾਨਾ ਯਾਦ ਸਤਿਕਾਰ ਅਤੇ ਪੂਰਨ ਸ਼ਰਧਾ ਸਹਿਤ ਹਰ ਸਾਲ ਮਨਾਉਂਦੇ ਹਨ। ਉਨ੍ਹਾਂ ਮਹਾਨ ਹਸਤੀਆਂ ਦੇ ਚਰਨਾਂ ਵਿਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਨ੍ਹਾਂ ਦੀ ਮਹਾਨਤਾ ਨੂੰ ਸਮਝੀਏ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ‘ਤੇ ਪਹਿਰਾ ਦੇਣ ਦਾ ਪ੍ਰਣ ਕਰਨ, ਖੰਡੇ-ਬਾਟੇ ਦੀ ਪਾਹੁਲ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਸਿੰਘ ਪਿੰਟੂ, ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ, ਬਖਸ਼ੀ ਰਾਮ ਅਰੋੜਾ, ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ, ਡਾ: ਰਾਮ ਚਾਵਲਾ, ਐਡਵੋਕੇਟ ਕੁਮਾਰ ਅਮਿੱਤ, ਡਾ: ਰਾਕੇਸ਼ ਸ਼ਰਮਾ, ਸ਼ਕਤੀ ਕਲਿਆਣ, ਮਨੀਸ਼ ਸ਼ਰਮਾ, ਮਨੋਹਰ ਸਿੰਘ, ਸ਼ਰੂਤੀ ਵਿਜ, ਮੋਹਿਤ ਮਹਾਜਨ, ਸਤਪਾਲ ਡੋਗਰਾ, ਰੀਨਾ ਜੇਤਲੀ, ਅਨੁਜ ਸਿੱਕਾ, ਬਲਵਿੰਦਰ ਬੱਬਾ, ਵਰਿੰਦਰ ਧੁੰਨਾ, ਅਲਕਾ ਸ਼ਰਮਾ, ਗੁਰਮੁੱਖ ਸਿੰਘ ਬੱਲ, ਸੰਜੀਵ ਕੁਮਾਰ, ਮੰਡਲ ਪ੍ਰਧਾਨ ਰਮਨ ਸ਼ਰਮਾ, ਵਿਨੋਦ ਬੱਬਲ, ਸ਼ਿਵ ਕੁਮਾਰ ਸ਼ਰਮਾ, ਰੋਮੀ ਚੋਪੜਾ, ਸ਼ੰਕਰ ਲਾਲ, ਬਲਵਿੰਦਰ ਕੁਮਾਰ ਬੌਬੀ, ਰਾਕੇਸ਼ ਮਹਾਜਨ, ਮੋਨੂੰ ਮਹਾਜਨ, ਸੁਧੀਰ ਸ੍ਰੀਧਰ, ਚਰਨਜੀਤ ਸਿੰਘ, ਵਰਿੰਦਰ ਸਿੰਘ ਸਵੀਟੀ ਆਦਿ ਹਾਜ਼ਰ ਸਨ।

———-

छोटे साहिबजादे और माता गुजरी जी की शहादत को कभी नहीं भुलाया जा सकता : डॉ. ढिल्लों

पंथक कार्यों के लिए प्रधानमंत्री मोदी को प्रोत्साहित किया जाना जाहिए : प्रो. सरचंद सिंह

भाजपा ने अमृतसर में ‘वीर बाल दिवस’ पर साहिबजादों को समर्पित एक सेमिनार का किया आयोजन

अमृतसर 26 दिसंबर (केसरी समाचार सेवा) भारतीय जनता पार्टी की ओर से ‘वीर बाल दिवस’ के अवसर पर साहिब श्री गुरु गोबिंद सिंह जी के छोटे बेटों बाबा जोरावर सिंह जी और बाबा फतेह सिंह जी की शहादत को समर्पित गोष्ठी का आयोजन किया गया। जिसमें भाजपा की कोर कमेटी सदस्य पूर्व वीसी. मुख्य वक्ता के रूप में डॉ. जसविंदर सिंह ढिल्लों और प्रोफेसर सरचंद सिंह ख्याला मौजूद रहे। जिला भाजपा कार्यालय स्थित शहीद हरबंस लाल खन्ना स्मारक में जिलाध्यक्ष सुरेश महाजन की अध्यक्षता में आयोजित इस गोष्ठी में सैकड़ों भाजपा पदाधिकारी एवं कार्यकर्ता उपस्थित थे.

 

डॉ. जसविंदर सिंह ढिल्लों ने इस गोष्ठी में बोलते हुए कहा कि पंजाब गुरुओं, पीरों की धरती है। छोटे साहिबजादों बाबा जोरावर सिंह जी और बाबा फतेह सिंह जी की शहादत सुनहरे अक्षरों में दर्ज है. उन्होंने कहा कि दुनिया में ऐसा कोई उदाहरण नहीं है जिसने देश, धर्म और देश के लिए अपने प्राणों की आहुति दी हो। साहिबजादेह की कुर्बानी को हमेशा याद रखा जाएगा। उन्होंने साहिबजादों की शहादत को ‘वीर बाल दिवस’ के रूप में मनाने के लिए प्रधानमंत्री नरेंद्र मोदी को धन्यवाद दिया। तीन सदियों तक साहिबजादों की शहादत का सम्मान करने के लिए मोदी के अलावा किसी भी सरकार ने राष्ट्रीय स्तर पर कुछ नहीं किया। शहीदों की याद में इस दिन को राष्ट्र को समर्पित कर प्रधानमंत्री मोदी ने भारत की जनता को जागरूक किया है और भारत की जनता को उनके बलिदान और शहादत को याद करने का संदेश दिया है।

 

इस मौके पर संगोष्ठी के संयोजक प्रोफेसर सरचंद सिंह ने कहा कि खालसा पंथ और देश के लोग हर साल छोटा साहिबजादा और माता गुजरी की शहादत को सम्मान और भक्ति के साथ मनाते हैं। हम उन महान विभूतियों के चरणों में इतनी बड़ी भेंट चढ़ा सकते हैं कि हम उनकी महानता को समझें, उनकी भावनाओं का सम्मान करें और सिख आदर्शों की रक्षा करने का संकल्प लें, खांडे-बाटे का अमृत पीकर गुरु वाले बनने का आवाहन किया। उन्होंने शिरोमणि कमेटी के अध्यक्ष एडवोकेट हरजिंदर सिंह धामी द्वारा प्रधानमंत्री नरेंद्र मोदी के प्रयासों की आलोचना को दुर्भाग्यपूर्ण बताया और कहा कि जो भी पंथ के लिए अच्छा काम करता है उसकी सराहना की जानी चाहिए. अच्छे काम की आलोचना करना कृतघ्न है। उन्होंने कहा कि हमें इस बात से मार्गदर्शन लेने की जरूरत है कि औरंगजेब के साथ लाखों विरोध के बावजूद जफरनामा दशम में पिता ने भी उसके द्वारा किए गए अच्छे कार्यों की प्रशंसा की है। उन्होंने कहा कि इस मामले पर किसी विवाद में पड़ने या राजनीति करने के बजाय साहिबजादों की शहादत को श्रद्धांजलि देने की जरूरत है. उन्होंने कहा कि साहिबजादों को दी जा रही श्रद्धांजलि से जिसका दिल नहीं पसीजा, वह सिख कहलाने का हकदार नहीं है। उन्होंने कहा कि नरेंद्र मोदी ने लगातार सिखों के प्रति गंभीरता दिखाई है। करतारपुर कॉरिडोर, श्री हेमकुंट साहिब के लिए रोप वे, लाल किले पर गुरु तेग बहादुर साहिब के 400 साल और गुरुपर्व की कई शताब्दी को भव्य पैमाने पर मनाया गया। उन्होंने कहा कि प्रधानमंत्री मोदी की इस अच्छी पहल की उनसे नफरत करके आलोचना नहीं की जानी चाहिए, बल्कि उन्हें और प्रोत्साहित करना चाहिए ताकि उन्हें सिख पंथ के लिए सही फैसले लेने की ताकत मिले।

 

इस अवसर पर जिला महासचिव राजेश कंधारी, सुखमिंदर सिंह पिंटू, पूर्व स्वास्थ्य मंत्री डॉ. बलदेव राज चावला, बख्शी राम अरोड़ा, जिला उपाध्यक्ष सरबजीत सिंह शांति, डॉ. राम चावला, अधिवक्ता कुमार अमित, डॉ. राकेश शर्मा, शक्ति कल्याण , मनीष शर्मा, मनोहर सिंह, श्रुति विज, मोहित महाजन, सतपाल डोगरा, रीना जेटली, अनुज सिक्का, बलविंदर बब्बा, वीरिंदर धुन्ना, अलका शर्मा, गुरमुख सिंह बॉल, संजीव कुमार, मंडल प्रधान रमन शर्मा, विनोद बाबल, शिव कुमार शर्मा, रोमी चोपड़ा, शंकर लाल, बलविंदर कुमार बॉबी, राकेश महाजन, मोनू महाजन, सुधीर श्रीधर, चरणजीत सिंह, वरिंदर सिंह स्वीटी आदि मौजूद रहे।

________

Leave a Reply

Your email address will not be published. Required fields are marked *